ਨਵੀਂ ਦਿੱਲੀ—ਵਿਦੇਸ਼ਾਂ 'ਚ ਹਫਤਾਵਾਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 200 ਰੁਪਏ ਫਿਸਲ ਕੇ 39,270 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ ਜੋ 12 ਅਕਤੂਬਰ ਦੇ ਬਾਅਦ ਦਾ ਹੇਠਲਾ ਪੱਧਰ ਹੈ। ਚਾਂਦੀ ਵੀ 400 ਰੁਪਏ ਦੀ ਗਿਰਾਵਟ ਦੇ ਨਾਲ 45,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਜੋ 01 ਅਕਤੂਬਰ ਦੇ ਬਾਅਦ ਦਾ ਹੇਠਲਾ ਪੱਧਰ ਹੈ। ਦੋਵਾਂ ਕੀਮਤੀ ਧਾਤੂਆਂ ਦੀ ਕੀਮਤ ਲਗਾਤਾਰ ਪੰਜਵੇਂ ਦਿਨ ਟੁੱਟੇ ਹਨ। ਇਨ੍ਹਾਂ ਪੰਜ ਦਿਨਾਂ 'ਚ ਸੋਨਾ 815 ਰੁਪਏ ਪ੍ਰਤੀ ਦਸ ਗ੍ਰ੍ਰਾਮ ਅਤੇ ਚਾਂਦੀ 2,650 ਰੁਪਏ ਪ੍ਰਤੀ ਕਿਲੋਗ੍ਰਾਮ ਫਿਸਲ ਚੁੱਕਾ ਹੈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਹਫਤੇ ਦੇ ਅੰਤਿਮ ਕਾਰੋਬਾਰੀ ਦਿਨ 'ਤੇ ਸੋਨਾ 9.05 ਡਾਲਰ ਫਿਸਲ ਕੇ 1,459.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 6.60 ਡਾਲਰ ਪ੍ਰਤੀ ਔਂਸ ਟੁੱਟ ਕੇ 1,459.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.31 ਡਾਲਰ ਦੀ ਗਿਰਾਵਟ ਦੇ ਨਾਲ ਹਫਤਵਾਰ 'ਤੇ 16.76 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਵਿਸ਼ਵ ਭਰ ਦੇ ਅਰਬਪਤੀਆਂ ਦੀ ਦੌਲਤ 'ਚ ਆਈ ਕਮੀ : ਰਿਪੋਰਟ
NEXT STORY