ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 507.73 ਅੰਕ ਭਾਵ 0.99% ਦੀ ਤੇਜ਼ੀ ਨਾਲ 51,787.24 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 136.10 ਅੰਕ ਭਾਵ 0.90 ਪ੍ਰਤੀਸ਼ਤ ਦੇ ਵਾਧੇ ਨਾਲ 15,310.90 'ਤੇ ਖੁੱਲ੍ਹਿਆ। ਸ਼ੇਅਰ ਬਾਜ਼ਾਰ ਵੀਰਵਾਰ ਨੂੰ ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਬੰਦ ਰਹੇ ਸਨ।
ਇਹ ਵੀ ਪੜ੍ਹੋ : ਅਗਲੇ 4 ਸਾਲਾਂ 'ਚ 100 ਸਰਕਾਰੀ ਕੰਪਨੀਆਂ ਵੇਚਣ ਦੀ ਯੋਜਨਾ, 5 ਲੱਖ ਕਰੋੜ ਇਕੱਠੇ ਕਰਨ ਦਾ ਹੈ ਟੀਚਾ
ਸ਼ੁਰੂਆਤੀ ਕਾਰੋਬਾਰ 'ਚ 1214 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 297 ਸਟਾਕ ਗਿਰਾਵਟ 'ਚ ਰਹੇ। 97 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਸੈਂਸੇਕਸ ਪਿਛਲੇ ਹਫਤੇ 'ਚ 1,305.33 ਅੰਕ ਭਾਵ 2.65 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ।
ਟਾਪ ਗੇਨਰਜ਼
ਓ.ਐੱਨ.ਜੀ.ਸੀ., ਐਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਟਾਈਟਨ, ਇਨਫੋਸਿਸ, ਐਚ.ਡੀ.ਐੱਫ.ਸੀ., ਐਮ ਐਂਡ ਐਮ, ਬਜਾਜ ਫਾਈਨੈਂਸ, ਪਾਵਰ ਗਰਿੱਡ , ਬਜਾਜ ਆਟੋ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ
ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ
NEXT STORY