ਨਵੀਂ ਦਿੱਲੀ— ਸੋਨੇ-ਚਾਂਦੀ 'ਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਮਹਿੰਗਾ ਹੋ ਕੇ 30,550 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ 360 ਰੁਪਏ ਚੜ੍ਹ ਕੇ 39,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕਾਰੋਬਾਰੀਆਂ ਨੇ ਕਿਹਾ ਕਿ ਹਾਜ਼ਰ ਬਾਜ਼ਾਰ 'ਚ ਸਥਾਨਕ ਜਿਊਲਰਾਂ ਦੀ ਖਰੀਦਦਾਰੀ ਨਾਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੋਇਆ। ਬੀਤੇ ਦਿਨ ਸੋਨੇ 'ਚ 50 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ।
ਕੌਮਾਂਤਰੀ ਪੱਧਰ 'ਤੇ ਸੋਨੇ 'ਚ ਤੇਜ਼ੀ ਦਾ ਅਸਰ ਵੀ ਸਥਾਨਕ ਬਾਜ਼ਾਰ 'ਤੇ ਦਿਸਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸ਼ੁਰੂਆਤੀ ਗਿਰਾਵਟ ਦੇ ਬਾਅਦ ਸ਼ੁੱਕਰਵਾਰ ਨੂੰ ਸੋਨਾ ਹਾਜ਼ਰ ਅਖੀਰ 4.55 ਡਾਲਰ ਦੀ ਤੇਜ਼ੀ ਨਾਲ 1,213.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 1.80 ਡਾਲਰ ਪ੍ਰਤੀ ਔਂਸ ਦੀ ਤੇਜ਼ੀ 'ਚ 1,221.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਹਫਤੇ ਦੇ ਅਖੀਰ 'ਤੇ ਚਾਂਦੀ ਹਾਜ਼ਰ 0.07 ਡਾਲਰ ਚਮਕ ਕੇ 15.37 ਡਾਲਰ ਪ੍ਰਤੀ ਔਂਸ 'ਤੇ ਰਹੀ।
ਸਮੇਂ ਤੋਂ ਪਹਿਲਾਂ ਸਰਕਾਰ ਨੇ ਪੂਰਾ ਕੀਤਾ ਉਜਵਲਾ ਦਾ ਟੀਚਾ, 5 ਕਰੋੜ ਪਰਿਵਾਰਾਂ ਨੂੰ ਮਿਲਿਆ ਗੈਸ ਕੁਨੈਕਸ਼ਨ
NEXT STORY