ਲੰਡਨ (ਭਾਸ਼ਾ)- ਲੰਡਨ ਵਿੱਚ ਬੋਨਹੈਮਸ ਨਿਲਾਮੀ ਵਿੱਚ ਮਹਾਤਮਾ ਗਾਂਧੀ ਦੀ ਇੱਕ ਦੁਰਲੱਭ ਤੇਲ ਪੇਂਟਿੰਗ 1,52,800 ਪੌਂਡ ਵਿੱਚ ਵਿਕ ਗਈ, ਜੋ ਕਿ ਅੰਦਾਜ਼ਨ ਕੀਮਤ ਤੋਂ ਲਗਭਗ ਤਿੰਨ ਗੁਣਾ ਵੱਧ ਹੈ। ਮੰਨਿਆ ਜਾਂਦਾ ਹੈ ਕਿ ਇਹ ਇੱਕੋ ਇੱਕ ਪੇਂਟਿੰਗ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ ਕਲਾਕਾਰ ਸਾਹਮਣੇ ਬੈਠ ਕੇ ਬਣਵਾਇਆ ਸੀ। ਇਹ ਖਾਸ ਪੇਂਟਿੰਗ, ਜੋ ਪਹਿਲਾਂ ਕਦੇ ਨਿਲਾਮੀ ਲਈ ਨਹੀਂ ਰੱਖੀ ਗਈ ਸੀ, ਨੂੰ ਔਨਲਾਈਨ ਨਿਲਾਮੀ ਲਈ ਰੱਖਿਆ ਗਿਆ ਸੀ। ਇਸਦੀ ਅਨੁਮਾਨਤ ਕੀਮਤ 50,000 ਤੋਂ 70,000 ਪੌਂਡ ਦੇ ਵਿਚਕਾਰ ਸੀ। ਇਹ 'ਟ੍ਰੈਵਲ ਐਂਡ ਐਕਸਪਲੋਰੇਸ਼ਨ ਸੇਲ' ਦੀ ਸਭ ਤੋਂ ਉੱਚੀ ਬੋਲੀ ਸੀ, ਜੋ ਮੰਗਲਵਾਰ ਨੂੰ ਖਤਮ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਮੁੜ ਤਿੰਨ ਹਿੰਦੂ ਕੁੜੀਆਂ ਅਗਵਾ, ਮੁਸਲਿਮ ਮੁੰਡਿਆਂ ਨਾਲ ਕਰਾ 'ਤਾ ਵਿਆਹ
ਪੇਂਟਰ ਕਲੇਅਰ ਲੀਟਨ ਗਾਂਧੀ ਨਾਲ ਉਦੋਂ ਮਿਲਿਆ, ਜਦੋਂ ਉਹ 1931 ਵਿੱਚ ਦੂਜੇ ਗੋਲਮੇਜ਼ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲੰਡਨ ਗਏ ਸਨ। ਨਿਲਾਮੀ ਘਰ 'ਬੋਨਹੈਮਸ' ਦੇ ਵਿਕਰੀ ਵਿਭਾਗ ਦੇ ਮੁਖੀ ਰਿਆਨਨ ਡੇਮਰੀ ਨੇ ਕਿਹਾ, "ਇਹ ਮੰਨਿਆ ਜਾਂਦਾ ਹੈ ਕਿ ਇਹ ਮਹਾਤਮਾ ਗਾਂਧੀ ਦੀ ਇਕਲੌਤੀ ਤੇਲ ਪੇਂਟਿੰਗ ਹੈ ਜੋ ਉਨ੍ਹਾਂ ਨੇ ਕਲਾਕਾਰ ਸਾਹਮਣੇ ਬੈਠ ਕੇ ਬਣਵਾਈ ਸੀ।" ਇਹ ਪੇਂਟਿੰਗ 1989 ਵਿੱਚ ਲੀਟਨ ਦੀ ਮੌਤ ਤੱਕ ਕਲਾਕਾਰ ਦੇ ਸੰਗ੍ਰਹਿ ਵਿੱਚ ਰਹੀ, ਜਿਸ ਤੋਂ ਬਾਅਦ ਇਸਨੂੰ ਉਸਦੇ ਪਰਿਵਾਰ ਨੇ ਟਰਾਂਸਫਰ ਕਰ ਦਿੱਤਾ। ਡੇਮਰੀ ਨੇ ਕਿਹਾ,''ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਕੰਮ ਨੇ ਦੁਨੀਆ ਭਰ ਵਿੱਚ ਇੰਨੀ ਦਿਲਚਸਪੀ ਜਗਾਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰੋਮ ਦੂਤਘਰ ਦੇ ਡਿਪਟੀ ਰਾਜਦੂਤ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ (ਤਸਵੀਰਾਂ)
NEXT STORY