ਬਿਜ਼ਨੈੱਸ ਡੈਸਕ - ਡਿਜੀਟਲ ਭੁਗਤਾਨ ਪਲੇਟਫਾਰਮ ਫੋਨਪੇ ਨੇ ਜਨਤਕ ਟ੍ਰਾਂਸਪੋਰਟ ਯਾਤਰੀਆਂ ਲਈ ‘ਫੋਨਪੇ ਰੂਪੇ ਆਨ-ਦਿ-ਗੋ ਕਾਰਡ’ ਪੇਸ਼ ਕੀਤਾ ਹੈ। ਇਹ ਇਕ ਰਾਸ਼ਟਰੀ ਜਨਤਕ ਟ੍ਰਾਂਸਪੋਰਟ ਕਾਰਡ (ਐੱਨ. ਸੀ. ਐੱਮ. ਸੀ.) ਹੈ, ਜੋ ਸਰਕਾਰ ਦੀ ‘ਇਕ ਦੇਸ਼, ਇਕ ਕਾਰਡ’ ਪਹਿਲ ਅਨੁਸਾਰ ਦੇਸ਼ ਭਰ ’ਚ ਯਾਤਰਾ ਭੁਗਤਾਨ ਨੂੰ ਆਸਾਨ ਬਣਾਉਣ ਦਾ ਟੀਚਾ ਰੱਖਦਾ ਹੈ। ਇਹ ਕਾਰਡ ਮੈਟਰੋ, ਬੱਸ, ਟ੍ਰੇਨ, ਟੋਲ ਅਤੇ ਪਾਰਕਿੰਗ ਵਰਗੀਆਂ ਐੱਨ. ਸੀ. ਐੱਮ. ਸੀ.-ਸਮਰੱਥ ਸੇਵਾਵਾਂ ’ਤੇ ‘ਟੈਪ ਐਂਡ ਪੇ’ ਰਾਹੀਂ ਤੁਰੰਤ ਭੁਗਤਾਨ ਦੀ ਸਹੂਲਤ ਦਿੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਭੁਗਤਾਨ ਲਈ ਇੰਟਰਨੈੱਟ ਦੀ ਲੋੜ ਨਹੀਂ ਹੁੰਦੀ। ਕਾਰਡ ਐਡਵਾਂਸ-ਪੇਮੈਂਟ ਅਾਧਾਰਿਤ ਸਟੋਰਡ ਵੈਲਿਊ ਮਾਡਲ ’ਤੇ ਕੰਮ ਕਰਦਾ ਹੈ, ਜਿਸ ’ਚ ਰਾਸ਼ੀ ਸਿੱਧੀ ਕਾਰਡ ਦੀ ਚਿੱਪ ’ਚ ਸੁਰੱਖਿਅਤ ਰਹਿੰਦੀ ਹੈ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਯੂਜ਼ਰ ਇਸ ਕਾਰਡ ’ਚ ਵੱਧ ਤੋਂ ਵੱਧ 2,000 ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰ ਸਕਦੇ ਹਨ, ਜਦਕਿ ਇਕ ਵਾਰ ’ਚ ਬਿਨਾਂ ਇੰਟਰਨੈੱਟ ਦੇ ਵੱਧ ਤੋਂ ਵੱਧ 500 ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਫੋਨਪੇ ’ਚ ਭੁਗਤਾਨ ਵਿਭਾਗ ਦੇ ਮੁਖੀ ਦੀਪ ਅਗਰਵਾਲ ਨੇ ਕਿਹਾ ਕਿ ਇਹ ਕਾਰਡ ਰੋਜ਼ਾਨਾ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਕਰੋੜਾਂ ਯਾਤਰੀਆਂ ਲਈ ਸੁਵਿਧਾਜਨਕ ਅਤੇ ਸੁਰੱਖਿਅਤ ਤਜਰਬਾ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : LPG ਸਿਲੰਡਰਾਂ ਦੀ ਕਿੱਲਤ ਦੀਆਂ ਅਫਵਾਹਾਂ 'ਤੇ ਸਰਕਾਰ ਦਾ ਵੱਡਾ ਸਪੱਸ਼ਟੀਕਰਨ ਆਇਆ ਸਾਹਮਣੇ
ਇਸ ਸੇਵਾ ਦੀ ਸ਼ੁਰੂਆਤ ਫਿਲਹਾਲ ਹੈਦਰਾਬਾਦ ਮੈਟਰੋ ਤੋਂ ਕੀਤੀ ਗਈ ਹੈ, ਜਿਸ ਨੂੰ ਐੱਲ. ਐਂਡ ਟੀ. ਮੈਟਰੋ ਰੇਲ ਹੈਦਰਾਬਾਦ ਲਿਮਟਿਡ ਨਾਲ ਸਾਂਝੇਦਾਰੀ ’ਚ ਲਾਗੂ ਕੀਤਾ ਗਿਆ ਹੈ। ਯਾਤਰੀ ਮੈਟਰੋ ਟਿਕਟ ਕਾਊਂਟਰ ਤੋਂ ਫ਼ੋਨ ਨੰਬਰ ਦੀ ਵੈਰੀਫਿਕੇਸ਼ਨ ਤੋਂ ਬਾਅਦ ਇਹ ਕਾਰਡ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਨੂੰ ਯੂ. ਪੀ. ਆਈ., ਨਕਦ ਜਾਂ ਕਾਰਡ ਰਾਹੀਂ ਰੀਚਾਰਜ ਕਰ ਸਕਦੇ ਹਨ। ਭਵਿੱਖ ’ਚ ਇਸ ਨੂੰ ਹੋਰਨਾਂ ਸ਼ਹਿਰਾਂ ’ਚ ਵੀ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ 24-22K ਸੋਨੇ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
LPG ਦੀ ਘਾਟ 'ਤੇ ਵੱਡਾ ਅਪਡੇਟ, ਜਾਣੋ ਕਿੰਨੇ ਦਿਨਾਂ ਬਾਅਦ ਮਿਲੇਗੀ ਸਿਲੰਡਰ ਦੀ ਡਿਲਵਰੀ
NEXT STORY