ਬਿਜਨੈੱਸ ਡੈਸਕ- ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਹੁਣ ਵਿਆਹ ਦੇ ਸੀਜ਼ਨ ਸ਼ੁਰੂ ਹੋ ਚੁੱਕੇ ਹਨ। ਅਜਿਹੇ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਵਾਧੇ ਦੀ ਮੰਗ ਦਾ ਸਮਰਥਨ ਮਿਲਦਾ ਹੈ। ਸੋਨਾ ਇਕ ਵਾਰ ਫਿਰ ਹੌਲੀ-ਹੌਲੀ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਦੇ ਵੱਲ ਵੱਧ ਰਿਹਾ ਹੈ। ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ। ਮਲਟੀ ਕਮੋਡਿਟੀ ਐਕਸਚੇਂਜ 'ਚ ਅੱਜ ਸੋਨੇ ਦਾ ਭਾਅ 0.25 ਫੀਸਦੀ ਵੱਧ ਗਿਆ। ਇਸ ਵਾਧੇ ਤੋਂ ਬਾਅਦ ਸੋਨੇ ਦੀ ਕੀਮਤ ਪਿਛਲੇ ਦਿਨ ਤੋਂ ਵਾਅਦਾ ਭਾਅ 49,132 ਰੁਪਏ ਪ੍ਰਤੀ ਦੱਸ ਗ੍ਰਾਮ ਤੋਂ ਵੱਧ ਕੇ 49,420 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਈ। ਸੋਨੇ ਦੇ ਨਾਲ-ਨਾਲ ਅੱਜ ਚਾਂਦੀ ਦੀ ਚਮਕ ਵੀ ਵਧੀ ਹੈ। ਇਸ ਦੀ ਕੀਮਤ 'ਚ 0.57 ਫੀਸਦੀ ਦੀ ਤੇਜ਼ੀ ਆਈ ਹੈ। ਇਸ ਦੇ ਵਾਧੇ ਨਾਲ ਚਾਂਦੀ ਦਾ ਭਾਅ ਵਧ ਕੇ 66,940 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ।
ਮਿਸਡ ਕਾਲ ਦੇ ਕੇ ਪਤਾ ਲਗਾਓ ਸੋਨੇ ਦਾ ਰੇਟ
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਨ੍ਹਾਂ ਰੇਟਾਂ ਨੂੰ ਆਸਾਨੀ ਨਾਲ ਘਰ ਬੈਠੇ ਪਤਾ ਲਗਾ ਸਕਦੇ ਹੋ। ਿਸਰਫ ਇਸ ਨੰਬਰ 8955664433 'ਤੇ ਮਿਸਡ ਕਾਲ ਦੇਣੀ ਹੈ ਅਤੇ ਤੁਹਾਨੂੰ ਮੈਸੇਜ ਆ ਜਾਵੇਗਾ ਜਿਸ 'ਚ ਤੁਸੀਂ ਨਵੇਂ ਰੇਟਸ ਚੈੱਕ ਕਰ ਸਕਦੇ ਹੋ।
ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਸੋਨੇ ਦੀ ਸ਼ੁੱਧਤਾ
ਦੱਸ ਦੇਈਏ ਕਿ ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸਰਕਾਰ ਵਲੋਂ ਇਕ ਐਪ ਬਣਾਈ ਗਈ ਹੈ। ‘BIS Care app’ ਤੋਂ ਗਾਹਕ ਸੋਨੇ ਦੀ ਸ਼ੁੱਧਤਾ (Purity) ਦੀ ਜਾਂਚ ਕਰ ਸਕਦੇ ਹੋ। ਇਸ ਐਪ ਦੇ ਰਾਹੀਂ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਹੀ ਨਹੀਂ ਸਗੋਂ ਇਸ ਨਾਲ ਜੁੜੀ ਕੋਈ ਵੀ ਸ਼ਿਕਾਇਤ ਵੀ ਕਰ ਸਕਦੇ ਹੋ। ਅਜਿਹੇ ਐਪ 'ਚ ਜੇਕਰ ਸਾਮਾਨ ਦਾ ਲਾਈਸੈਂਸ, ਰਜਿਸਟਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ ਤਾਂ ਗਾਹਕ ਇਸ ਦੀ ਸ਼ਿਕਾਇਤ ਤੁਰੰਤ ਕਰ ਸਕਦੇ ਹਨ। ਇਸ ਐਪ ਦੇ ਰਾਹੀਂ ਤੁਰੰਤ ਹੀ ਗਾਹਕ ਨੂੰ ਸ਼ਿਕਾਇਤ ਦਰਜ ਕਰਨ ਦੀ ਜਾਣਕਾਰੀ ਮਿਲ ਜਾਵੇਗੀ।
‘ਕ੍ਰਿਪਟੋ ਕਰੰਸੀ ’ਤੇ ਰੋਕ ਨਹੀਂ ਲਗਾ ਸਕਦੇ, ਪਰ ਨਿਯਮ ਜ਼ਰੂਰੀ’
NEXT STORY