ਨਵੀਂ ਦਿੱਲੀ- ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਨੇ ਪਿਛਲੇ ਵਿੱਤੀ ਸਾਲ ਦੀ ਅੰਤਿਮ ਤਿਮਾਹੀ ਦੇ ਨਤੀਜੇ ਐਲਾਨ ਦਿੱਤੇ ਹਨ। ਕੰਪਨੀ ਦਾ 31 ਮਾਰਚ 2021 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਵਿਚ ਸ਼ੁੱਧ ਮੁਨਾਫਾ 41 ਫ਼ੀਸਦੀ ਵੱਧ ਕੇ 2,143 ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ ਕੰਪਨੀ ਨੇ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ 17 ਰੁਪਏ ਡਿਵੀਡੈਂਡ ਯਾਨੀ ਲਾਭ ਦਾ ਹਿੱਸਾ ਦੇਣ ਦਾ ਐਲਾਨ ਕੀਤਾ ਹੈ।
ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਕੰਪਨੀ ਦਾ ਮੁਨਾਫਾ 1,519 ਕਰੋੜ ਰੁਪਏ ਸੀ। ਇਸ ਵਿਚਕਾਰ ਤਕਰੀਬਨ 2.05 ਵਜੇ ਕੰਪਨੀ ਦਾ ਸ਼ੇਅਰ ਬੰਬਈ ਸਟਾਕ ਐਕਸਚੇਂਜ 'ਤੇ 0.79 ਫ਼ੀਸਦੀ ਚੜ੍ਹ ਕੇ 2,426 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਦਾ ਮਾਲੀਆ 34.63 ਫ਼ੀਸਦੀ ਵੱਧ ਕੇ 12,132 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਸਾਲ ਪਹਿਲਾਂ ਦੀ ਤਿਮਾਹੀ ਵਿਚ 9,011 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ- ਹਸਪਤਾਲਾਂ 'ਚ ਦਾਖ਼ਲ ਕੋਵਿਡ-19 ਮਰੀਜ਼ਾਂ ਲਈ ਟੈਕਸ ਨਿਯਮ ਬਣੇ ਮੁਸੀਬਤ!
ਹਿੰਦੁਸਤਾਨ ਯੂਨੀਲੀਵਰ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਮਹਿਤਾ ਨੇ ਕਿਹਾ, ''ਕੋਵਿਡ ਮਾਮਲਿਆਂ ਵਿਚ ਵਾਧਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਇਸ ਮੁਸੀਬਤ ਵਿਚ ਸਮਾਜ ਅਤੇ ਰਾਸ਼ਟਰ ਦੀਆਂ ਜਰੂਰਤਾਂ ਦਾ ਸਮਰਥਨ ਕਰਨ ਲਈ ਸਰਕਾਰਾਂ, ਸਿਹਤ ਅਧਿਕਾਰੀਆਂ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।'' ਕੰਪਨੀ ਨੇ ਕਿਹਾ ਕਿ ਹੈਲਥ, ਹਾਈਜੀਨ ਤੇ ਨਿਊਟ੍ਰੀਸ਼ਨ ਬਿਜ਼ਨੈੱਸ ਨੇ ਲਗਾਤਾਰ ਤੀਜੀ ਤਿਮਾਹੀ ਵਿਚ ਦੋਹਰੇ ਅੰਕ ਵਿਚ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਲ ਦੌਰਾਨ ਅਸੀਂ ਕਾਰੋਬਾਰ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਅਸੀਂ ਖਪਤਕਾਰਾਂ ਦੀ ਸੇਵਾ ਕਰਨ ਲਈ ਚੰਗੀ ਸਥਿਤੀ ਵਿਚ ਹਾਂ।
ਇਹ ਵੀ ਪੜ੍ਹੋ- ਵੱਡੀ ਰਾਹਤ! ਰੁਪਏ 'ਚ ਤੇਜ਼ੀ, ਵਿਦੇਸ਼ ਜਾਣ ਵਾਲਿਆਂ ਨੂੰ ਇੰਨੇ 'ਚ ਪੈ ਰਿਹੈ ਡਾਲਰ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
ਸਰਕਾਰ ਨੇ ਕੁਝ ਸ਼ਰਤਾਂ ਨਾਲ ਮੈਡੀਕਲ ਉਪਕਰਣਾਂ ਦੇ ਆਯਾਤ ਦੀ ਦਿੱਤੀ ਮਨਜ਼ੂਰੀ
NEXT STORY