ਨਵੀਂ ਦਿੱਲੀ- ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ 'ਤੇ ਰਿਜ਼ਰਵ ਬੈਂਕ ਨੇ ਜਿਸ ਵਜ੍ਹਾ ਨਾਲ ਕ੍ਰੈਡਿਟ ਕਾਰਡ ਜਾਰੀ ਕਰਨ ਅਤੇ ਨਵੀਂ ਡਿਜੀਟਲ ਬੈਂਕਿੰਗ ਪਹਿਲ ਸ਼ੁਰੂ ਕਰਨ ਦੀ ਰੋਕ ਲਾਈ ਹੈ ਉਸ ਨੂੰ ਲੈ ਕੇ ਬੈਂਕ ਨੇ ਆਰ. ਬੀ. ਆਈ. ਨੂੰ ਇਕ ਵਿਸਥਾਰ ਰਿਪੋਰਟ ਸੌਂਪ ਦਿੱਤੀ ਹੈ।
ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਦੀਆਂ ਆਨਲਾਈਨ ਸੇਵਾਵਾਂ 'ਚ ਗਾਹਕਾਂ ਨੂੰ ਵਾਰ-ਵਾਰ ਆ ਰਹੀ ਤਕਨੀਕੀ ਦਿੱਕਤ ਕਾਰਨ ਦਸੰਬਰ ਵਿਚ ਉਸ 'ਤੇ ਇਹ ਪਾਬੰਦੀ ਲਾਈ ਸੀ। ਐੱਚ. ਡੀ. ਐੱਫ. ਸੀ. ਬੈਂਕ ਨੇ ਰਿਜ਼ਰਵ ਬੈਂਕ ਨੂੰ ਭਰੋਸਾ ਦਿੱਤਾ ਹੈ ਕਿ ਉਹ ਤਿੰਨ ਮਹੀਨਿਆਂ ਵਿਚ ਤਕਨੀਕੀ ਪਲੇਟਫਾਰਮ ਵਿਚ ਸੁਧਾਰ ਪੂਰਾ ਕਰ ਲਵੇਗਾ।
ਇਹ ਵੀ ਪੜ੍ਹੋ- IRCTC ਅਗਲੇ ਮਹੀਨੇ ਸ਼ੁਰੂ ਕਰੇਗੀ ਈ-ਕੈਟਰਿੰਗ ਸੇਵਾ, ਮਿਲੇਗਾ ਗਰਮ ਖਾਣਾ
ਵਿਸ਼ਲੇਸ਼ਕਾਂ ਦੀ ਬੈਠਕ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਸੇਵਾਵਾਂ ਵਿਚ ਰੁਕਾਵਟਾਂ ਦੇ ਮੁੱਦੇ ਨੂੰ ਹੱਲ ਕਰਨ ਬਾਰੇ ਬੈਂਕ ਨੇ ਆਪਣੀ ਕਾਰਵਾਈ ਯੋਜਨਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਸੌਂਪ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਵਿਚ ਸੁਧਾਰ ਪੂਰਾ ਹੋਣ ਵਿਚ 10-12 ਹਫ਼ਤੇ ਦਾ ਸਮਾਂ ਲੱਗੇਗਾ। ਹਾਲਾਂਕਿ, ਇਸ ਤੋਂ ਅੱਗੇ ਦੀ ਸਮਾਂ-ਸੀਮਾਂ ਰਿਜ਼ਰਵ ਬੈਂਕ ਦੇ ਨਿਰੀਖਣ 'ਤੇ ਨਿਰਭਰ ਕਰੇਗੀ। ਰਿਜ਼ਰਵ ਬੈਂਕ ਨਿਰੀਖਣ ਤੋਂ ਸੰਤੁਸ਼ਟ ਹੋਣ ਪਿੱਛੋਂ ਹੀ ਪਾਬੰਦੀ ਹਟਾਏਗਾ। ਪਿਛਲੇ ਦੋ ਸਾਲਾਂ ਦੌਰਾਨ ਬੈਂਕ ਦੀਆਂ ਸੇਵਾਵਾਂ ਵਿਚ ਆ ਰਹੀਆਂ ਰੁਕਾਵਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਸੀ। ਬੈਂਕ 'ਤੇ ਨਵੀਂ ਡਿਜੀਟਲ ਬੈਂਕਿੰਗ ਪਹਿਲਾ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਰੋਕ ਲੱਗੀ ਹੋਈ ਹੈ। ਹਾਲਾਂਕਿ, ਪਹਿਲਾਂ ਤੋਂ ਸੇਵਾਵਾਂ ਦਾ ਇਸੇਤਮਾਲ ਕਰ ਰਹੇ ਗਾਹਕਾਂ ਨੂੰ ਇਸ ਪਾਬੰਦੀ ਨਾਲ ਕੋਈ ਸਮੱਸਿਆ ਨਹੀਂ ਹੈ।
ਇਹ ਵੀ ਪੜ੍ਹੋ- ਬਜਟ 2021 : ਕਿਸਾਨਾਂ ਨੂੰ ਸਾਲ 'ਚ 6 ਹਜ਼ਾਰ ਦੀ ਥਾਂ ਮਿਲ ਸਕਦੇ ਨੇ 10,000 ਰੁ:
ਕਮਾਲ ਦਾ ਆਫ਼ਰ! 4 ਕਿਲੋ ਭੋਜਨ ਦੀ ਥਾਲੀ ਖਾਓ ਤੇ ਮੁਫ਼ਤ ’ਚ ਬੁਲੇਟ ਮੋਟਰਸਾਈਕਲ ਲੈ ਜਾਓ
NEXT STORY