ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੇ ਅਡਾਨੀ ਗਰੁੱਪ ਨੂੰ ਜੈਪੁਰ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਸੌਂਪਣ ਲਈ ਸੌਦੇ 'ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ ਨੇ ਆਪਣੇ ਇਕ ਫੈਸਲੇ 'ਚ ਇਹ ਗੱਲ ਕਹੀ। ਏ.ਏ.ਆਈ ਨੇ ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ (ਏਏਆਰ) ਦੀ ਰਾਜਸਥਾਨ-ਬੈਂਚ ਨੂੰ ਪੁੱਛਿਆ ਸੀ ਕਿ ਕੀ ਅਡਾਨੀ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਕਾਰੋਬਾਰ ਸੌਂਪਣ 'ਤੇ ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਏ.ਏ.ਆਈ ਜਾਣਨਾ ਚਾਹੁੰਦਾ ਸੀ ਕਿ ਕੀ ਸੌਦੇ ਨੂੰ 'ਗੋਇੰਗ ਕਨਸਰਨ' ਮੰਨਿਆ ਜਾ ਸਕਦਾ ਹੈ। ਜਦੋਂ ਇੱਕ ਪੂਰਾ ਕਾਰੋਬਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਅਤੇ ਭਵਿੱਖ 'ਚ ਸੁਤੰਤਰ ਤੌਰ 'ਤੇ ਚਲਾਇਆ ਜਾਂਦਾ ਹੈ ਤਾਂ ਟ੍ਰਾਂਸਫਰ ਨੂੰ 'ਗੋਇੰਗ ਕਨਸਰਨ' ਕਿਹਾ ਜਾਂਦਾ ਹੈ। ਇਸ 'ਤੇ ਜੀ.ਐੱਸ.ਟੀ ਲਾਗੂ ਨਹੀਂ ਹੈ। ਏ.ਏ.ਆਰ ਨੇ 20 ਮਾਰਚ 2023 ਦੇ ਆਪਣੇ ਫੈਸਲੇ 'ਚ ਕਿਹਾ ਕਿ ਬਿਨੈਕਾਰ (ਏ.ਏ.ਆਈ) ਅਤੇ ਅਡਾਨੀ ਜੈਪੁਰ ਕੌਮਾਂਤਰੀ ਹਵਾਈ ਅੱਡੇ ਵਿਚਕਾਰ 16 ਜਨਵਰੀ, 2021 ਨੂੰ ਹੋਇਆ ਸਮਝੌਤਾ ਇੱਕ 'ਗੋਇੰਗ ਕਨਸਰਨ' ਹੈ। ਅਡਾਨੀ ਸਮੂਹ ਨੇ ਅਕਤੂਬਰ 2021 'ਚ ਏ.ਏ.ਆਈ ਤੋਂ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਨੂੰ ਸੰਭਾਲ ਲਿਆ ਸੀ। ਭਾਰਤ ਸਰਕਾਰ ਨੇ ਹਵਾਈ ਅੱਡੇ ਨੂੰ 50 ਸਾਲਾਂ ਲਈ ਲੀਜ਼ 'ਤੇ ਦਿੱਤਾ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਰੂਤੀ ਸੁਜ਼ੂਕੀ ਨੇ ਬਲੇਨੋ ਦੇ ਇਸ ਮਾਡਲ ਨੂੰ ਬੁਲਾਇਆ ਵਾਪਸ, ਜਾਣੋ ਕੀ ਹੈ ਕਾਰਨ
NEXT STORY