ਨਵੀਂ ਦਿੱਲੀ (ਭਾਸ਼ਾ) - ਇੰਟਰਨੈੱਟ ਦੀ ਪ੍ਰਮੁੱਖ ਕੰਪਨੀ ਗੂਗਲ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਇਸ ਵਿੱਚ ਇਕੁਇਟੀ ਨਿਵੇਸ਼ ਦੇ ਨਾਲ-ਨਾਲ ਸੰਭਾਵੀ ਵਪਾਰਕ ਸਮਝੌਤਿਆਂ ਲਈ ਇੱਕ ਫੰਡ ਸ਼ਾਮਲ ਹੈ, ਜਿਸ ਦੇ ਤਹਿਤ ਅਗਲੇ ਪੰਜ ਸਾਲਾਂ ਦੌਰਾਨ ਸਮਝੌਤਿਆਂ ਨੂੰ ਆਪਸੀ ਸਹਿਮਤੀ ਵਾਲੀਆਂ ਸ਼ਰਤਾਂ 'ਤੇ ਮਨਜ਼ੂਰੀ ਦਿੱਤੀ ਜਾਵੇਗੀ।
ਗੂਗਲ ਇਹ ਨਿਵੇਸ਼ ਗੂਗਲ ਫਾਰ ਇੰਡੀਆ ਡਿਜੀਟਾਈਜੇਸ਼ਨ ਫੰਡ ਦੇ ਹਿੱਸੇ ਵਜੋਂ ਕਰ ਰਿਹਾ ਹੈ।
ਏਅਰਟੈੱਲ ਨੇ ਇਕ ਬਿਆਨ 'ਚ ਕਿਹਾ, ''ਇਸ 'ਚ ਭਾਰਤੀ ਏਅਰਟੈੱਲ 'ਚ 734 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 70 ਕਰੋੜ ਡਾਲਰ ਦਾ ਇਕਵਿਟੀ ਨਿਵੇਸ਼ ਲਿਆ ਜਾਵੇਗਾ।
ਇਸ ਵਿੱਚ ਕਿਹਾ ਗਿਆ ਹੈ ਕਿ ਕੁੱਲ ਨਿਵੇਸ਼ ਵਿੱਚੋਂ 300 ਮਿਲੀਅਨ ਡਾਲਰ ਦੀ ਰਕਮ ਵਪਾਰਕ ਸਮਝੌਤਿਆਂ ਨੂੰ ਲਾਗੂ ਕਰਨ ਲਈ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
NEXT STORY