ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਪ੍ਰਣਾਲੀ ਤਹਿਤ ਛੋਟੇ ਕਰਦਾਤਿਆਂ ਲਈ ਤਿਮਾਹੀ ਰਿਟਰਨ ਦਾਖਲ ਕਰਨ ਅਤੇ ਟੈਕਸਾਂ ਦੇ ਮਹੀਨਾਵਾਰ ਭੁਗਤਾਨ (ਕਿਊ. ਆਰ. ਐੱਮ. ਪੀ.) ਦੀ ਯੋਜਨਾ (ਸਕੀਮ) ਸ਼ੁਰੂ ਕੀਤੀ ਹੈ। ਅਜਿਹੇ ਕਰਦਾਤਾ, ਜਿਨ੍ਹਾਂ ਦਾ ਪਿਛਲੇ ਵਿੱਤੀ ਸਾਲ ’ਚ ਸਾਲਾਨਾ ਕਾਰੋਬਾਰ 5 ਕਰੋਡ਼ ਰੁਪਏ ਤੱਕ ਰਿਹਾ ਹੈ ਅਤੇ ਜਿਨ੍ਹਾਂ ਨੇ ਆਪਣਾ ਅਕਤੂਬਰ ਦਾ ਜੀ. ਐੱਸ. ਟੀ. ਆਰ.-3ਬੀ (ਵਿਕਰੀ) ਰਿਟਰਨ 30 ਨਵੰਬਰ, 2020 ਤੱਕ ਜਮ੍ਹਾ ਕਰ ਦਿੱਤਾ ਹੈ, ਇਸ ਯੋਜਨਾ ਦੇ ਯੋਗ ਹਨ।
ਜੀ. ਐੱਸ. ਟੀ. ਪ੍ਰੀਸ਼ਦ ਨੇ 5 ਅਕਤੂਬਰ ਨੂੰ ਹੋਈ ਬੈਠਕ ’ਚ ਕਿਹਾ ਸੀ ਕਿ 5 ਕਰੋਡ਼ ਰੁਪਏ ਤੱਕ ਦੇ ਕਾਰੋਬਾਰ ਵਾਲੇ ਰਜਿਸਟਰਡ ਲੋਕਾਂ ਨੂੰ ਇਕ ਜਨਵਰੀ, 2021 ਤੋਂ ਆਪਣਾ ਰਿਟਰਨ ਤਿਮਾਹੀ ਆਧਾਰ ’ਤੇ ਦਖਲ ਕਰਨ ਅਤੇ ਟੈਕਸਾਂ ਦਾ ਭੁਗਤਾਨ ਮਹੀਨਾਵਾਰ ਆਧਾਰ ’ਤੇ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕਿਊ. ਆਰ. ਐੱਮ. ਪੀ. ਯੋਜਨਾ ਨੂੰ 5 ਦਸੰਬਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ 5 ਕਰੋਡ਼ ਰੁਪਏ ਦੇ ਕਾਰੋਬਾਰ ਵਾਲੇ ਕਰਦਾਤਿਆਂ ਨੂੰ ਜਨਵਰੀ-ਮਾਰਚ ਤੋਂ ਆਪਣਾ ਜੀ. ਐੱਸ. ਟੀ. ਆਰ.-1 ਅਤੇ ਜੀ. ਐੱਸ. ਟੀ. ਆਰ.-3ਬੀ ਰਿਟਰਨ ਤਿਮਾਹੀ ਆਧਾਰ ’ਤੇ ਦਾਖਲ ਕਰਨ ਦਾ ਬਦਲ ਮਿਲੇਗਾ।
ਇਹ ਵੀ ਦੇਖੋ : ਕੈਲੀਫੋਰਨੀਆ ਛੱਡ ਰਹੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ!, ਜਾਣੋ ਵਜ੍ਹਾ
ਕਰਦਾਤਾ ਹਰ ਇਕ ਮਹੀਨੇ ਚਲਾਨ ਜ਼ਰੀਏ ਮਹੀਨਾਵਾਰ ਦੇਣਦਾਰੀ ਦੇ ਸਵੈ-ਮੁਲਾਂਕਣ ਜਾਂ ਪਿਛਲੇ ਦਾਖਲ ਤਿਮਾਹੀ ਜੀ. ਐੱਸ. ਟੀ. ਆਰ.-3ਬੀ ਰਿਟਰਨ ਦੀ ਸ਼ੁੱਧ ਨਕਦ ਦੇਣਦਾਰੀ ਦੇ 35 ਫੀਸਦੀ ਦੇ ਬਰਾਬਰ ਜੀ. ਐੱਸ. ਟੀ. ਦਾ ਭੁਗਤਾਨ ਕਰ ਸਕਦੇ ਹਨ। ਤਿਮਾਹੀ ਜੀ. ਐੱਸ. ਟੀ. ਆਰ.-1 ਅਤੇ ਜੀ. ਐੱਸ. ਟੀ. ਆਰ.-3ਬੀ ਰਿਟਰਨ ਐੱਸ. ਐੱਮ. ਐੱਸ. ਜ਼ਰੀਏ ਵੀ ਜਮ੍ਹਾ ਕਰਵਾਇਆ ਜਾ ਸਕਦਾ ਹੈ।
ਇਹ ਵੀ ਦੇਖੋ : ਸਾਵਧਾਨ! Amazon ਅਤੇ Apple ਦੇ ਨਾਂ 'ਤੇ ਹੋ ਰਹੀ ਹੈ ਇਸ ਤਰੀਕੇ ਨਾਲ ਧੋਖਾਧੜੀ
ਨੋਟ - ਸਰਕਾਰ ਦੀ ਇਹ ਨਵੀਂ ਸਕੀਮ ਤੁਹਾਡੇ ਲਈ ਕਿੰਨੀ ਲਾਹੇਵੰਦ ਸਾਬਤ ਹੋ ਸਕਦੀ ਹੈ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਉਛਾਲ, 90 ਦੇ ਪਾਰ ਪਹੁੰਚੇ ਭਾਅ
NEXT STORY