ਨਵੀਂ ਦਿੱਲੀ — ਅਗਸਤ ਮਹੀਨੇ 'ਚ ਤਿੰਨ ਦਿਨਾਂ ਤੱਕ BSE ਅਤੇ NSE 'ਚ ਕੋਈ ਵਪਾਰ ਨਹੀਂ ਹੋਵੇਗਾ। 9 ਅਗਸਤ ਨੂੰ ਮੁਹੱਰਮ, 15 ਅਗਸਤ ਨੂੰ ਸੁਤੰਤਰਤਾ ਦਿਵਸ ਅਤੇ 31 ਅਗਸਤ ਨੂੰ ਗਣੇਸ਼ ਚਤੁਰਥੀ ਕਾਰਨ ਸੈਂਸੈਕਸ ਅਤੇ ਨਿਫਟੀ ਕੰਮ ਨਹੀਂ ਕਰਨਗੇ। ਇਸਦੀ ਜਾਣਕਾਰੀ BSE ਦੀ ਅਧਿਕਾਰਤ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ NSE ਅਤੇ BSE ਵਿੱਚ ਸਾਲ ਭਰ ਵਿੱਚ ਕਈ ਮੌਕਿਆਂ 'ਤੇ ਕੋਈ ਕਾਰੋਬਾਰ ਨਹੀਂ ਹੁੰਦਾ ਹੈ।
BSE ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਦਿਨਾਂ 'ਚ ਸੈਂਸੈਕਸ 'ਚ ਇਕੁਇਟੀ ਸੈਗਮੈਂਟ, ਇਕੁਇਟੀ ਡੈਰੀਵੇਟਿਵ ਸੈਗਮੈਂਟ ਅਤੇ SLB ਸੈਗਮੈਂਟ ਨਾਲ ਸਬੰਧਤ ਕੋਈ ਕੰਮ ਨਹੀਂ ਹੋਵੇਗਾ। ਸਟਾਕ ਮਾਰਕੀਟ ਦੀਆਂ ਅਗਸਤ ਦੀਆਂ ਛੁੱਟੀਆਂ ਦੇ ਅਨੁਸਾਰ, ਸਵੇਰ ਦੇ ਸੈਸ਼ਨ ਵਿੱਚ ਵਪਾਰ 9 ਅਗਸਤ, 15 ਅਗਸਤ ਅਤੇ 31 ਅਗਸਤ ਨੂੰ ਬੰਦ ਰਹੇਗਾ। ਇਸ ਦੇ ਨਾਲ ਹੀ ਸ਼ਾਮ ਦਾ ਸੈਸ਼ਨ 9 ਅਤੇ 31 ਅਗਸਤ ਨੂੰ ਖੁੱਲ੍ਹੇਗਾ।
ਇਹ ਵੀ ਪੜ੍ਹੋ : HDFC ਖ਼ਾਤਾਧਾਰਕਾਂ ਨੂੰ ਝਟਕਾ! ਦੇਣੀ ਹੋਵੇਗੀ ਜ਼ਿਆਦਾ EMI,ਕੰਪਨੀ ਨੇ ਹੋਮ ਲੋਨ ਕੀਤਾ ਮਹਿੰਗਾ
ਇਸ ਸਾਲ BSE ਵਿੱਚ ਛੁੱਟੀ ਕਦੋਂ ਹੋਵੇਗੀ?
ਦੁਸਹਿਰਾ - 5 ਅਕਤੂਬਰ 2022 - ਬੁੱਧਵਾਰ
ਦੀਵਾਲੀ (ਲਕਸ਼ਮੀ ਪੂਜਾ) - 24 ਅਕਤੂਬਰ 2022 - ਸੋਮਵਾਰ
ਦੀਵਾਲੀ - 26 ਅਕਤੂਬਰ 2022 - ਬੁੱਧਵਾਰ
ਗਣੇਸ਼ ਚਤੁਰਥੀ - 8 ਨਵੰਬਰ 2022 - ਮੰਗਲਵਾਰ
ਇਹ ਵੀ ਪੜ੍ਹੋ : 1 ਅਗਸਤ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ’ਤੇ ਹੋਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੁਲਾਈ 'ਚ GST ਕੁਲੈਕਸ਼ਨ 'ਚ 28 ਫੀਸਦੀ ਦਾ ਵਾਧਾ, ਖਜ਼ਾਨੇ 'ਚ ਆਏ 1.49 ਲੱਖ ਕਰੋੜ ਰੁਪਏ
NEXT STORY