ਨਵੀਂ ਦਿੱਲੀ- ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਤੁਸੀਂ ਜਲਦ ਹੀ ਗਰਮਾ-ਗਰਮ ਖਾਣਾ ਆਰਡਰ ਕਰ ਸਕੋਗੇ। ਰੇਲਵੇ ਦੀ ਟਿਕਟ ਬੁਕਿੰਗ ਅਤੇ ਕੈਟਰਿੰਗ ਕੰਪਨੀ ਆਈ. ਆਰ. ਸੀ. ਟੀ. ਸੀ .ਅਗਲੇ ਮਹੀਨੇ ਤੋਂ ਈ-ਕੈਟਰਿੰਗ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ।
ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਭਾਰਤੀ ਰੇਲਵੇ ਦੀ ਕੈਟਰਿੰਗ ਅਤੇ ਟੂਰਿਜ਼ਮ ਕੰਪਨੀ ਹੈ।
ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਆਈ. ਆਰ. ਸੀ. ਟੀ. ਸੀ. ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਅਤੇ ਤਾਲਾਬੰਦੀ ਕਾਰਨ ਈ-ਕੈਟਰਿੰਗ ਸੇਵਾਵਾਂ ਨੂੰ 22 ਮਾਰਚ, 2020 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਆਈ. ਆਰ. ਸੀ. ਟੀ. ਸੀ. ਨੇ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੀਆਂ ਯਾਤਰੀਆਂ ਟਰੇਨਾਂ ਵਿਚ ਯਾਤਰੀ ਈ-ਕੈਟਰਿੰਗ ਸੇਵਾਵਾਂ ਦਾ ਫਾਇਦਾ ਉਠਾ ਸਕਣਗੇ।
ਗੌਰਤਲਬ ਹੈ ਕਿ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ ਨੇ ਇਹ ਸੇਵਾ ਸਾਲ 2014 ਵਿਚ ਆਰੰਭ ਕੀਤੀ ਸੀ, ਜਿਸ ਤਹਿਤ ਯਾਤਰੀ ਟਰੇਨਾਂ ਵਿਚ ਸਫ਼ਰ ਕਰਦੇ ਸਮੇਂ ਨਾਮਵਰ ਬ੍ਰਾਂਡਾਂ ਦੇ ਨਾਲ-ਨਾਲ ਪ੍ਰਸਿੱਧ ਖੇਤਰੀ ਅਤੇ ਲੋਕਲ ਖਾਣ-ਪੀਣ ਦਾ ਸਮਾਨ ਫ਼ੋਨ ਜਾਂ ਆਨਲਾਈਨ ਮੰਗਵਾ ਸਕਦੇ ਸਨ।
HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਜਲਦ ਖ਼ਤਮ ਹੋ ਸਕਦਾ ਹੈ ਇੰਤਜ਼ਾਰ
NEXT STORY