ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਅਗਲੇ ਬਜਟ ਵਿਚ ਸਿਹਤ 'ਤੇ ਖ਼ਰਚ ਵਧਾ ਸਕਦੀ ਹੈ। ਸੂਤਰਾਂ ਅਨੁਸਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਸਿਹਤ ਬਜਟ ਨੂੰ ਦੁੱਗਣਾ ਕਰ ਸਕਦੀ ਹੈ। ਮੌਜੂਦਾ ਵਿੱਤੀ ਸਾਲ ਵਿਚ ਸਿਹਤ ਦਾ ਬਜਟ 67,484 ਕਰੋੜ ਰੁਪਏ ਸੀ। ਇਸ ਨੂੰ 1.2-1.3 ਲੱਖ ਕਰੋੜ ਰੁਪਏ ਤੱਕ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਬਜਟ ਵਿਚ ਕੁਝ ਨਵੀਂਆਂ ਸਿਹਤ ਸੇਵਾਵਾਂ ਦੀ ਘੋਸ਼ਣਾ ਵੀ ਕਰ ਸਕਦੀ ਹੈ।
ਸੂਤਰਾਂ ਨੇ ਕਿਹਾ ਸੀਤਾਰਮਨ ਭਾਰਤ ਦੇ ਸਿਹਤ ਖ਼ਰਚ ਨੂੰ ਜੀ. ਡੀ. ਪੀ. ਦੇ 4 ਫ਼ੀਸਦੀ ਤੱਕ ਲਿਜਾਣ ਦੇ ਮਕਸਦ ਨਾਲ ਚਾਰ ਸਾਲ ਦੇ ਸਿਹਤ ਬਜਟ ਦੀ ਯੋਜਨਾ ਪੇਸ਼ ਕਰ ਸਕਦੀ ਹੈ। ਸਰਕਾਰ ਨਵੇਂ ਪ੍ਰੋਗਰਾਮ ਦੀ ਫੰਡਿੰਗ ਲਈ ਹੈਲਥ ਸੈੱਸ ਨੂੰ ਵੀ ਵਧਾ ਸਕਦੀ ਹੈ। ਮੌਜੂਦਾ ਸਮੇਂ ਇਹ ਸੈੱਸ ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਦਾ 1 ਫ਼ੀਸਦੀ ਹੈ।
ਭਾਰਤ ਵਿਚ ਸਿਹਤ ਸੇਵਾਵਾਂ 'ਤੇ ਸਰਕਾਰ ਖ਼ਰਚ ਇਸ ਸਮੇਂ ਜੀ. ਡੀ. ਪੀ. ਦਾ 1.3 ਫ਼ੀਸਦੀ ਹੀ ਹੈ, ਜਿਸ ਨੂੰ ਹੁਣ ਵਧਾ ਕੇ 4 ਫ਼ੀਸਦੀ ਕੀਤਾ ਜਾ ਸਕਦਾ ਹੈ। ਇਹ ਵਿਕਸਤ ਅਤੇ ਬ੍ਰਿਕਸ ਦੇਸ਼ਾਂ ਦੀ ਤੁਲਨਾ ਵਿਚ ਕਾਫ਼ੀ ਘੱਟ ਹੈ। ਭਾਰਤ ਵਿਚ ਆਮ ਲੋਕਾਂ ਦੇ ਖ਼ਰਚ ਨੂੰ ਵੀ ਸ਼ਾਮਲ ਕਰੀਏ ਤਾਂ ਇਹ ਜੀ. ਡੀ. ਪੀ. ਦਾ 3 ਫ਼ੀਸਦੀ ਹੁੰਦਾ ਹੈ, ਜਦੋਂ ਗਲੋਬਲ ਔਸਤ 8 ਫ਼ੀਸਦੀ ਹੈ।
ਮੈਡੀਕਲ ਪ੍ਰੀਮੀਅਮ 'ਤੇ ਛੋਟ ਵਧਾ ਕੇ ਕੀਤੀ ਜਾ ਸਕਦੀ ਹੈ 1.25 ਲੱਖ ਰੁਪਏ
NEXT STORY