ਗੈਜੇਟ ਡੈਸਕ– ਗੂਗਲ ਦਾ ਛੇਵਾਂ ਗੂਗਲ ਫਾਰ ਇੰਡੀਆ 2020 ਈਵੈਂਟ ਪਹਿਲੀ ਵਾਰ ਵਰਚੁਅਲੀ ਆਯੋਜਿਤ ਹੋਇਆ। ਈਵੈਂਟ ਦੀ ਸ਼ੁਰੂਆਤ ਗੂਗਲ ਇੰਡੀਆ ਦੇ ਹੈੱਡ ਸੰਜੇ ਗੁੱਪਤਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਗੂਗਲ ਭਾਰਤ ’ਚ ਇੰਨਾ ਸਮਾਰਟ ਹੋ ਗਿਆ ਹੈ ਕਿ ਮੌਸਮ ਬਾਰੇ 24 ਘੰਟੇ ਪਹਿਲਾਂ ਸਹੀ ਭਵਿਖਬਾਣੀ ਕਰ ਸਕਦਾ ਹੈ। ਸੰਜੇ ਗੁੱਪਤਾ ਨੇ ਦੱਸਿਆ ਕੋਰੋਨਾ ਨੂੰ ਲੈ ਕੇ ਦੋ ਅਰਬ ਤੋਂ ਜ਼ਿਆਦਾ ਸਰਚ ਹੋਏ ਹਨ ਜਿਸ ਦਾ ਜਵਾਬ ਗੂਗਲ ਨੇ ਦਿੱਤਾ ਹੈ।
ਇਸ ਦੌਰਾਨ ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਡਿਜੀਟਲ ਇੰਡੀਆ ਲਈ ਗੂਗਲ ਅਗਲੇ 5-10 ਸਾਲਾਂ ’ਚ 75000 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲਾ ਹੈ। ਗੂਗਲ ਦਾ ਇਹ ਨਿਵੇਸ਼ ਇਕਵਿਟੀ ਇਨਵੈਸਟਮੈਂਟ, ਸਾਂਝੇਦਾਰੀ ਅਤੇ ਆਪਰੇਸ਼ਨਲ ਇੰਫ੍ਰਾਸਟਰਕਚਰ ਇਕੋਸਿਸਟਮ ਇੰਡਸਟਰੀ ’ਚ ਹੋਵੇਗਾ। ਗੂਗਲ ਨੇ ਸੀ.ਬੀ.ਐੱਸ.ਈ. ਦੇ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ, ਇਸ ਤਹਿਤ ਈ-ਲਰਨਿੰਗ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਦੇਸ਼ ਦੇ 22 ਹਜ਼ਾਰ ਸਕੂਲਾਂ ਦੇ 10 ਲੱਖ ਅਧਿਆਪਕਾਂ ਨੂੰ ਈ-ਕਲਾਸ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ।
ਗੂਗਲ ਇਨ੍ਹਾਂ 4 ਖੇਤਰਾਂ ’ਚ ਕਰੇਗਾ ਨਿਵੇਸ਼
1. ਹਰ ਭਾਰਤੀ ਨੂੰ ਉਸ ਦੀ ਹੀ ਭਾਸ਼ਾ ’ਚ ਜਾਣਕਾਰੀ ਤਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ, ਚਾਹੇ ਉਹ ਹਿੰਦੀ ਬੋਲਦਾ ਹੋਵੇ, ਤਮਿਲ ਹੋਵੇ, ਪੰਜਾਬੀ ਹੋਵੇ ਜਾਂ ਕਿਸੇ ਹੋਰ ਭਾਸ਼ਾ ਦਾ ਹੋਵੇ।
2. ਅਜਿਹੇ ਨਵੇਂ ਪ੍ਰੋਡਕਟ ਬਣਾਉਣਾ ਅਤੇ ਸੇਵਾਵਾਂ ਦੀ ਸ਼ੁਰੂਆਤ ਕਰਨਾ, ਜੋ ਭਾਰਤ ਦੀਆਂ ਯੂਨੀਕ ਲੋੜਾਂ ਲਈ ਕੰਮ ਦੇ ਹੋਣ।
3. ਵਪਾਰਾਂ ਦਾ ਸਹਿਯੋਗ ਦੇਣਾ ਕਿਉਂਕਿ ਉਹ ਲਗਾਤਾਰ ਡਿਜੀਟਲ ਟ੍ਰਾਂਸਫਾਰਮੇਸ਼ਨ ਵਲ ਵਧ ਰਹੇ ਹਨ।
4. ਸਿਹਤ, ਸਿੱਖਿਆ ਅਤੇ ਖੇਤੀਬਾੜੀ ਵਰਗੇ ਖੇਤਰਾਂ ਲਈ ਤਕਨੀਕ ਅਤੇ ਆਰਟੀਫੀਸ਼ੀਅਲ ਇੰਜੈਲੀਜੈਂਸ ਵਿਕਸਿਤ ਕਰਨਾ।
ਤਮਾਮ ਵਿਸ਼ਿਆਂ ’ਤੇ ਮੋਦੀ ਨੇ ਕੀਤੀ ਪਿਚਾਈ ਨਾਲ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨਾਲ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ। ਇਨ੍ਹਾਂ ਵਿਸ਼ਿਆਂ ’ਚ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉਧਮੀਆਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਲਈ ਤਕਨੀਕ ਦੇ ਇਸਤੇਮਾਲ ’ਤੇ ਚਰਚਾ ਕੀਤੀ ਗਈ। ਦੋਵਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਨਵੇਂ ਕਾਰਜ ਸਭਿਆਚਾਰ ’ਤੇ ਵੀ ਗੱਲਬਾਤ ਕੀਤੀ। ਪਿਚਾਈ ਨਾਲ ਵਰਚੁਅਲ ਬੈਠਕ ’ਚ ਪ੍ਰਧਾਨ ਮੰਤਰੀ ਨੇ ਕੋਵਿਡ-19 ਕਾਰਨ ਪੈਦਾ ਹੋਏ ਨਵੇਂ ਕਾਰਜ ਸਭਿਆਚਾਰ ’ਤੇ ਵੀ ਚਰਚਾ ਕੀਤੀ।
ਮੋਦੀ ਨੇ ਸਿਲਸਿਲੇਵਾਰ ਟਵੀਟ ਕੀਤਾ, ‘ਅੱਜ ਸਵੇਰੇ, ਮੈਂ ਸੁੰਦਰ ਪਿਚਾਈ ਨਾਲ ਕਾਫੀ ਗੱਲਬਾਤ ਕੀਤੀ। ਅਸੀਂ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ, ਖਾਸ ਕਰਕੇ ਟੈਕਨਾਲੋਜੀ ਦੀ ਤਾਕਤ ਨਾਲ ਭਾਰਤੀ ਕਿਸਾਨਾਂ, ਨੌਜਵਾਨਾਂ ਅਤੇ ਉਧਮੀਆਂ ਦੀ ਜ਼ਿੰਦਗੀ ਬਦਲਣ ਬਾਰੇ ਗੱਲ ਕੀਤੀ।’
35 ਸਾਲ ਪੁਰਾਣੀ ਗੇਮ ਨੇ ਤੋੜਿਆ ਰਿਕਾਰਡ, 85.72 ਲੱਖ ਰੁਪਏ ’ਚ ਵਿਕੀ 1 ਕਾਪੀ
NEXT STORY