ਨਵੀਂ ਦਿੱਲੀ (ਇੰਟ.) – ਸੋਨਾ ਇਕ ਵਾਰ ਮੁੜ ਨਿਵੇਸ਼ਕਾਂ ਲਈ ਸੇਫ ਹੈਵਨ ਬਣ ਰਿਹਾ ਹੈ। ਸੋਨਾ ਐੱਮ. ਸੀ. ਐਕਸ ’ਤੇ 47000 ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਨਿਕਲ ਗਿਆ ਹੈ ਜੋ 7 ਹਫਤਿਆਂ ਦਾ ਹਾਈ ਹੈ। ਬੀਤੇ 3 ਹਫਤੇ ’ਚ ਸੋਨੇ ’ਚ ਕਰੀਬ 5.40 ਫੀਸਦੀ ਦੀ ਤੇਜ਼ੀ ਆਈ ਹੈ ਅਤੇ ਇਹ 47175 ਰੁਪਏ ਦੇ ਭਾਅ ’ਤੇ ਪਹੁੰਚ ਗਿਆ ਹੈ। ਮਾਹਰ ਮੰਨ ਰਹੇ ਹਨ ਕਿ ਸੋਨੇ ’ਚ ਤੇਜ਼ੀ ਦਾ ਇਹ ਟ੍ਰੈਂਡ ਅੱਗੇ ਜਾਰੀ ਰਹਿਣ ਵਾਲਾ ਹੈ।
ਬਾਜ਼ਾਰ ’ਚ ਕਈ ਫੈਕਟਰ ਮੌਜੂਦ ਹਨ ਜੋ ਸੋਨੇ ਨੂੰ ਸਪੋਰਟ ਕਰ ਰਹੇ ਹਨ। ਸੋਨਾ ਛੇਤੀ ਹੀ ਵਾਪਸ 50,000 ਰੁਪਏ ਪ੍ਰਤੀ 10 ਗ੍ਰਾਮ ਦਾ ਭਾਅ ਪਾਰ ਕਰ ਸਕਦਾ ਹੈ। ਦੂਜੇ ਪਾਸੇ ਸੋਨਾ ਹਾਲੇ ਵੀ ਆਪਣੇ ਰਿਕਾਰਡ ਪੱਧਰਾਂ ਤੋਂ ਕਰੀਬ 9000 ਰੁਪਏ ਪ੍ਰਤੀ 10 ਗ੍ਰਾਮ ਡਿਸਕਾਊਂਟ ’ਤੇ ਹੈ। ਅਜਿਹੇ ’ਚ ਇਸ ਨੂੰ ਕੀਮਤੀ ਧਾਤੂ ’ਚ ਪੈਸਾ ਲਗਾਉਣ ਦਾ ਸਹੀ ਸਮਾਂ ਹੈ।
ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
ਇੰਟਰਨੈਸ਼ਨਲ ਮਾਰਕੀਟ ’ਚ ਵੀ ਗੋਲਡ ਨੇ 1752 ਡਾਲਰ ਪ੍ਰਤੀ ਓਂਸ ਦਾ ਮਜ਼ਬੂਤ ਟਾਕਰੇ ਨੂੰ ਪਾਰ ਕਰ ਲਿਆ ਹੈ ਅਤੇ ਇਹ 1762 ਡਾਲਰ ਪ੍ਰਤੀ ਓਂਸ ’ਤੇ ਟ੍ਰੇਡ ਕਰ ਰਿਹਾ ਹੈ। ਉਥੇ ਹੀ ਫਿਜ਼ੀਕਲ ਮਾਰਕੀਟ ਦੀ ਗੱਲ ਕਰੀਏ ਤਾਂ ਸੋਨਾ ਦੇਸ਼ ’ਚ 49,200 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਹਾਲ ਹੀ ’ਚ ਸੋਨਾ 44000 ਰੁਪਏ ਤੱਕ ਕਮਜ਼ੋਰ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ’ਚ ਲਗਾਤਾਰ ਰਿਕਵਰੀ ਦੇਖੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਨਵੀਂ ਲਹਿਰ, ਕਰੂਡ ’ਚ ਤੇਜ਼ੀ, ਰੁਪਏ ’ਚ ਕਮਜ਼ੋਰੀ, ਗਲੋਬਲ ਇਨ ਲੇਸ਼ਨ ਵਧਣ ਦਾ ਡਰ ਅਤੇ 10 ਸਾਲ ਦੇ ਬਾਂਡ ਯੀਲਡ ’ਚ ਕੁਝ ਨਰਮੀ ਆਉਣ ਕਾਰਨ ਸੋਨੇ ’ਚ ਤੇਜ਼ੀ ਵਧੀ ਹੈ।
ਇਹ ਵੀ ਪੜ੍ਹੋ: ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ
ਕੀ ਕਹਿਣਾ ਹੈ ਮਾਹਰ ਦਾ
ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਇਕ ਹੋਰ ਲਹਿਰ ਨਾਲ ਅਰਥਵਿਵਸਥਾ ਨੂੰ ਲੈ ਕੇ ਇਕ ਵਾਰ ਮੁੜ ਚਿੰਤਾ ਵਧ ਗਈ ਹੈ। ਅਜਿਹੇ ’ਚ ਸੋਨਾ ਇਕ ਵਾਰ ਮੁੜ ਸੇਫ ਹੈਵਨ ਦੇ ਰੂਪ ’ਚ ਮਜ਼ਬੂਤ ਹੋਇਆ ਹੈ। ਅਮਰੀਕਾ ’ਚ 10 ਸਾਲ ਦੀ ਬਾਂਡ ਯੀਲਡ ਡਿਗ ਕੇ 1.567 ਫੀਸਦੀ ’ਤੇ ਆ ਗਈ ਹੈ। ਉਥੇ ਹੀ ਡਾਲਰ ਦੇ ਮੁਕਾਬਲੇ ਰੁਪਇਆ ਲਗਾਤਾਰ ਕਮਜ਼ੋਰ ਬਣਿਆ ਹੋਇਆ ਹੈ। ਰੁਪਇਆ 10 ਮਹੀਨੇ ਦੇ ਲੋਅ ’ਤੇ ਹੈ ਅਤੇ ਅੱਗੇ 76 ਪ੍ਰਤੀ ਡਾਲਰ ਤੱਕ ਕਮਜ਼ੋਰ ਹੋ ਸਕਦਾ ਹੈ। ਇਹ ਫੈਕਟਰ ਸੋਨੇ ਲਈ ਸਪੋਰਟ ਦੇਣ ਵਾਲੇ ਹਨ। ਉਥੇ ਹੀ ਇੰਟਰਨੈਸ਼ਨਲ ਮਾਰਕੀਟ ’ਚ ਕਰੂਡ ’ਚ ਤੇਜ਼ੀ ਬਣੀ ਹੋਈ ਹੈ। ਇਹ 66 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੈ ਅਤੇ ਅੱਗੇ ਬ੍ਰੇਂਟ 70 ਡਾਲਰ ਦਾ ਪੱਧਰ ਪਾਰ ਕਰ ਸਕਦਾ ਹੈ। ਇਸ ਨਾਲ ਗਲੋਬਲ ਮਹਿੰਗਾਈ ਦਾ ਡਰ ਬਣਿਆ ਹੋਇਆ ਹੈ। ਇਹ ਫੈਕਟਰ ਹਾਲੇ ਬਾਜ਼ਾਰ ’ਚ ਮੌਜੂਦ ਰਹਿਣ ਵਾਲੇ ਹਨ। ਅਕਸ਼ੈ ਤ੍ਰਿਤੀਯਾ ਵੀ ਆਉਣ ਵਾਲਾ ਹੈ, ਜਿਸ ਨਾਲ ਸੋਨੇ ਦੀ ਮੰਗ ਵਧੇਗੀ।
ਇਹ ਵੀ ਪੜ੍ਹੋ: ਜ਼ੋਮੈਟੋ ਦੀ ਸੋਸ਼ਲ ਮੀਡੀਆ 'ਤੇ ਹੋਈ ਚੰਗੀ ਲਾਹ-ਪਾਹ, ਆਖ਼ਰ ਸਵਿਗੀ ਤੋਂ ਮੁਆਫ਼ੀ ਮੰਗ ਛਡਾਈ ਜਾਨ
ਸੋਨਾ ਕਿੰਨਾ ਹੋਵੇਗਾ ਮਹਿੰਗਾ
ਅਨੁਜ ਗੁਪਤਾ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਲੈਵਲ ’ਤੇ ਗੱਲ ਕਰੀਏ ਤਾਂ ਸੋਨਾ ਛੇਤੀ ਹੀ 1780 ਡਾਲਰ ਪ੍ਰਤੀ ਓਂਸ ਤੋਂ 1800 ਡਾਲਰ ਪ੍ਰਤੀ ਓਂਸ ਦਾ ਪੱਧਰ ਦਿਖਾ ਸਕਦਾ ਹੈ। ਉਥੇ ਹੀ ਘਰੇਲੂ ਪੱਧਰ ’ਤੇ ਦੇਖੀਏ ਤਾਂ ਅਗਲੇ 2 ਮਹੀਨਿਆਂ ’ਚ ਸੋਨਾ 49000 ਤੋਂ 50000 ਰੁਪਏ ਪ੍ਰਤੀ 10 ਗ੍ਰਾਮ ਦੀ ਰੇਜ਼ ’ਚ ਦਿਖਾਈ ਦੇ ਸਕਦਾ ਹੈ। ਇਸ ਸਾਲ ਦੀਵਾਲੀ ਤੱਕ ਗੱਲ ਕਰੀਏ ਤਾਂ ਸੋਨਾ 52000 ਤੋਂ 53000 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰ ਫਲਾਈਟਾਂ 'ਚ ਸੀਟਿੰਗ ਸਮਰੱਥਾ ਘਟਾਉਣ ਦਾ ਕਰ ਰਹੀ ਹੈ ਵਿਚਾਰ
NEXT STORY