ਨਵੀਂ ਦਿੱਲੀ— ਸਤੰਬਰ 2020 'ਚ ਹੁੰਡਈ ਕ੍ਰੇਟਾ ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲੀ ਐੱਸ. ਯੂ. ਵੀ. ਗੱਡੀ ਰਹੀ। ਹੁੰਡਈ ਇੰਡੀਆ ਨੇ ਪਿਛਲੇ ਮਹੀਨੇ 12,233 ਕ੍ਰੇਟਾ ਐੱਸ. ਯੂ. ਵੀ. ਵੇਚੀਆਂ, ਜੋ ਕਿ ਦੇਸ਼ 'ਚ ਸਭ ਤੋਂ ਵੱਧ ਵਿਕਣ ਵਾਲੀ ਐੱਸ. ਯੀ. ਵੀ. ਬਣ ਗਈ। ਹੁਣ ਅਕਤੂਬਰ 2020 ਤੋਂ ਹੁੰਡਈ ਨੇ ਇਸ ਗੱਡੀ ਦੀ ਕੀਮਤ ਵਧਾ ਦਿੱਤੀ ਹੈ। ਹੁੰਡਈ ਵੱਲੋਂ ਪੈਟਰੋਲ, ਟਰਬੋ ਪੈਟਰੋਲ ਅਤੇ ਡੀਜ਼ਲ ਤਿੰਨੋਂ ਇੰਜਣ ਵਾਲੇ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, 'ਈ' ਮਾਡਲ ਨੂੰ ਛੱਡ ਬਾਕੀ ਸਭ ਦੀਆਂ ਕੀਮਤਾਂ 'ਚ 12,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।
1.5-ਲਿਟਰ ਪੈਟਰੋਲ ਦੇ ਐੱਸ, ਐੱਸ. ਐਕਸ., ਐੱਸ. ਐਕਸ. ਸੀਵੀਟੀ ਅਤੇ ਐੱਸ. ਐਕਸ. (ਓ) ਸੀਵੀਟੀ ਰੇਂਜ ਦੇ ਮਾਡਲਾਂ ਦੀਆਂ ਕੀਮਤਾਂ 'ਚ 12,000 ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਟਾਪ ਮਾਡਲ 1.5 ਪੈਟਰੋਲ ਐੱਸ. ਐਕਸ. (ਓ) ਸੀਵੀਟੀ ਦੀ ਕੀਮਤ ਵੱਧ ਕੇ 16.27 ਲੱਖ ਰੁਪਏ ਹੋ ਗਈ ਹੈ।
ਹੁੰਡਈ ਕ੍ਰੇਟਾ 1.4 ਟੀ-ਜੀ. ਡੀ. ਆਈ. ਐੱਸ. ਐਕਸ. ਡੀਸੀਟੀ ਅਤੇ ਐੱਸ. ਐਕਸ. (ਓ) ਡੀਸੀਟੀ ਮਾਡਲਾਂ ਦੀਆਂ ਕੀਮਤਾਂ 'ਚ ਵੀ 12,000 ਰੁਪਏ ਦਾ ਵਾਧਾ ਹੋਇਆ ਹੈ। ਐੱਸ. ਐਕਸ. ਡੀਸੀਟੀ ਦੀ ਕੀਮਤ 16.28 ਲੱਖ ਅਤੇ ਐੱਸ. ਐਕਸ. (ਓ) ਡੀਸੀਟੀ ਦੀ 17.28 ਲੱਖ ਰੁਪਏ ਹੋ ਗਈ ਹੈ। ਉੱਥੇ ਹੀ, 1.5-ਲਿਟਰ ਡੀਜ਼ਲ ਕ੍ਰੇਟਾ 'ਈ' ਮਾਡਲ ਦੀ ਕੀਮਤ 9.9 ਲੱਖ ਰੁਪਏ ਬਰਕਰਾਰ ਹੈ। ਹਾਲਾਂਕਿ, ਬਾਕੀ ਈ. ਐਕਸ., ਐੱਸ. ਐੱਸ. ਐਕਸ., ਐੱਸ. ਐਕਸ. (ਓ), ਐੱਸ. ਏਟੀ ਅਤੇ ਐੱਸ. ਐਕਸ. (ਓ) ਏਟੀ ਦੀਆਂ ਕੀਮਤਾਂ 'ਚ 12 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਟਾਪ ਮਾਡਲ ਹੁਣ 15.91 ਲੱਖ ਰੁਪਏ 'ਚ ਮਿਲੇਗਾ, ਜਦੋਂ ਕਿ ਆਟੋਮੈਟਿਕ ਮਾਡਲ 17.32 ਲੱਖ ਰੁਪਏ 'ਚ ਪਵੇਗਾ।
ਕ੍ਰਿਸ਼ਨਾਪਟਨਮ ਪੋਰਟ ਡਿਵੈੱਲਪਰ ਕੰਪਨੀ ਹੁਣ ਅਡਾਨੀ ਦੀ ਹੋਈ, ਇੰਨੇ 'ਚ ਖਰੀਦੀ
NEXT STORY