ਬਿਜ਼ਨੈੱਸ ਡੈਸਕ - ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਮਾਲੀ ਸਾਲ 2025-26 ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਨਵਾਂ ਇਤਿਹਾਸ ਰਚ ਦਿੱਤਾ ਹੈ। ਗਲੋਬਲ ਆਰਥਿਕ ਚੁਣੌਤੀਆਂ, ਭੂ-ਸਿਆਸੀ ਤਣਾਅ ਅਤੇ ਬਾਜ਼ਾਰ ਦੀਆਂ ਬੇਭਰੋਸਗੀਆਂ ਦੇ ਬਾਵਜੂਦ ਕੰਪਨੀ ਨੇ ਰਿਕਾਰਡ ਮਾਲੀਆ, ਰਿਕਾਰਡ ਈ. ਬੀ. ਆਈ. ਟੀ. ਡੀ. ਏ. ਅਤੇ ਰਿਕਾਰਡ ਲਾਭ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 7 ਕਰੋੜ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ PF 'ਤੇ ਵਿਆਜ ਦਰ ਨੂੰ ਦਿੱਤੀ ਮਨਜ਼ੂਰੀ
ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ’ਚ ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਿਜੀਟਲ ਅਤੇ ਪ੍ਰਚੂਨ ਕਾਰੋਬਾਰ ਹੁਣ ਕੰਪਨੀ ਦੀ ਗ੍ਰੋਥ ਦੇ ਸਭ ਤੋਂ ਵੱਡੇ ਇੰਜਣ ਬਣ ਚੁੱਕੇ ਹਨ।
ਰਿਲਾਇੰਸ ਇੰਡਸਟਰੀਜ਼ ਦਾ ਕੰਸੋਲੀਡੇਟਿਡ ਰੈਵੇਨਿਊ ਮਾਲੀ ਸਾਲ 2025-26 ’ਚ ਵਧ ਕੇ 11.75 ਲੱਖ ਕਰੋੜ ਦੇ ਪਾਰ ਭਾਵ 11,75,919 ਕਰੋੜ ’ਤੇ ਪਹੁੰਚ ਗਿਆ। ਇਹ ਪਿਛਲੇ ਮਾਲੀ ਸਾਲ ਦੇ ਮੁਕਾਬਲੇ 9.8 ਫੀਸਦੀ ਵੱਧ ਹੈ। ਕੰਪਨੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਮਾਲੀਆ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਗਲੋਬਲ ਹਾਲਾਤ ਚੁਣੌਤੀਪੂਰਨ ਰਹੇ ਪਰ ਕੰਪਨੀ ਨੇ ਆਪਣੇ ਵੱਖ-ਵੱਖ ਕਾਰੋਬਾਰਾਂ ਦੀ ਬਦੌਲਤ ਲਗਾਤਾਰ ਵਿਕਾਸ ਦੀ ਰਫ਼ਤਾਰ ਬਣਾਈ ਰੱਖੀ।
ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'
ਰਿਲਾਇੰਸ ਦਾ ਸ਼ੁੱਧ ਲਾਭ ਵਧ ਕੇ 95,754 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 17.80 ਫੀਸਦੀ ਵੱਧ ਹੈ। ਕੰਪਨੀ ਦਾ ਕਹਿਣਾ ਹੈ ਕਿ ਬਿਹਤਰ ਸੰਚਾਲਨ ਸਮਰੱਥਾ, ਮਜ਼ਬੂਤ ਨਕਦੀ ਪ੍ਰਵਾਹ ਅਤੇ ਰਣਨੀਤਕ ਨਿਵੇਸ਼ਾਂ ਨੇ ਲਾਭਨੂੰ ਨਵੀਂ ਉਚਾਈ ’ਤੇ ਪਹੁੰਚਾਇਆ ਹੈ।
ਜੀਓ ਪਲੇਟਫਾਰਮਜ਼ ਨੇ 37,700 ਕਰੋੜ ਰੁਪਏ ਦੇ ਆਈ. ਪੀ. ਓ. ਲਈ ਦਾਖਲ ਕੀਤੇ ਦਸਤਾਵੇਜ਼
ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਸੇਵਾ ਇਕਾਈ ਜੀਓ ਪਲੇਟਫਾਰਮਜ਼ ਲਿਮਟਿਡ ਨੇ ਸ਼ੁੱਕਰਵਾਰ ਨੂੰ ਲੱਗਭਗ 37,700 ਕਰੋੜ ਰੁਪਏ ਦੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਈ ਬਾਜ਼ਾਰ ਰੈਗੂਲੇਟਰ ਸੇਬੀ ਦੇ ਸਾਹਮਣੇ ਖਰੜਾ ਦਸਤਾਵੇਜ਼ ਦਾਖਲ ਕੀਤੇ। ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਬਣ ਸਕਦਾ ਹੈ। ਕੰਪਨੀ ਦਾ ਮਕਸਦ ਆਈ. ਪੀ. ਓ. ਦੇ ਜ਼ਰੀਏ ਲੱਗਭਗ 4 ਅਰਬ ਡਾਲਰ (ਲੱਗਭਗ 37,700 ਕਰੋੜ ਰੁਪਏ) ਜੁਟਾਉਣ ਦਾ ਹੈ। ਖਰੜਾ ਦਸਤਾਵੇਜ਼ ਮੁਤਾਬਕ, ਜੀਓ ਪਲੇਟਫਾਰਮਜ਼ ਆਈ. ਪੀ. ਓ. ਲਈ 27 ਕਰੋੜ ਤੱਕ ਨਵੇਂ ਸ਼ੇਅਰ ਜਾਰੀ ਕਰੇਗੀ, ਜੋ ਇਸ਼ੂ ਤੋਂ ਬਾਅਦ ਕੁੱਲ ਇਕੁਇਟੀ ਦਾ ਲੱਗਭਗ 2.9 ਫੀਸਦੀ ਹੋਵੇਗਾ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਸੂਤਰਾਂ ਨੇ ਦੱਸਿਆ ਕਿ ਆਈ. ਪੀ. ਓ. ਤੋਂ ਮਿਲਣ ਵਾਲੀ ਰਾਸ਼ੀ ’ਚੋਂ ਲੱਗਭਗ 27,500 ਕਰੋੜ ਰੁਪਏ ਦੀ ਵਰਤੋਂ ਕਰਜ਼ਾ ਚੁਕਾਉਣ ਜਾਂ ਸਮੇਂ ਤੋਂ ਪਹਿਲਾਂ ਭੁਗਤਾਨ ਅਤੇ ਆਮ ਕੰਪਨੀ ਮਕਸਦਾਂ ਲਈ ਕੀਤੀ ਜਾਵੇਗੀ।
ਰਿਲਾਇੰਸ ਰਿਟੇਲ ਦਾ 2030 ਤੱਕ 1 ਲੱਖ ਕਰੋੜ ਰੁਪਏ ਦਾ ਮਾਲੀਆ ਹਾਸਲ ਕਰਨ ਦਾ ਟੀਚਾ : ਈਸ਼ਾ ਅੰਬਾਨੀ
ਇਹ ਵੀ ਪੜ੍ਹੋ : ਕਿਤੇ ਤੁਹਾਡੇ ਪਿਓ-ਦਾਦੇ ਦੇ ਤਾਂ ਨਹੀਂ ਹਨ ਇਹ 78,000 ਕਰੋੜ, ਇੰਝ ਚੈੱਕ ਕਰੋ ਦਾਅਵੇ ਦੀ ਰਕਮ
ਰਿਲਾਇੰਸ ਰਿਟੇਲ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਦਾ ਸਾਮਾਨ ਵੇਚਣ ਵਾਲੀ ਇਕਾਈ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਆਰ. ਸੀ. ਪੀ. ਐੱਲ.) ਨੇ ਅਗਲੇ 4 ਸਾਲਾਂ ’ਚ ਇਕ ਲੱਖ ਕਰੋੜ ਰੁਪਏ ਦਾ ਮਾਲੀਆ ਹਾਸਲ ਕਰਨ ਦਾ ਟੀਚਾ ਰੱਖਿਆ ਹੈ।
ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਰ. ਸੀ. ਪੀ. ਐੱਲ. ਭਾਰਤ ਦੇ ਇਤਿਹਾਸ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਐੱਫ. ਐੱਮ. ਸੀ. ਜੀ. ਮੰਚ ਹੈ, ਜਿਸ ਨੇ 22,000 ਕਰੋੜ ਰੁਪਏ ਦਾ ਕੁੱਲ ਮਾਲੀਆ ਹਾਸਲ ਕੀਤਾ ਹੈ ਅਤੇ ਸਾਲਾਨਾ ਆਧਾਰ ’ਤੇ ਦੁੱਗਣਾ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਉੱਥੇ ਹੀ, ਰਿਲਾਇੰਸ ਇੰਡਸਟਰੀਜ਼ ’ਚ ਊਰਜਾ ਕਾਰੋਬਾਰ ਦੀ ਅਗਵਾਈ ਕਰ ਰਹੇ ਅਨੰਤ ਅੰਬਾਨੀ ਨੇ ਕਿਹਾ ਕਿ ਚਾਲੂ ਮਾਲੀ ਸਾਲ ਤੋਂ ਰਿਲਾਇੰਸ ਦੀ ਕਮਾਈ ’ਚ ਨਵੀਂ ਅਤੇ ਨਵਿਆਉਣਯੋਗ ਊਰਜਾ ਕਾਰੋਬਾਰ ਦਾ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮਾਲੀ ਸਾਲ 2026-27 ’ਚ ਸੋਲਰ ਮਾਡਿਊਲਜ਼ ਤੋਂ ਵਪਾਰਕ ਮਾਲੀਆ ਆਉਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਦੂਜੇ ਪਾਸੇ, ਰਿਲਾਇੰਸ ਜੀਓ ਪਲੇਟਫਾਰਮਜ਼ ਦੇ ਮੈਨੇਜਿੰਗ ਡਾਇਰੈਕਟਰ ਆਕਾਸ਼ ਅੰਬਾਨੀ ਨੇ ਕਿਹਾ ਕਿ ਜਿਸ ਤਰ੍ਹਾਂ ਜੀਓ ਨੇ ਹਰ ਭਾਰਤੀ ਲਈ ਇੰਟਰਨੈੱਟ ਨੂੰ ਕਾਫ਼ੀ ਸਸਤਾ ਅਤੇ ਆਸਾਨ ਬਣਾਇਆ, ਉਸੇ ਤਰ੍ਹਾਂ ਰਿਲਾਇੰਸ ਦਹਾਕੇ ਦੇ ਅੰਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਲਾਗਤ ’ਚ ਵੱਡੀ ਕਮੀ ਲਿਆ ਕੇ ਇਸ ਨੂੰ ਹਰੇਕ ਭਾਰਤੀ ਲਈ ਆਸਾਨ ਬਣਾਏਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰੇਲਵੇ ਯਾਤਰੀ ਦੇਣ ਧਿਆਨ ! ਹੁਣ ਕੀਤੀ ਇਹ ਗਲਤੀ ਤਾਂ ਦੇਣਾ ਪਵੇਗਾ ਦੁੱਗਣਾ ਜੁਰਮਾਨਾ
NEXT STORY