ਨਵੀਂ ਦਿੱਲੀ- ਗਲੋਬਲ ਮਹਾਮਾਰੀ ਕਾਰਨ ਦੇਸ਼ ਦੇ ਹਸਪਤਾਲਾਂ ਵਿਚ ਜਿੱਥੇ ਕੋਵਿਡ-19 ਮਰੀਜ਼ਾਂ ਨੂੰ ਬੜੀ ਮੁਸ਼ਕਲ ਨਾਲ ਦਾਖ਼ਲਾ ਮਿਲ ਰਿਹਾ ਹੈ, ਉੱਥੇ ਹੀ ਆਨਲਾਈਨ ਬੈਂਕਿੰਗ ਤੋਂ ਅਣਜਾਣ ਲੋਕਾਂ ਲਈ ਟੈਕਸ ਨਿਯਮਾਂ ਨੇ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਇਨਕਮ ਟੈਕਸ ਨਿਯਮਾਂ ਕਾਰਨ ਬਹੁਤੇ ਨਿੱਜੀ ਹਸਪਤਾਲ ਮਰੀਜ਼ਾਂ ਤੋਂ 2 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਅਦਾਇਗੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਇਲਾਜ ਮਹਿੰਗਾ ਹੋਣ ਕਾਰਨ ਪਹਿਲਾਂ ਹੀ ਦੁਖ਼ੀ ਕੋਵਿਡ ਮਰੀਜ਼ਾਂ ਦੇ ਪਰਿਵਾਰ ਰਿਸ਼ਤੇਦਾਰ ਤੇ ਦੋਸਤਾਂ-ਮਿੱਤਰਾਂ ਨੂੰ ਹਸਪਤਾਲਾਂ ਤੇ ਕਲੀਨੀਕਸ ਨੂੰ ਪੈਸੇ ਟਰਾਂਸਫਰ ਕਰਨ ਲਈ ਸਹਾਇਤਾ ਮੰਗ ਰਹੇ ਹਨ। ਛੋਟੇ ਸ਼ਹਿਰਾਂ ਦੇ ਲੋਕਾਂ ਲਈ ਇਸ ਨਾਲ ਮੁਸੀਬਤ ਖੜ੍ਹੀ ਹੋ ਰਹੀ ਹੈ।
ਰਿਪੋਰਟ ਮੁਤਾਬਕ, ਛੋਟੇ ਸ਼ਹਿਰਾਂ ਦੇ ਟੈਕਸ ਪੇਸ਼ੇਵਰਾਂ ਨੇ ਸਰਕਾਰ ਨੂੰ ਮਹਾਮਾਰੀ ਖ਼ਤਮ ਹੋਣ ਤੱਕ ਨਿਯਮਾਂ ਵਿਚ ਢਿੱਲ ਦੇਣ ਦੀ ਬੇਨਤੀ ਕੀਤੀ ਹੈ।
ਕੀ ਹੈ ਨਿਯਮ-
ਇਨਕਮ ਟੈਕਸ ਦੀ ਧਾਰਾ 269ST ਅਨੁਸਾਰ 2 ਲੱਖ ਜਾਂ ਇਸ ਤੋਂ ਵੱਧ ਦੀ ਨਕਦ ਅਦਾਇਗੀ ਲੈਣ 'ਤੇ 100 ਫ਼ੀਸਦੀ ਜੁਰਮਾਨਾ ਲਾਇਆ ਜਾ ਸਕਦਾ ਹੈ, ਯਾਨੀ ਜਿੰਨੀ ਨਕਦ ਰਾਸ਼ੀ, ਓਨਾ ਜੁਰਮਾਨਾ। ਸਰਕਾਰ ਨੇ ਸਾਲ 2016 ਵਿਚ ਨੋਟਬੰਦੀ ਪਿੱਛੋਂ ਪੇਸ਼ ਕੀਤੇ ਬਜਟ ਵਿਚ ਇਸ ਦੀ ਵਿਵਸਥਾ ਕੀਤੀ ਸੀ।
ਇਹ ਵੀ ਪੜ੍ਹੋ- ਗੱਡੀ, ਬਾਈਕ ਦੀ ਟੈਂਕੀ ਨਹੀਂ ਹੈ ਫੁਲ, ਤਾਂ ਹੁਣ ਮਹਿੰਗਾ ਪਵੇਗਾ ਪੈਟੋਰਲ, ਡੀਜ਼ਲ
ਈ. ਟੀ. ਦੀ ਰਿਪੋਰਟ ਮੁਤਾਬਕ, ਹਸਪਤਾਲ ਚੈੱਕ ਵੀ ਨਹੀਂ ਸਵੀਕਾਰ ਕਰ ਰਹੇ ਹਨ, ਉਨ੍ਹਾਂ ਨੂੰ ਡਰ ਹੈ ਕਿ ਜੇਕਰ ਇਹ ਬਾਊਂਸ ਹੋਇਆ ਤਾਂ ਮਰੀਜ਼ ਕੋਲੋਂ ਪੈਸੇ ਕਢਾਉਣੇ ਮੁਸ਼ਕਲ ਹੋ ਸਕਦੇ ਹਨ। ਇਸ ਲਈ ਬਹੁਤੇ ਹਸਪਤਾਲਾਂ ਮਰੀਜ਼ ਦਾਖ਼ਲ ਕਰਨ ਤੋਂ ਪਹਿਲਾਂ ਆਨਲਾਈਨ ਫੰਡ ਟਰਾਂਸਫਰ ਕਰਨ ਲਈ ਜ਼ੋਰ ਪਾ ਰਹੇ ਹਨ। ਇਸ ਵਜ੍ਹਾ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਧਾਰਾ 269ST ਵਿਚ ਇਕ ਕਲਾਜ਼ ਤਹਿਤ ਸਰਕਾਰ ਕੁਝ ਮਾਮਲਿਆਂ ਵਿਚ ਜੁਰਮਾਨਾ ਨਾ ਲੱਗਣ ਤੋਂ ਰਾਹਤ ਦੇ ਸਕਦੀ ਹੈ। ਹਾਲਾਂਕਿ, ਸਰਕਾਰੀ ਹਸਪਤਾਲਾਂ ਵਿਚ ਜਿੱਥੇ ਖ਼ਰਚ ਦੋ ਲੱਖ ਰੁਪਏ ਨੂੰ ਪਾਰ ਕਰਨ ਦੀ ਸੰਭਾਵਨਾ ਘੱਟ ਹੈ, ਮਰੀਜ਼ ਨਕਦ ਭੁਗਤਾਨ ਕਰ ਲੈਂਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦਾ ਡਰ, ਨਿੱਜੀ ਜੈੱਟ ਕਰਾ ਕੇ ਵਿਦੇਸ਼ ਨਿਕਲ ਰਹੇ ਅਮੀਰ
► ਇਨਕਮ ਟੈਕਸ ਨਿਯਮਾਂ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ
Samsung ਦਾ 'ਲੀ' ਪਰਿਵਾਰ ਚੁਕਾਏਗਾ 10.8 ਅਰਬ ਡਾਲਰ ਦਾ ਟੈਕਸ, ਜਾਣੋ ਪੂਰਾ ਮਾਮਲਾ
NEXT STORY