ਕੋਲਕਾਤਾ—ਬਿਲਡਰਾਂ ਨੂੰ ਮਾਲ ਅਤੇ ਸੇਵਾ ਟੈਕਸ ਜੀ. ਐੱਸ. ਟੀ. ਦੇ ਮਾਮਲੇ 'ਚ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੇਤੀ ਹੀ ਬਿਲਡਰਾਂ ਵਲੋਂ ਜੀ. ਐੱਸ. ਟੀ. 'ਤੇ ਚੀਜ਼ਾਂ ਜ਼ਿਆਦਾ ਸਪੱਸ਼ਟ ਕਰਨ ਲਈ ਜੀ. ਐੱਸ. ਟੀ. ਪ੍ਰੀਸ਼ਦ ਨੂੰ ਗਿਆਪਨ ਭੇਜਿਆ ਜਾ ਸਕਦਾ ਹੈ। ਬਿਲਡਰਸ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਸੁਬਰਤ ਦਾਸ ਨੇ ਕਿਹਾ ਕਿ ਅਸੀਂ ਨਵੀਂ ਟੈਕਸ ਪ੍ਰਣਾਲੀ ਦਾ ਸੁਆਗਤ ਕਰਦੇ ਹਾਂ। ਸਾਨੂੰ ਬਦਲਾਅ ਦੇ ਸਮੇਂ 'ਚ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗ ਨੂੰ ਜੋ ਮੁੱਦੇ ਪ੍ਰੇਸ਼ਾਨ ਕਰ ਰਹੇ ਹਨ ਉਨ੍ਹਾਂ 'ਚ ਇਕ ਮੁੱਦਾ ਜੀ. ਐੱਸ. ਟੀ. ਰਿਟਰਨ ਦੇ ਅਨੁਪਾਲਨ ਦਾ ਵੀ ਹੈ।
ਉਨ੍ਹਾਂ ਕਿਹਾ ਕਿ ਨਿਰਮਾਣ ਕੰਪਨੀਆਂ ਅਤੇ ਠੇਕੇਦਾਰਾਂ ਦੇ ਕਈ ਸਾਈਟ ਦਫਤਰ ਹੁੰਦੇ ਹਨ ਅਤੇ ਉਨ੍ਹਾਂ ਨੇ ਇਕ ਸਾਈਟ ਨਾਲ ਦੂਜਿਆਂ 'ਤੇ ਆਪਣੀ ਮਸ਼ੀਨਰੀ ਦੇ ਟਰਾਂਸਫਰ 'ਤੇ ਆਈ. ਜੀ. ਐੱਸ. ਟੀ. ਲੱਗੇਗਾ। ਇਸ ਨਾਲ ਨਕਦੀ ਦਾ ਪ੍ਰਵਾਹ ਪ੍ਰਭਾਵਿਤ ਹੋਵੇਗਾ।
ਐਸੋਸੀਏਸ਼ਨ ਦੇ ਦੇਸ਼ ਭਰ 'ਚ 150 ਕੇਂਦਰ ਹਨ । ਐਸੋਸੀਏਸ਼ਨ ਦੇਸ਼ ਦੇ ਵੱਖ-ਵੱਖ ਹਿੱਸਿਆ 'ਚ ਜੀ. ਐੱਸ. ਟੀ. 'ਤੇ ਕਾਰਜਸ਼ਾਲਾਵਾਂ ਦਾ ਆਯੋਜਨ ਕਰ ਰਹੀ ਹੈ।
ਵੋਡਾਫੋਨ ਨੇ ਆਈਟੈੱਲ ਨਾਲ ਮਿਲਿਆ ਹੱਥ
NEXT STORY