ਨੈਸ਼ਨਲ ਡੈਸਕ- ਮਹੀਨਿਆਂ ਦੀ ਚੁੱਪ ਦੇ ਬਾਅਦ, ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਗੁਜਰਾਤ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਰਾਸ਼ਟਰੀ ਮੰਚ ’ਤੇ ਫਿਰ ਤੋਂ ਉਭਰੇ ਹਨ। ਵਿਸਾਵਦਰ ਸੀਟ ’ਤੇ ਹੋਈ ਉੱਪ-ਚੋਣ ’ਚ ਗੋਪਾਲ ਇਟਾਲੀਆ ਦੀ ਜਿੱਤ ਤੋਂ ਉਤਸ਼ਾਹਿਤ ਕੇਜਰੀਵਾਲ ਇਸ ਸੂਬੇ ਨੂੰ ਆਪਣਾ ਦੂਜਾ ਸਿਆਸੀ ਗੜ੍ਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਟੀਚਾ ‘ਆਪ’ ਨੂੰ ਭਾਜਪਾ ਦੀ ਮੁੱਖ ਵਿਰੋਧੀ ਵਜੋਂ ਸਥਾਪਤ ਕਰਨਾ ਹੈ।
ਅਰਵਿੰਦ ਕੇਜਰੀਵਾਲ ਦੀ ਇਹ ਚਾਲ ਕਾਂਗਰਸ ਦੇ ਲਗਾਤਾਰ ਕਮਜ਼ੋਰ ਹੋਣ ’ਤੇ ਅਧਾਰਤ ਹੈ। 2017 ਤੋਂ ਹੀ ਇਹ ਸਭ ਤੋਂ ਪੁਰਾਣੀ ਪਾਰਟੀ ਲਗਾਤਾਰ ਖਾਤਮੇ ਵੱਲ ਵੱਧ ਰਹੀ ਹੈ, 2022 ਵਿਚ ਇਸ ਦੀਆਂ ਸੀਟਾਂ ਦੀ ਗਿਣਤੀ 77 ਤੋਂ ਘਟ ਕੇ 17 ਰਹਿ ਗਈ ਹੈ। ਉਦੋਂ ਤੋਂ ਕਾਂਗਰਸ ਦੇ 5 ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਇਥੋਂ ਤੱਕ ਕਿ ਗੁਜਰਾਤ ਵਿਚ ਪਾਰਟੀ ਦੇ ਪ੍ਰਤੀਕਾਤਮਕ ਚਿਹਰੇ ਸ਼ਕਤੀ ਸਿੰਘ ਗੋਹਿਲ ਨੇ ਵੀ ਇਸ ਹਾਲੀਆ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
2021 ’ਚ ਸੂਰਤ ’ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਜਿੱਤ ਦੇ ਰਾਹੀਂ ਗੁਜਰਾਤ ਦੀ ਸਿਆਸਤ ’ਚ ਕਦਮ ਰੱਖਣ ਵਾਲੀ ‘ਆਪ’ ਨੂੰ ਇਕ ਵਧਦਾ ਖਾਲੀਪਨ ਨਜ਼ਰ ਆ ਰਿਹਾ ਹੈ। ‘ਆਪ’ ਦੇ ਗੁਜਰਾਤ ਪ੍ਰਧਾਨ ਇਸੂਦਾਨ ਗੜ੍ਹਵੀ ਨੇ ਕਿਹਾ, ‘‘ਵਿਸਾਵਦਰ ਸੈਮੀਫਾਈਨਲ ਹੈ; 2027 ਸਾਡਾ ਹੋਵੇਗਾ।’’ ਰਾਹੁਲ ਗਾਂਧੀ ਦੇ ਮੁੜ-ਸੁਰਜੀਤੀ ਕੋਸ਼ਿਸ਼ ‘ਸੰਗਠਨ ਸਿਰਜਨ ਮੁਹਿੰਮ’ ਡਾਵਾਂਡੋਲ ਹੋ ਗਈ ਹੈ, ਸਥਾਨਕ ਪੱਧਰ ਦੀਆਂ ਲਗਭਗ 40 ਪ੍ਰਤੀਸ਼ਤ ਸਿਫਾਰਸ਼ਾਂ ਹਾਈ ਕਮਾਨ ਵੱਲੋਂ ਖਾਰਿਜ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਧੜੇਬੰਦੀ ਹੋਰ ਵੀ ਡੂੰਘੀ ਹੋ ਗਈ ਹੈ।
ਹਾਲਾਂਕਿ ‘ਆਪ’ ਦਾ ਸਫਰ ਵੀ ਮੁਸ਼ਕਲਾਂ ਤੋਂ ਮੁਕਤ ਨਹੀਂ ਹੈ। ਹਾਰਦਿਕ ਪਟੇਲ ਦੇ ਨਾਲ ‘ਆਪ’ ਦਾ ਇਕ ਪ੍ਰਮੁੱਖ ਚਿਹਰਾ, ਇਟਾਲੀਆ ਵੀ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਨੁਕਤਾਚੀਨੀ ਕਰਨ ਵਾਲੇ ਯਾਦ ਕਰਦੇ ਹਨ ਕਿ ਕਿਵੇਂ ਪਟੇਲ ਵੀ ਇਕ ਵਾਰ ਕਾਂਗਰਸ ਵਿਚ ਸ਼ਾਮਲ ਹੋਏ ਸਨ ਪਰ 2 ਸਾਲ ਬਾਅਦ ਹੀ ਭਾਜਪਾ ਵਿਚ ਸ਼ਾਮਲ ਹੋ ਗਏ । ਗੁਜਰਾਤ ਵਿਚ ਪਿਛਲੇ ਤੀਜੇ ਮੋਰਚੇ ਦੇ ਅਸਫਲ ਹੋਣ ਦੇ ਬਾਵਜੂਦ, ਕੇਜਰੀਵਾਲ ਵੱਡਾ ਦਾਅ ਲਗਾ ਰਹੇ ਹਨ, ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਸ਼ਾਸਨ ਨੀਤੀ ਅਤੇ ਬਾਹਰੀ ਵਿਅਕਤੀ ਦੀ ਛਵੀ ਭਾਜਪਾ-ਕਾਂਗਰਸ ਦੇ ਗਲਬੇ ਨੂੰ ਤੋੜ ਸਕੇਗੀ। ਜਿਵੇਂ -ਜਿਵੇਂ ਉਹ ਸੂਬੇ ਵਿਚ ਡੂੰਘੀਆਂ ਸਿਆਸ ੀ ਜੜ੍ਹਾਂ ਜਮਾਉਂਦੇ ਹਨ, ਦਿੱਲੀ ਅਤੇ ਪੰਜਾਬ ਤੋਂ ਬਾਅਦ ਗੁਜਰਾਤ ‘ਆਪ’ ਦੀ ਅਗਲੀ ਵੱਡੀ ਪ੍ਰਯੋਗਸ਼ਾਲਾ ਬਣ ਸਕਦਾ ਹੈ।
ਢਾਬਿਆਂ ਤੇ ਰੈਸਟੋਰੈਂਟਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ ! ਲੱਗ ਗਈ ਇਹ ਪਾਬੰਦੀ
NEXT STORY