ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰਾਲਾ ਨੇ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਤਹਿਤ ਮਹੀਨਾਵਾਰ ਰਿਟਰਨ ਫਾਰਮ ਜੀ. ਐੱਸ. ਟੀ. ਆਰ.-3ਬੀ ਭਰਨ ਦੀ ਆਖਰੀ ਤਰੀਕ ਨੂੰ ਸੂਬਿਆਂ ਅਤੇ ਕਾਰੋਬਾਰ ਦੇ ਆਧਾਰ ’ਤੇ 3 ਵੱਖ-ਵੱਖ ਸ਼੍ਰੇਣੀਆਂ ’ਚ ਵੰਡ ਦਿੱਤਾ ਹੈ। ਫਿਲਹਾਲ ਜੀ. ਐੱਸ. ਟੀ. ਆਰ. -3ਬੀ ਭਰਨ ਦੀ ਆਖਰੀ ਤਰੀਕ ਹਰ ਮਹੀਨੇ ਦੀ 20 ਤਰੀਕ ਹੈ ਪਰ ਹੁਣ 3 ਵੱਖ-ਵੱਖ ਸ਼੍ਰੇਣੀਆਂ ਦੇ ਕਰਦਾਤਿਆਂ ਲਈ 20, 22 ਅਤੇ 24 ਆਖਰੀ ਤਰੀਕਾਂ ਹੋਣਗੀਆਂ।
ਮੰਤਰਾਲਾ ਨੇ ਕਿਹਾ ਕਿ ਜਿਨ੍ਹਾਂ ਕਰਦਾਤਿਆਂ ਦਾ ਕਾਰੋਬਾਰ ਪਿਛਲੇ ਵਿੱਤੀ ਸਾਲ ’ਚ 5 ਕਰੋਡ਼ ਰੁਪਏ ਤੋਂ ਘੱਟ ਰਿਹਾ ਹੈ, ਉਨ੍ਹਾਂ ਨੂੰ 2 ਸ਼੍ਰੇਣੀਆਂ ’ਚ ਵੰਡਿਆ ਗਿਆ ਹੈ। ਇਸ ਦੇ ਤਹਿਤ 15 ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਸ ਸ਼੍ਰੇਣੀ ਦੇ ਵਪਾਰੀਆਂ ਲਈ ਜੀ. ਐੱਸ. ਟੀ. ਆਰ.-3ਬੀ ਰਿਟਰਨ ਭਰਨ ਦੀ ਆਖਰੀ ਤਰੀਕ ਹਰ ਮਹੀਨੇ ਦੀ 22 ਤਰੀਕ ਹੋਵੇਗੀ।’’
ਇਸ ਸ਼੍ਰੇਣੀ ’ਚ ਕਰੀਬ 49 ਲੱਖ ਵਪਾਰੀ ਜੀ. ਐੱਸ. ਟੀ. ਆਰ.-3ਬੀ ਫਾਈਲ ਕਰਨਗੇ। ਉਥੇ ਹੀ ਬਾਕੀ ਬਚੇ 22 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਿਛਲੇ ਵਿੱਤੀ ਸਾਲ ’ਚ 5 ਕਰੋਡ਼ ਰੁਪਏ ਤੋਂ ਘੱਟ ਕਾਰੋਬਾਰ ਕਰਨ ਵਾਲੇ ਕਰਦਾਤਿਆਂ ਲਈ ਹਰ ਮਹੀਨੇ ਦੀ 24 ਤਰੀਕ ਆਖਰੀ ਤਰੀਕ ਹੋਵੇਗੀ।
ਇਨ੍ਹਾਂ ’ਚ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਉਤਰਾਖੰਡ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਆਸਾਮ, ਪੱਛਮੀ ਬੰਗਾਲ, ਝਾਰਖੰਡ ਅਤੇ ਓਡਿਸ਼ਾ ਦੇ 46 ਲੱਖ ਕਰਦਾਤੇ ਹਰ ਮਹੀਨੇ ਦੀ 24 ਤਰੀਕ ਤੱਕ ਜੀ. ਐੱਸ. ਟੀ. ਆਰ.-3ਬੀ ਭਰ ਸਕਣਗੇ।
Global Democracy Index: 10 ਸਥਾਨ ਹੇਠਾਂ ਡਿੱਗਿਆ ਭਾਰਤ, 13 ਸਾਲਾਂ ਤੋਂ ਸਭ ਤੋਂ ਹੇਠਲੇ ਪੱਧਰ 'ਤੇ
NEXT STORY