ਨਵੀਂ ਦਿੱਲੀ (ਭਾਸ਼ਾ) - ਹਲਦੀਰਾਮ ਦੀਆਂ ਨਾਗਪੁਰ ਅਤੇ ਦਿੱਲੀ ਇਕਾਈਆਂ ਨੂੰ ਮਿਲਾ ਕੇ ਹਲਦੀਰਾਮ ਸਨੈਕਸ ਫੂਡ ਪ੍ਰਾਈਵੇਟ ਲਿਮਟਿਡ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਹਲਦੀਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕ੍ਰਿਸ਼ਨ ਕੁਮਾਰ ਚੁਟਾਨੀ ਨੇ ਪੇਸ਼ੇਵਰ ਮੰਚ ਲਿੰਕਡਇਨ ’ਤੇ ਜਾਣਕਾਰੀ ਦਿੱਤੀ ਅਤੇ ਲਿਖਿਆ, ‘‘ਹਲਦੀਰਾਮ ਦੇ ਸਫਰ ਦਾ ਨਵਾਂ ਅਧਿਆਏ ਸ਼ੁਰੂ ਅਤੇ ਇਹ ਇਕ ਮਹੱਤਵਪੂਰਨ ਅਧਿਆਏ ਹੈ।’’
ਇਹ ਵੀ ਪੜ੍ਹੋ : Gold ਦੀ ਕੀਮਤ 'ਚ ਆ ਰਹੀ ਵੱਡੀ ਗਿਰਾਵਟ, ਜਾਣੋ ਕਿੰਨੇ ਰੁਪਏ 'ਚ ਖ਼ਰੀਦ ਸਕੋਗੇ 1 ਤੋਲਾ ਸੋਨਾ
ਹਲਦੀਰਾਮ ਸਨੈਕਸ ਪ੍ਰਾਈਵੇਟ ਲਿਮਟਿਡ (ਦਿੱਲੀ) ਅਤੇ ਹਲਦੀਰਾਮ ਫੂਡਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (ਨਾਗਪੁਰ) ਦੇ ਐੱਫ. ਐੱਮ. ਸੀ. ਜੀ. (ਰੋਜ਼ਾਨਾ ਵਰਤੋਂ ਵਾਲੀਆਂ ਘਰੇਲੂ ਵਸਤਾਂ) ਕਾਰੋਬਾਰ ਇਕੱਠੇ ਮਿਲ ਕੇ ਹਲਦੀਰਾਮ ਸਨੈਕਸ ਫੂਡ ਪ੍ਰਾਈਵੇਟ ਲਿਮਟਿਡ (ਐੱਚ. ਐੱਸ. ਐੱਫ. ਪੀ. ਐੱਲ.) ਬਣ ਗਏ ਹਨ।
ਇਹ ਵੀ ਪੜ੍ਹੋ : Black Monday ਦੀ ਭਵਿੱਖਵਾਣੀ ਕਰਨ ਵਾਲੇ ਜਿਮ ਕਰੈਮਰ ਨੇ ਬਾਜ਼ਾਰ ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਰਲੇਵੇਂ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਮਨਜ਼ੂਰੀ
ਰਲੇਵੇਂ ਨੂੰ ਪਹਿਲਾਂ ਹੀ ਨਿਰਪੱਖ ਵਪਾਰ ਰੈਗੂਲੇਟਰ ਭਾਰਤੀ ਉਦਯੋਗ ਸੰਘ (ਸੀ. ਸੀ. ਆਈ.) ਅਤੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀਆਂ ਸਬੰਧਤ ਬੈਂਚਾਂ ਵੱਲੋਂ 2023 ’ਚ ਕਾਨੂੰਨੀ ਮਨਜ਼ੂਰੀ ਮਿਲ ਚੁੱਕੀ ਹੈ। ਐੱਚ. ਐੱਸ. ਐੱਫ. ਪੀ. ਐੱਲ. ’ਚ ਦਿੱਲੀ ਇਕਾਈ ਦੀ ਹਿੱਸੇਦਾਰੀ 56 ਫ਼ੀਸਦੀ ਹੈ ਅਤੇ ਬਾਕੀ 44 ਫ਼ੀਸਦੀ ਹਿੱਸੇਦਾਰੀ ਨਾਗਪੁਰ ਇਕਾਈ ਦੇ ਕੋਲ ਹੈ।
ਇਹ ਵੀ ਪੜ੍ਹੋ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਖ਼ਰੀਦਣ ਤੋਂ ਪਹਿਲਾਂ ਜਾਣੋ ਨਵੀਨਤਮ ਦਰਾਂ
ਸਮਝੌਤੇ ਦੀ ਵਿਸਥਾਰਤ ਜਾਣਕਾਰੀ ਨਹੀਂ ਕੀਤੀ ਸਾਂਝੀ
ਸਮਝੌਤੇ ਦੀ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਉਦਯੋਗ ਜਗਤ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਇਹ ਸੌਦਾ 10 ਅਰਬ ਅਮਰੀਕੀ ਡਾਲਰ (ਲੱਗਭਗ 85,000 ਕਰੋਡ਼ ਰੁਪਏ) ਦੇ ਮੁਲਾਂਕਣ ’ਤੇ ਕੀਤਾ ਗਿਆ। ਇਸ ਨੂੰ ਭਾਰਤੀ ਪੈਕਡ ਫੂਡ ਉਦਯੋਗ ਦਾ ਸਭ ਤੋਂ ਵੱਡਾ ਸੌਦਾ ਮੰਨਿਆ ਜਾ ਰਿਹਾ ਹੈ।
ਗੰਗਾ ਬਿਸ਼ਨ ਅਗਰਵਾਲ ਵੱਲੋਂ 1937 ’ਚ ਰਾਜਸਥਾਨ ਦੇ ਬੀਕਾਨੇਰ ’ਚ ਪ੍ਰਚੂਨ ਮਠਿਆਈ ਅਤੇ ਨਮਕੀਨ ਦੀ ਦੁਕਾਨ ਦੇ ਤੌਰ ’ਤੇ ਸਥਾਪਿਤ ਹਲਦੀਰਾਮ ਦੇ ਉਤਪਾਦ ਹੁਣ 80 ਤੋਂ ਜ਼ਿਆਦਾ ਦੇਸ਼ਾਂ ’ਚ ਵੇਚੇ ਜਾਂਦੇ ਹਨ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਮੂਧੇ ਮੂੰਹ ਡਿੱਗਿਆ ਸੋਨਾ, ਜਾਣੋ ਹੋਰ ਕਿੰਨੀ ਆਵੇਗੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਰਾਤ ਤੋਂ ਲਾਗੂ ਹੋਣਗੇ ਟਰੰਪ ਦੇ ਟੈਰਿਫ , 70 ਦੇਸ਼ਾਂ ਨੇ ਗੱਲਬਾਤ ਲਈ ਕੀਤੀ ਪੇਸ਼ਕਸ਼
NEXT STORY