ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਵਪਾਰਕ ਸੰਸਥਾਵਾਂ ਅਤੇ ਬੈਂਕਾਂ ਨੂੰ ਹੋਰ ਦੇਸ਼ਾਂ ਨਾਲ ਰੁਪਏ ਵਿਚ ਵਪਾਰ ਵਧਾਉਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਰੂਸ, ਮਾਰੀਸ਼ਸ ਅਤੇ ਸ਼੍ਰੀਲੰਕਾ ਨਾਲ ਰੁਪਏ 'ਚ ਵਪਾਰ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਇਸ ਪਹਿਲ 'ਚ ਨਵੇਂ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਰਤੀ ਬੈਂਕਾਂ ਨੇ ਪਹਿਲਾਂ ਹੀ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਬੈਂਕਾਂ ਦੇ ਨਾਲ ਵਿਸ਼ੇਸ਼ ਵੋਸਟ੍ਰੋ ਰੁਪੀ ਅਕਾਊਂਟ (SVRA) ਖੋਲ੍ਹਿਆ ਹੋਇਆ ਹੈ। ਇਨ੍ਹਾਂ ਖਾਤਿਆਂ ਤੋਂ ਰੁਪਏ ਵਿੱਚ ਵਪਾਰ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਹਾਲ ਹੀ ਵਿੱਚ, SBI ਮਾਰੀਸ਼ਸ ਲਿਮਿਟੇਡ ਅਤੇ ਪੀਪਲਜ਼ ਬੈਂਕ ਆਫ ਸ਼੍ਰੀਲੰਕਾ ਨੇ ਸਟੇਟ ਬੈਂਕ ਆਫ ਇੰਡੀਆ (SBI) ਨਾਲ ਇੱਕ SVRA ਖੋਲ੍ਹਿਆ ਹੈ। ਇਸ ਤੋਂ ਇਲਾਵਾ ਬੈਂਕ ਆਫ ਸੀਲੋਨ ਨੇ ਚੇਨਈ ਵਿੱਚ ਆਪਣੀ ਭਾਰਤੀ ਸਹਾਇਕ ਕੰਪਨੀ ਨਾਲ ਖਾਤਾ ਖੋਲ੍ਹਿਆ ਹੈ।
ਇਹ ਵੀ ਪੜ੍ਹੋ : Twitter ਫਿਰ ਸ਼ੁਰੂ ਕਰ ਰਿਹੈ 'ਬਲੂ ਟਿੱਕ ਸਬਸਕ੍ਰਿਪਸ਼ਨ', ਉਪਭੋਗਤਾਵਾਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ
ਯੂਨੀਅਨ ਬੈਂਕ ਆਫ਼ ਇੰਡੀਆ ਨੇ ਰਾਸ ਬੈਂਕ ਆਫ਼ ਰੂਸ ਵਿੱਚ ਇੱਕ ਵਿਸ਼ੇਸ਼ ਰੁਪਿਆ ਖਾਤਾ ਖੋਲ੍ਹਿਆ ਹੈ। ਚੇਨਈ ਸਥਿਤ ਇੰਡੀਅਨ ਬੈਂਕ ਨੇ ਕੋਲੰਬੋ ਸਥਿਤ ਐਨਡੀਬੀ ਬੈਂਕ ਅਤੇ ਸੀਲੋਨ ਬੈਂਕ ਸਮੇਤ ਤਿੰਨ ਸ਼੍ਰੀਲੰਕਾਈ ਬੈਂਕਾਂ ਵਿੱਚ ਅਜਿਹੇ ਖਾਤੇ ਖੋਲ੍ਹੇ ਹਨ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮਨਜ਼ੂਰੀ ਤੋਂ ਬਾਅਦ ਰੂਸ ਦੇ ਦੋ ਅਤੇ ਸ੍ਰੀਲੰਕਾ ਦੇ ਇਕ ਬੈਂਕ ਸਮੇਤ 11 ਬੈਂਕਾਂ ਨੇ ਅਜਿਹੇ ਕੁੱਲ 18 ਵਿਸ਼ੇਸ਼ ਰੁਪਿਆ ਖ਼ਾਤੇ ਖੋਲ੍ਹੇ ਹਨ। ਰਿਜ਼ਰਵ ਬੈਂਕ ਨੇ ਜੁਲਾਈ ਵਿਚ ਘਰੇਲੂ ਮੁਦਰਾ ਵਿਚ ਸੀਮਾਪਾਰ ਵਪਾਰ ਲੈਣ-ਦੇਣ ਨੂੰ ਲੈ ਕੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।
ਸੂਤਰਾਂ ਨੇ ਕਿਹਾ ਕਿ ਸਟੇਕਹੋਲਡਰਾਂ ਨਾਲ ਹਾਲ ਹੀ 'ਚ ਹੋਈ ਸਮੀਖਿਆ ਬੈਠਕ 'ਚ ਵਿੱਤ ਮੰਤਰਾਲੇ ਨੇ ਰੁਪਏ 'ਚ ਦੁਵੱਲੇ ਵਪਾਰ ਨੂੰ ਵਧਾਉਣ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸਵਦੇਸ਼ੀ ਭੁਗਤਾਨ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰਨ ਦੀ ਯੋਜਨਾ ਬਾਰੇ ਦੱਸਿਆ।
ਰੂਸ-ਯੂਕਰੇਨ ਯੁੱਧ ਅਤੇ ਪੱਛਮ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਭਾਰਤ ਰੁਪਏ ਵਿੱਚ ਵਪਾਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਇਸ ਸਮੱਸਿਆ ਨੇ ਰੋਕੀਆਂ AirIndia ਦੀਆਂ ਉਡਾਣਾਂ, ਲੰਮੀ ਦੂਰੀ ਦੀਆਂ ਕਈ ਫਲਾਈਟਾਂ ਹੋਈਆਂ ਰੱਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੁਦਰਾਸਫੀਤੀ ਦੇ ਅੰਕੜਿਆਂ, ਵਿਆਜ ਦਰਾਂ 'ਤੇ ਫੇਡਰਲ ਰਿਜ਼ਰਵ ਦੇ ਫੈਸਲੇ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਸ਼ਾ
NEXT STORY