ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਵੀਂ ਦਿੱਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਜੀਐਸਟੀ ਦੀ 44 ਵੀਂ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਰਾਜ ਮੰਤਰੀਆਂ ਅਨੁਰਾਗ ਠਾਕੁਰ ਸਮੇਤ ਕੇਂਦਰ ਸਰਕਾਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ । ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੌਂਸਲ ਦੀ 44 ਵੀਂ ਬੈਠਕ ਖ਼ਤਮ ਹੋ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਮੀਟਿੰਗ ਵਿਚ ਬਲੈਕ ਫੰਗਸ ਦੀਆਂ ਦਵਾਈਆਂ ਉੱਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੋਰੋਨਾ ਨਾਲ ਸਬੰਧਤ ਦਵਾਈਆਂ ਅਤੇ ਐਂਬੂਲੈਂਸਾਂ ਸਮੇਤ ਹੋਰ ਉਪਕਰਣਾਂ 'ਤੇ ਵੀ ਟੈਕਸ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
ਐਂਬੂਲੈਂਸਾਂ 'ਤੇ GST ਦੀ ਦਰ 28% ਤੋਂ ਘਟਾ ਕੇ 12% ਕਰ ਦਿੱਤੀ ਗਈ ਹੈ ਅਤੇ ਕੋਵਿਡ ਦੀ ਵੈਕਸੀਨ 'ਤੇ 5% GST ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਬਲੈਕ ਫੰਗਸ ਦੇ ਇਲਾਜ ਲਈ ਵਰਤੀ ਜਾਣ ਵਾਲੀ ਐਂਟੀਫੰਗਲ ਦਵਾਈ Amphotericin ਅਤੇ Tocilizumab 'ਤੇ ਕੋਈ GST ਨਹੀਂ ਲਗਾਇਆ ਜਾਵੇਗਾ।
GST ਕੌਂਸਲ ਨੇ ਬਲੈਕ ਫੰਗਸ ਦੀਆਂ ਦਵਾਈਆਂ ਅਤੇ ਕੋਵਿਡ-19 ਖ਼ਿਲਾਫ਼ ਜੰਗ ਵਿਚ ਜ਼ਰੂਰੀ ਹੋਰ ਸਮਾਨ ਉੱਤੇ ਜੀਐਸਟੀ ਘਟਾ ਦਿੱਤੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਇਨ੍ਹਾਂ ਵਸਤੂਆਂ 'ਤੇ ਘਟਾਇਆ ਗਿਆ ਟੈਕਸ
- ਆਕਸੀਮੀਟਰ 'ਤੇ ਲੱਗਣ ਵਾਲਾ ਟੈਕਸ 12% ਤੋਂ ਘਟਾ ਕੇ 5% ਕੀਤਾ ਗਿਆ
- ਵੈਂਟੀਲੇਟਰਾਂ 'ਤੇ ਲੱਗ ਰਿਹਾ 12% ਟੈਕਸ ਘਟਾ ਕੇ 5%. ਕਰ ਦਿੱਤਾ ਗਿਆ ਹੈ
- ਰੀਮਡੇਸਿਵਰ 'ਤੇ ਲੱਗਣ ਵਾਲਾ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
- ਮੈਡੀਕਲ ਗ੍ਰੇਡ ਆਕਸੀਜਨ 'ਤੇ ਲੱਗ ਰਿਹਾ 12% ਟੈਕਸ ਹੁਣ ਘਟਾ ਕੇ 5% ਕਰ ਦਿੱਤਾ ਗਿਆ ਹੈ।
- BiPaP ਮਸ਼ੀਨਾਂ 'ਤੇ ਟੈਕਸ 12% ਤੋਂ ਘਟਾ ਕੇ 5% ਕੀਤਾ ਗਿਆ ਹੈ
- ਨਬਜ਼ ਚੈੱਕ ਕਰਨ ਆਕਸੀਮੀਟਰ 'ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ
NEXT STORY