ਨਵੀਂ ਦਿੱਲੀ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ (ਪੀ. ਐੱਮ. ਕਿਸਾਨ) ਦਾ ਫਾਇਦਾ ਲੈ ਰਹੇ ਕਿਸਾਨਾਂ ਨੂੰ ਮਿਲਣ ਵਾਲੇ ਪੈਸੇ ਵਧਾਏ ਜਾ ਸਕਦੇ ਹਨ। ਖ਼ਬਰਾਂ ਹਨ ਕਿ ਸਰਕਾਰ ਬਜਟ ਵਿਚ ਪੀ. ਐੱਮ. ਕਿਸਾਨ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਧਾ ਕੇ 10,000 ਰੁਪਏ ਕਰ ਸਕਦੀ ਹੈ।
ਮੌਜੂਦਾ ਸਮੇਂ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲ ਵਿਚ 6,000 ਰੁਪਏ ਦਿੱਤੇ ਜਾਂਦੇ ਹਨ। ਸਰਕਾਰ ਨੇ ਇਹ ਸਕੀਮ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਸ਼ੁਰੂ ਕੀਤੀ ਹੈ।
ਇਹ ਯੋਜਨਾ 1 ਦਸੰਬਰ 2018 ਨੂੰ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸਾਲ ਵਿਚ ਤਿੰਨ ਕਿਸ਼ਤਾਂ ਵਿਚ 2-2 ਹਜ਼ਾਰ ਕਰਕੇ ਕੁੱਲ ਮਿਲਾ ਕੇ 6,000 ਰੁਪਏ ਕਿਸਾਨਾਂ ਦੇ ਸਿੱਧੇ ਬੈਂਕ ਖਾਤੇ ਵਿਚ ਭੇਜੇ ਜਾਂਦੇ ਹਨ। ਇਹ ਪਹਿਲੀ ਯੋਜਨਾ ਹੈ, ਜਿਸ ਤਹਿਤ ਕਿਸਾਨਾਂ ਨੂੰ ਸਿੱਧੇ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਇਸ ਯੋਜਨਾ ਦਾ ਦੇਸ਼ ਭਰ ਵਿਚ 11.47 ਕਰੋੜ ਕਿਸਾਨ ਫਾਇਦਾ ਲੈ ਰਹੇ ਹਨ।
ਇਹ ਵੀ ਪੜ੍ਹੋ- ਸਿੱਖ TV ਐਂਕਰ ਨੂੰ ਧਮਕੀ ਮਿਲਣ ਦੇ ਮਾਮਲੇ ’ਚ ਜਗੀਰ ਕੌਰ ਨੇ ਇਮਰਾਨ ਖਾਨ ਨੂੰ ਲਿਖੀ ਚਿੱਠੀ
ਇਸ ਯੋਜਨਾ ਤਹਿਤ ਅਪ੍ਰੈਲ-ਜੁਲਾਈ, ਅਗਸਤ-ਨਵੰਬਰ ਅਤੇ ਦਸੰਬਰ-ਮਾਰਚ ਦੀ ਮਿਆਦ ਵਿਚ ਖਾਤੇ ਵਿਚ ਪੈਸੇ ਭੇਜੇ ਜਾਂਦੇ ਹਨ। ਗੌਰਤਲਬ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬਜਟ ਪੇਸ਼ ਕਰਨ ਵਾਲੇ ਹਨ। ਇਸ ਵਾਰ ਬਜਟ ਦੇ ਦਸਤਾਵੇਜ਼ ਪ੍ਰਿੰਟ ਨਹੀਂ ਹੋਣਗੇ, ਸੰਸਦ ਮੈਂਬਰਾਂ ਨੂੰ ਇਸ ਦੀਆਂ ਕਾਪੀਆਂ ਡਿਜੀਟਲੀ ਮੁਹੱਈਆ ਕਰਾਈਆਂ ਜਾਣਗੀਆਂ। ਵਿੱਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਦਾ ਬਜਟ ਬਹੁਤ ਖ਼ਾਸ ਰਹਿਣ ਵਾਲਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵਿੱਤੀ ਘਾਟਾ ਵਧਣ ਦੇ ਬਾਵਜੂਦ ਆਰਥਿਕ ਤੌਰ 'ਤੇ ਮਹੱਤਵਪੂਰਨ ਖੇਤਰਾਂ 'ਤੇ ਖ਼ਰਚ ਵਧਾ ਸਕਦੀ ਹੈ। ਟੈਕਸ ਫ੍ਰੀ ਇੰਫਰਾ ਬਾਂਡ ਜਾਂ ਕੋਵਿਡ ਸੈੱਸ ਦੀ ਵੀ ਚਰਚਾ ਹੈ।
ਇਹ ਵੀ ਪੜ੍ਹੋ- ਸਰਕਾਰ-ਕਿਸਾਨਾਂ ਵਿਚਾਲੇ 11ਵੇਂ ਗੇੜ੍ਹ ਦੀ ਬੈਠਕ ਵੀ ਬੇਸਿੱਟਾ, ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ
►ਬਜਟ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਰਾਇ
ਪੰਜਾਬ ਨੂੰ ਮਿਲਿਆ 125 ਕਰੋੜ ਦਾ ਵਿਦੇਸ਼ੀ ਨਿਵੇਸ਼, ਹਾਰਟਮੈਨ ਨੇ ਖਰੀਦਿਆ ਇਹ ਕਾਰੋਬਾਰ
NEXT STORY