ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਟਾਪ 8 ਹਾਊਸਿੰਗ ਬਾਜ਼ਾਰਾਂ ’ਚ ਜੁਲਾਈ-ਸਤੰਬਰ 2025 ਤਿਮਾਹੀ ਦੌਰਾਨ ਰਿਹਾਇਸ਼ੀ ਕੀਮਤਾਂ ’ਚ 7 ਤੋਂ 19 ਫੀਸਦੀ ਤੱਕ ਦਾ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ ਹੈ। ਇਹ ਉਛਾਲ ਮਜ਼ਬੂਤ ਮੰਗ, ਲਗਜ਼ਰੀ ਸੈਗਮੈਂਟ ਦੀ ਬੂਮ ਅਤੇ ਇਨਫ੍ਰਾਸਟਰੱਕਚਰ ਡਿਵੈੱਲਪਮੈਂਟ ਦੇ ਦਮ ’ਤੇ ਆਇਆ ਹੈ। ਰੀਅਲ ਅਸਟੇਟ ਕੰਸਲਟੈਂਸੀ ਪ੍ਰਾਪਟਾਈਗਰ ਨੇ ਅੱਜ ਟਾਪ 8 ਸ਼ਹਿਰਾਂ ਦੇ ਮੁੱਢਲੇ ਰਿਹਾਇਸ਼ੀ ਬਾਜ਼ਾਰ ਲਈ ਮੁੱਲ ਅੰਕੜੇ ਜਾਰੀ ਕੀਤੇ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਪ੍ਰਾਪਟਾਈਗਰ ਅਨੁਸਾਰ ਦਿੱਲੀ-ਐੱਨ. ਸੀ. ਆਰ. ’ਚ ਘਰਾਂ ਦੀਆਂ ਕੀਮਤਾਂ ’ਚ ਸਭ ਤੋਂ ਵੱਧ 19 ਫੀਸਦੀ ਦਾ ਸਾਲਾਨਾ ਵਾਧਾ ਹੋਇਆ ਹੈ । ਇਸ ਦੀ ਪ੍ਰਮੁੱਖ ਵਜ੍ਹਾ ਹੈ-ਲਗਜ਼ਰੀ ਪ੍ਰਾਪਰਟੀਜ਼ ਦੀ ਵੱਧਦੀ ਮੰਗ ਅਤੇ ਵੱਡੇ ਪੈਮਾਨੇ ’ਤੇ ਹੋ ਰਹੇ ਇਨਫ੍ਰਾਸਟਰੱਕਚਰ ਅਪਗ੍ਰੇਡ। ਜੁਲਾਈ-ਸਤੰਬਰ ’ਚ ਦਿੱਲੀ-ਐੱਨ. ਸੀ. ਆਰ. ’ਚ ਰਿਹਾਇਸ਼ੀ ਸੰਪਤੀਆਂ ਦੀ ਔਸਤ ਕੀਮਤ ਵਧ ਕੇ 8,900 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ, ਜੋ ਪਿਛਲੇ ਸਾਲ ਇਸੇ ਮਿਆਦ ’ਚ 7,479 ਰੁਪਏ ਪ੍ਰਤੀ ਵਰਗ ਫੁੱਟ ਸੀ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਦਿੱਲੀ-ਐੱਨ. ਸੀ. ਆਰ. ਨੂੰ ਲੈ ਕੇ ਐਕਸਪਰਟ ਦੀ ਰਾਏ
ਦਿੱਲੀ-ਐੱਨ. ਸੀ. ਆਰ. ’ਚ ਪ੍ਰੀਮੀਅਮ ਪ੍ਰਾਪਰਟੀਜ਼ ਦੀ ਮੰਗ ’ਚ ਤੇਜ਼ੀ ਨੂੰ ਲੈ ਕੇ ਸੈਂਟਰਲ ਪਾਰਕ ਦੇ ਪ੍ਰੈਜ਼ੀਡੈਂਟ (ਸੇਲਜ਼, ਮਾਰਕੀਟਿੰਗ ਅਤੇ ਸੀ. ਆਰ. ਐੱਮ.) ਅੰਕੁਸ਼ ਕੌਲ ਨੇ ਕਿਹਾ ਕਿ ਐੱਨ. ਸੀ. ਆਰ. ਮਾਰਕੀਟ ਦੀ ਲਗਾਤਾਰ ਉੱਤੇ ਜਾਂਦੀ ਰਫਤਾਰ ਇਸ ਦੀ ਮਜ਼ਬੂਤ ਨੀਂਹ ਦਾ ਪ੍ਰਮਾਣ ਹੈ, ਨਾ ਕਿ ਸਿਰਫ ਛੋਟੀ ਮਿਆਦ ਦੀ ਤੇਜ਼ੀ ਦਾ। ਇੱਥੇ ਖਰੀਦਦਾਰਾਂ ਦੀ ਪਸੰਦ ਪ੍ਰੀਮੀਅਮ ਅਤੇ ਲਾਈਫਸਟਾਈਲ ਪ੍ਰਾਪਰਟੀਜ਼ ਵੱਲ ਵੱਧ ਰਹੀ ਹੈ। ਉਥੇ ਹੀ ਰੂਟਸ ਡਿਵੈੱਲਪਰਜ਼ ਦੇ ਸੀ. ਓ. ਓ. ਸੁਮਿਤ ਰੰਜਨ ਨੇ ਦੱਸਿਆ ਕਿ ਦਿੱਲੀ-ਐੱਨ. ਸੀ. ਆਰ. ’ਚ ਕੀਮਤਾਂ ’ਚ ਇਹ ਉਛਾਲ ਦੁਆਰਕਾ ਐਕਸਪ੍ਰੈੱਸਵੇ ਵਰਗੇ ਪ੍ਰਮੁੱਖ ਇਨਫ੍ਰਾਸਟਰੱਕਚਰ ਪ੍ਰਾਜੈਕਟਸ ਕਾਰਨ ਹੈ, ਜਿਸ ਨੇ ਕੁਨੈਕਟੀਵਿਟੀ ਅਤੇ ਪ੍ਰਾਪਰਟੀ ਵੈਲਿਊ ਦੋਵਾਂ ਨੂੰ ਉਤਸ਼ਾਹ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਬੈਂਗਲੁਰੂ ਅਤੇ ਹੈਦਰਾਬਾਦ ’ਚ ਵੀ ਡਬਲ-ਡਿਜ਼ਿਟ ਗ੍ਰੋਥ
ਬੈਂਗਲੁਰੂ ’ਚ 15 ਫੀਸਦੀ ਦੇ ਸਾਲਾਨਾ ਵਾਧੇ ਨਾਲ ਕੀਮਤਾਂ 7,713 ਰੁਪਏ ਤੋਂ ਵਧ ਕੇ 8,870 ਰੁਪਏ ਪ੍ਰਤੀ ਵਰਗ ਫੁੱਟ ਪਹੁੰਚੀਆਂ। ਉਥੇ ਹੀ ਹੈਦਰਾਬਾਦ ’ਚ 13 ਫੀਸਦੀ ਦਾ ਵਾਧਾ ਦਰਜ ਹੋਇਆ ਅਤੇ ਕੀਮਤਾਂ 6,858 ਤੋਂ ਵਧ ਕੇ 7,750 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚੀਆਂ।
ਕ੍ਰੇਡਾਈ ਬੈਂਗਲੁਰੂ ਦੇ ਪ੍ਰਧਾਨ ਜ਼ਿਆਦ ਨੋਮਨ ਨੇ ਕਿਹਾ ਕਿ ਬੈਂਗਲੁਰੂ ਦਾ 15 ਫੀਸਦੀ ਸਾਲਾਨਾ ਅਤੇ 12.6 ਫੀਸਦੀ ਤਿਮਾਹੀ ਵਾਧਾ ਇਸ ਸ਼ਹਿਰ ਦੇ ਮਜ਼ਬੂਤ ਰੀਅਲ ਅਸਟੇਟ ਫੰਡਾਮੈਂਟਲਜ਼ ਅਤੇ ਖਰੀਦਦਾਰਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਸ਼ਹਿਰ ਨਿਵੇਸ਼ਕਾਂ ਅਤੇ ਯੂਜ਼ਰਜ਼ ਦੋਵਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Salary ਵਧੀ ਨਹੀਂ ਪਰ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ! ਨੌਜਵਾਨਾਂ ਲਈ ਮਾਹਰਾਂ ਦੀ ਰਾਏ
NEXT STORY