ਮੁੰਬਈ - ਦੇਸ਼ ਦੀ ਪ੍ਰਮੁੱਖ FMCG ਕੰਪਨੀਆਂ 'ਚੋਂ ਇੱਕ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੂੰ ਸਾਲ 2024 ਦੀ ਸ਼ੁਰੂਆਤ ਦੇ ਨਾਲ ਹੀ ਵੱਡਾ ਝਟਕਾ ਲੱਗਾ ਹੈ। ਕੰਪਨੀ ਨੇ ਦੱਸਿਆ ਕਿ ਉਸ ਨੂੰ ਵਸਤੂ ਅਤੇ ਸੇਵਾ ਕਰ ਵਿਭਾਗ ਤੋਂ 447.50 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ। ਜੀਐਸਟੀ ਵਿਭਾਗ ਵੱਲੋਂ ਜਾਰੀ ਇਸ ਨੋਟਿਸ ਵਿੱਚ ਡਿਮਾਂਡ ਅਤੇ ਪੈਨਲਟੀ ਦੋਵੇਂ ਸ਼ਾਮਲ ਹਨ। ਇਸ ਖਬਰ ਤੋਂ ਬਾਅਦ ਮੰਗਲਵਾਰ ਨੂੰ HUL ਦੇ ਸ਼ੇਅਰਾਂ 'ਚ 1.25 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ
ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਾਪਤ ਹੋਏ ਨੋਟਿਸ 'ਤੇ ਕੰਪਨੀ ਅੱਗੇ ਅਪੀਲ ਕਰ ਸਕਦੀ ਹੈ। ਅਜਿਹੇ 'ਚ ਪਹਿਲਾਂ ਇਸ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਕੰਪਨੀ ਅੱਗੇ ਫੈਸਲਾ ਲਵੇਗੀ। HUL ਦੇਸ਼ ਦੀ ਸਭ ਤੋਂ ਵੱਡੀ ਖਪਤਕਾਰ ਵਸਤੂਆਂ (FMCG) ਕੰਪਨੀਆਂ ਵਿੱਚੋਂ ਇੱਕ ਹੈ ਅਤੇ ਇਹ Lux, Lifebuoy, Rin, Pond's, Dubb, Surf Excel ਵਰਗੇ ਪ੍ਰਸਿੱਧ ਬ੍ਰਾਂਡਾਂ ਦੀ ਮੂਲ ਕੰਪਨੀ ਹੈ।
ਕੰਪਨੀ ਨੂੰ ਕਿਉਂ ਮਿਲਿਆ ਨੋਟਿਸ?
HUL ਨੂੰ GST ਕ੍ਰੈਡਿਟ, ਤਨਖਾਹ, ਭੱਤੇ ਆਦਿ ਦੇ ਮੁੱਦੇ 'ਤੇ ਦੇਸ਼ ਦੇ ਵੱਖ-ਵੱਖ GST ਜ਼ੋਨਾਂ ਤੋਂ ਕੁੱਲ ਪੰਜ ਨੋਟਿਸ ਪ੍ਰਾਪਤ ਹੋਏ ਹਨ। ਇਹ ਸਾਰੇ ਨੋਟਿਸ ਸ਼ਨੀਵਾਰ ਅਤੇ ਐਤਵਾਰ ਯਾਨੀ 30 ਅਤੇ 31 ਦਸੰਬਰ ਨੂੰ ਪ੍ਰਾਪਤ ਹੋਏ ਹਨ। ਕੰਪਨੀ ਨੇ ਇਸ ਨੋਟਿਸ ਦੀ ਜਾਣਕਾਰੀ ਪਹਿਲੇ ਕੰਮਕਾਜੀ ਦਿਨ ਯਾਨੀ 1 ਜਨਵਰੀ 2024 ਨੂੰ ਜਨਤਕ ਕਰ ਦਿੱਤੀ ਹੈ। ਜੀਐਸਟੀ ਦੁਆਰਾ ਜਾਰੀ ਕੀਤੇ ਗਏ 447 ਕਰੋੜ ਰੁਪਏ ਦੇ ਨੋਟਿਸਾਂ ਵਿੱਚੋਂ ਸਭ ਤੋਂ ਵੱਧ ਰਕਮ ਮੁੰਬਈ ਈਸਟ ਬ੍ਰਾਂਚ ਦੀ ਹੈ। ਇਸ ਜ਼ੋਨ ਨੇ 39.90 ਕਰੋੜ ਰੁਪਏ ਦੇ ਜੁਰਮਾਨੇ ਸਮੇਤ 372.82 ਕਰੋੜ ਰੁਪਏ ਤਨਖਾਹ ਟੈਕਸ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ
ਇਸ ਤੋਂ ਇਲਾਵਾ ਬੈਂਗਲੁਰੂ 'ਚ ਕੰਪਨੀ 'ਤੇ 8.90 ਕਰੋੜ ਰੁਪਏ ਦੀ ਵਾਧੂ GST ਕ੍ਰੈਡਿਟ ਰਾਸ਼ੀ 'ਤੇ 89.08 ਲੱਖ ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸੋਨੀਪਤ, ਰੋਹਤਕ ਦੇ ਜੀਐਸਟੀ ਆਬਕਾਰੀ ਅਤੇ ਕਰ ਅਧਿਕਾਰੀਆਂ ਨੇ 12.94 ਕਰੋੜ ਰੁਪਏ ਦੀ ਜੀਐਸਟੀ ਕ੍ਰੈਡਿਟ ਰਕਮ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ 'ਤੇ 1.29 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਕੰਪਨੀ ਨੇ ਕੀ ਕਿਹਾ?
ਜੀਐਸਟੀ ਵਿਭਾਗ ਤੋਂ 447 ਕਰੋੜ ਰੁਪਏ ਦਾ ਨੋਟਿਸ ਮਿਲਣ ਤੋਂ ਬਾਅਦ, ਐਚਯੂਐਲ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਨੂੰ ਮਿਲੇ ਇਨ੍ਹਾਂ ਸਾਰੇ ਨੋਟਿਸਾਂ ਦਾ ਜ਼ਿਆਦਾ ਵਿੱਤੀ ਪ੍ਰਭਾਵ ਨਹੀਂ ਹੋਣ ਵਾਲਾ ਹੈ ਅਤੇ ਐਚਯੂਐਲ ਦਾ ਕੰਮਕਾਜ ਆਮ ਵਾਂਗ ਜਾਰੀ ਰਹੇਗਾ। ਫਿਲਹਾਲ ਕੰਪਨੀ ਇਨ੍ਹਾਂ ਸਾਰੇ ਆਦੇਸ਼ਾਂ 'ਤੇ ਅੱਗੇ ਅਪੀਲ ਕਰ ਸਕਦੀ ਹੈ। ਫਿਲਹਾਲ, ਅਸੀਂ ਪਹਿਲਾਂ ਸਾਰੇ ਨੋਟਿਸਾਂ ਦਾ ਮੁਲਾਂਕਣ ਕਰਾਂਗੇ ਅਤੇ ਫਿਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਪੀਲ ਕਰਾਂਗੇ।
ਇਹ ਵੀ ਪੜ੍ਹੋ : ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਕੱਚੇ ਤੇਲ 'ਤੇ ਲੱਗਣ ਵਾਲੇ ਵਿੰਡਫਾਲ ਟੈਕਸ 'ਚ ਕੀਤਾ ਵਾਧਾ, ਡੀਜ਼ਲ-ATF ਤੋਂ ਮਿਲੀ ਰਾਹਤ
NEXT STORY