ਗਾਂਧੀਨਗਰ—ਗੁਜਰਾਤ ਸਾਰੇ ਘਰਾਂ ਨੂੰ ਪਾਈਪ ਦੇ ਰਾਹੀਂ ਰਸੋਈ ਗੈਸ ਪਹੁੰਚਾਉਣ ਦੇ ਮਾਮਲੇ 'ਚ ਪਹਿਲਾਂ ਸੂਬਾ ਹੋਵੇਗਾ। ਨੌਵੇਂ ਦੌਰ ਦੀ ਨੀਲਾਮੀ ਤੋਂ ਬਾਅਦ ਦੇਸ਼ ਦੀ ਇਕ ਚੌਥਾਈ ਤੋਂ ਜ਼ਿਆਦਾ ਆਬਾਦੀ ਤੱਕ ਪਾਈਪ ਦੇ ਰਾਹੀਂ ਰਸੋਈ ਗੈਸ ਪਹੁੰਚਾਏਗੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਦੇ ਚੇਅਰਮੈਨ ਡੀ. ਕੇ. ਸਰਰਾਫ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਗੁਜਰਾਤ 'ਚ 84.31 ਫੀਸਦੀ ਖੇਤਰ ਸਿਟੀ ਗੈਸ ਵੰਡ (ਸੀਜੀਡੀ) ਨੈੱਟਵਰਕ ਦੇ ਅੰਤਰਗਤ ਹੈ।
ਨੌਵੇਂ ਦੌਰ ਦੀ ਨੀਲਾਮੀ ਤੋਂ ਬਾਅਦ ਬਾਕੀ ਆਬਾਦੀ ਖੇਤਰ ਵੀ ਇਸ ਦੇ ਦਾਅਰੇ 'ਚ ਆ ਜਾਣਗੇ। ਇਹ ਨੀਲਾਮੀ ਪਿਛਲੇ ਮਹੀਨੇ ਖੁੱਲ੍ਹੀ। ਇਸ ਤੋਂ ਬਾਅਦ ਦੇਸ਼ 'ਚ ਸੀ.ਜੀ.ਡੀ ਨੈੱਟਵਰਕ ਦਾ ਭੌਗੋਲਿਕ ਖੇਤਰ ਮੌਜੂਦਾ 11 ਫੀਸਦੀ ਤੋਂ ਵਧ ਕੇ 24 ਫੀਸਦੀ ਹੋ ਜਾਵੇਗਾ। ਉੱਧਰ ਕੁੱਲ 29 ਫੀਸਦੀ ਆਬਾਦੀ ਤੱਕ ਇਸ ਦੀ ਪਹੁੰਚ ਹੋਵੇਗੀ ਜੋ ਫਿਲਹਾਲ 19 ਫੀਸਦੀ ਹੈ। ਸਰਰਾਫ ਨੇ ਕਿਹਾ ਕਿ ਗੁਜਰਾਤ 'ਚ 84.31 ਫੀਸਦੀ ਖੇਤਰ ਅਤੇ 87.37 ਫੀਸਦੀ ਆਬਾਦੀ ਅਜਿਹੇ ਖੇਤਰ 'ਚ ਹੈ ਜਿਥੇ ਸੀ.ਜੀ.ਡੀ ਨੈੱਟਵਰਕ ਦੀ ਪਹੁੰਚ ਹੈ। ਨੌਵੇਂ ਦੌਰ ਦੀ ਨੀਲਾਮੀ ਤੋਂ ਬਾਅਦ ਸੂਬੇ ਦੇ 100 ਫੀਸਦੀ ਭੌਗੋਲਿਕ ਖੇਤਰ ਅਤੇ ਆਬਾਦੀ ਤੱਕ ਇਸ ਦੀ ਪਹੁੰਚ ਹੋਵੇਗੀ। ਨੌਵੇਂ ਦੌਰ ਦੀ ਨੀਲਾਮੀ ਚੱਲ ਰਹੀ ਹੈ।
ਦੱਸ ਦੇਈਏ ਕਿ ਭਾਰਤ ਆਪਣੀ ਕੁੱਲ ਲੋੜ ਦਾ ਕਰੀਬ ਅੱਧਾ ਹਿੱਸਾ ਆਯਾਤ ਕਰਦਾ ਹੈ। ਆਯਾਤ ਕੀਤੀ ਗੈਸ ਦੀ ਕੀਮਤ ਘਰੇਲੂ ਦਰ ਦੇ ਮੁਕਾਬਲੇ ਦੋਗੁਣੀ ਤੋਂ ਜ਼ਿਆਦਾ ਹੁੰਦੀ ਹੈ। ਭਾਰਤ 'ਚ ਰਸੋਈ ਗੈਸ ਨੂੰ ਜ਼ਿਆਦਾ ਆਬਾਦੀ ਕੰਮ ਲੈ ਰਹੀ ਹੈ। ਭਾਰਤ ਵਲੋਂ ਇਹ ਨਵੀਂ ਪ੍ਰਕਿਰਿਆ ਹੋਵੇਗੀ। ਜਿਸ 'ਚ ਸਾਰੇ ਘਰਾਂ ਨੂੰ ਪਾਈਪ ਤੋਂ ਰਸੋਈ ਗੈਸ ਪਹੁੰਚਾਈ ਜਾਵੇਗੀ। ਇਸ ਨੂੰ ਪਹਿਲਾਂ ਗੈਸ ਟੈਂਕੀ 'ਚ ਲਿਆਂਦਾ ਜਾਂਦਾ ਹੈ। ਭਾਰਤ ਦੀ ਇਹ ਪ੍ਰਕਿਰਿਆ ਇਕ ਨਵੀਂ ਪ੍ਰਕਿਰਿਆ ਹੈ।
ਅਮਰੀਕੀ ਫੈਡਰਲ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿਚ ਕੀਤਾ ਵਾਧਾ
NEXT STORY