ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼)- ਭਾਰਤ ਤੋਂ ਟਰੈਕਟਰ ਬਰਾਮਦ ’ਚ ਨੰਬਰ 1 ਬ੍ਰਾਂਡ ਸੋਨਾਲੀਕਾ ਟਰੈਕਟਰਜ਼ ਨੇ ਮਾਲੀ ਸਾਲ 2027 ’ਚ ਅਪ੍ਰੈਲ ਦੀ ਹੁਣ ਤੱਕ ਦੀ ਸਭ ਤੋਂ ਵੱਧ 16,223 ਕੁੱਲ ਟਰੈਕਟਰ ਵਿਕਰੀ ਦੇ ਨਾਲ ਇਕ ਮਜ਼ਬੂਤ ਸ਼ੁਰੂਆਤ ਕੀਤੀ ਹੈ ਅਤੇ ਉਦਯੋਗ ’ਚ ਸਭ ਤੋਂ ਵੱਧ ਮਾਰਕੀਟ ਸ਼ੇਅਰ ’ਚ ਵਾਧਾ ਹਾਸਲ ਕੀਤਾ ਹੈ। ਕੰਪਨੀ ਨੇ ਜ਼ਬਰਦਸਤ 35.6 ਫ਼ੀਸਦੀ ਦਾ ਕੁੱਲ ਵਾਧਾ ਦਰਜ ਕੀਤਾ।
ਇੰਟਰਨੈਸ਼ਨਲ ਟਰੈਕਟਰਜ਼ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ, “ਇਤਿਹਾਸਕ 30ਵੇਂ ਸਾਲ ’ਚ ਅਪ੍ਰੈਲ ਦੀ ਸਾਡੀ ਹੁਣ ਤੱਕ ਦੀ ਸਭ ਤੋਂ ਵੱਧ 16,223 ਕੁੱਲ ਟਰੈਕਟਰ ਵਿਕਰੀ ਦਰਸਾਉਂਦੀ ਹੈ ਕਿ ਕਿਸਾਨ ਤੇਜ਼ੀ ਨਾਲ ਤਕਨਾਲੋਜੀ-ਆਧਾਰਿਤ ਖੇਤੀ ਵੱਲ ਵਧ ਰਹੇ ਹਨ ਅਤੇ ਅਸੀਂ ਮਾਲੀ ਸਾਲ 2027 ’ਚ ਕਿਸਾਨਾਂ ਨੂੰ ‘ਜਿੱਤਣ ਦਾ ਦਮ’ ਦੇਣ ਲਈ ਮਜ਼ਬੂਤ ਸੰਕਲਪ ਨਾਲ ਲਗਾਤਾਰ ਕਦਮ ਵਧਾ ਰਹੇ ਹਾਂ।”
ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ
NEXT STORY