ਨਵੀਂ ਦਿੱਲੀ - ਦੇਸ਼ ਵਿਚ ਰਸੋਈ ਗੈਸ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਪਣੇ ਰਿਕਾਰਡ ਤੋੜ ਰਹੀਆਂ ਹਨ। ਦੂਜੇ ਪਾਸੇ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਕਾਰਨ ਲੋਕ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਅਜਿਹੇ ਵਿਚ ਇਹ ਯੋਜਨਾ ਦੇਸ਼ ਦੇ ਹਰੇਕ ਆਮ ਵਿਅਕਤੀ ਨੂੰ ਰਾਹਤ ਦੇ ਸਕਦੀ ਹੈ। ਇਸ ਮਹੀਨੇ ਤੁਸੀਂ ਬਹੁਤ ਹੀ ਘੱਟ ਕੀਮਤ 'ਤੇ ਗੈਸ ਸਿਲੰਡਰ ਖ਼ਰੀਦ ਸਕਦੇ ਹੋ। ਯਾਨੀ ਤੁਸੀਂ ਸਿਲੰਡਰ ਭਰਵਾਉਣ ਦੀ ਕੀਮਤ 'ਤੇ 800 ਰੁਪਏ ਦੀ ਛੋਟ ਹਾਸਲ ਕਰ ਸਕਦੇ ਹੋ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ
ਜਾਣੋ ਕੰਪਨੀ ਦੀ ਆਫ਼ਰ ਬਾਰੇ
Paytm ਗੈਸ ਸਿਲੰਡਰ ਦੀ ਬੁਕਿੰਗ ਅਤੇ ਭੁਗਤਾਨ 'ਤੇ ਬੰਪਰ ਆਫਰ ਪੇਸ਼ ਕਰ ਰਿਹਾ ਹੈ। ਇਸ ਪੇਸ਼ਕਸ਼ ਦੇ ਤਹਿਤ ਗਾਹਕ ਸਿਰਫ 15 ਰੁਪਏ ਵਿਚ 815 ਰੁਪਏ ਦਾ ਗੈਸ ਸਿਲੰਡਰ ਲੈ ਸਕਦੇ ਹਨ। ਇਸ ਕੈਸ਼ਬੈਕ ਆਫਰ ਤਹਿਤ, ਜੇਕਰ ਕੋਈ ਗਾਹਕ ਪਹਿਲੀ ਵਾਰ ਐਪ ਦੇ ਜ਼ਰੀਏ ਭਾਰਤ ਗੈਸ ਬੁੱਕ ਕਰੇਗਾ, ਤਾਂ ਉਹ 800 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦਾ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਵੀ ਚੱਖ ਸਕਣਗੇ ਭਾਰਤੀ ਅੰਬਾਂ ਦੀ ਮਿਠਾਸ, 16 ਕਿਸਮਾਂ ਦੇ ਅੰਬਾਂ ਦੀ ਹੋਈ ਬਰਾਮਦ
ਸਿਲੰਡਰ ਬੁੱਕ ਕਰਵਾਉਣ ਲਈ ਕਰੋ ਇਹ ਕੰਮ
- ਆਪਣੇ ਫੋਨ ਵਿਚ Paytm ਐਪ ਨੂੰ ਡਾਉਨਲੋਡ ਕਰੋ।
- ਹੁਣ ਆਪਣੇ ਫੋਨ 'ਤੇ Paytm ਐਪ ਖੋਲ੍ਹੋ।
- ਇਸ ਤੋਂ ਬਾਅਦ 'ਰਿਚਾਰਜ ਅਤੇ ਭੁਗਤਾਨ ਬਿੱਲਾਂ' 'ਤੇ ਜਾਓ।
- ਹੁਣ 'ਸਿਲੰਡਰ ਬੁੱਕ ਕਰੋ' ਵਿਕਲਪ ਖੋਲ੍ਹੋ।
- ਹੁਣ ਭਾਰਤ ਗੈਸ ਪ੍ਰਦਾਤਾ ਦੀ ਚੋਣ ਕਰੋ।
- ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣੀ ਐਲ.ਪੀ.ਜੀ. ਆਈ.ਡੀ. ਦਿਓ।
- ਇਸ ਤੋਂ ਬਾਅਦ ਕਿਊਆਰ ਕੋਡ ਨੂੰ ਸਕੈਨ ਕਰੋ ਅਤੇ ਆਫ਼ਰ ਦਾ ਲਾਭ ਪ੍ਰਾਪਤ ਕਰੋ।
ਇਹ ਵੀ ਪੜ੍ਹੋ : ਐਮਰਜੈਂਸੀ ਖਰਚਿਆਂ ਲਈ ਪੈਸਾ ਜਮ੍ਹਾ ਕਰ ਰਹੇ ਹਨ ਲੋਕ, ਮਹਿੰਗਾਈ ਨੂੰ ਲੈ ਕੇ ਵਧੀ ਚਿੰਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰਚ ਤਿਮਾਹੀ ਵਿਚ ਸੇਲ ਦਾ ਸ਼ੁੱਧ ਮੁਨਾਫਾ 31% ਵਧਿਆ
NEXT STORY