ਨਵੀਂ ਦਿੱਲੀ: ਦੇਸ਼ ਦੇ ਚੁਨਿੰਦਾ ਸਰਕਾਰੀ ਬੈਂਕਾਂ ’ਚੋਂ ਇਕ ਆਈ.ਡੀ.ਬੀ.ਆਈ. ਬੈਂਕ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਵਟਸਐਪ ਬੈਂਕਿੰਗ ਸਰਵਿਸ ਸ਼ੁਰੂ ਕੀਤੀ ਹੈ। ਇਸ ਸਰਵਿਸ ਦੇ ਰਾਹੀਂ ਤੁਸੀਂ ਬੈਂਕ ਦੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਵਟਸਐਪ ਦੀ ਮਦਦ ਨਾਲ ਕਰ ਸਕਦੇ ਹੋ। ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਆਪਣੇ ਅਕਾਊਂਟ ’ਚ ਰਜਿਸਟਰਡ ਮੋਬਾਇਲ ਨੰਬਰ 8860045678 ’ਤੇ ਹਾਏ ਦਾ ਮੈਸੇਜ ਲਿਖ ਕੇ ਵਟਸਐਪ ਕਰਨਾ ਹੋਵੇਗਾ ਜਿਸ ਤੋਂ ਬਾਅਦ ਵਟਸਐਪ ’ਤੇ ਆਈ.ਡੀ.ਬੀ.ਆਈ. ਬੈਂਕ ਦੀ ਇਹ ਸਰਵਿਸ ਸ਼ੁਰੂ ਹੋ ਜਾਵੇਗੀ। ਆਓ ਜਾਣਦੇ ਹਾਂ ਆਈ.ਡੀ.ਬੀ.ਆਈ. ਬੈਂਕ ਦੀ ਇਸ ਸਰਵਿਸ ’ਚ ਤੁਸੀਂ ਕਿਹੜੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ।
ਇਹ ਵੀ ਪੜ੍ਹੋ:PNB SCAM: ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ, ਭੈਣ ਬਣੀ ਸਰਕਾਰੀ ਗਵਾਹ
ਵਟਸਐਪ ਬੈਂਕਿੰਗ ’ਚ ਮਿਲਣਗੀਆਂ ਇਹ ਸੇਵਾਵਾਂ
ਆਈ.ਡੀ.ਬੀ.ਆਈ. ਬੈਂਕ ਦੀ ਇਸ ਸਰਵਿਸ ਦੇ ਰਾਹੀਂ ਤੁਸੀਂ ਆਪਣੇ ਅਕਾਊਂਟ ਦਾ ਬੈਲੇਂਸ, ਮਿਨੀ ਸਟੇਟਮੈਂਟ, ਨਜ਼ਦੀਕੀ ਬ੍ਰਾਂਚ-ਏ.ਟੀ.ਐੱਮ. ਦਾ ਪਤਾ, ਸੇਵਿੰਗ ਅਕਾਊਂਟ, ਐੱਫ.ਡੀ. ਅਤੇ ਹੋਰ ਜਮ੍ਹਾ ਪੂੰਜੀ ’ਤੇ ਮਿਲਣ ਵਾਲੀ ਵਿਆਜ ਦਰ, ਚੈੱਕ ਬੁੱਕ ਦਾ ਆਰਡਰ ਅਤੇ ਈਮੇਲ ਦੇ ਰਾਹੀਂ ਸਟੇਟਮੈਂਟ ਦੀ ਸੁਵਿਧਾ ਸਮੇਤ ਕਈ ਹੋਰ ਸੇਵਾਵਾਂ ਦਾ ਲਾਭ ਲੈ ਸਕਦੇ ਹੋ।
ਇੰਝ ਕਰੋ ਵਟਸਐਪ ਬੈਕਿੰਗ ਨੂੰ ਐਕਟੀਵੇਟ
ਆਈ.ਡੀ.ਬੀ.ਆਈ. ਬੈਂਕ ਦੀ ਇਸ ਸਰਵਿਸ ਨੂੰ ਐਕਟਿਵ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ 8860045678 ’ਤੇ ਹਾਏ ਲਿਖ ਕੇ ਵਟਸਐਪ ਕਰਨਾ ਹੋਵੇਗਾ। ਜਿਸ ਤੋਂ ਬਾਅਦ ਆਈ.ਡੀ.ਬੀ.ਆਈ. ਬੈਂਕ ਵੱਲੋਂ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ’ਤੇ ਇਕ ਓ.ਟੀ.ਪੀ. ਆਵੇਗਾ। ਜਿਸ ਨੂੰ ਭਰਦੇ ਹੀ ਤੁਹਾਡੇ ਵਟਸਐਪ ’ਤੇ ਆਈ.ਡੀ.ਬੀ.ਆਈ. ਬੈਂਕ ਦੀ ਵਟਸਐਪ ਬੈਂਕਿੰਗ ਸਰਵਿਸ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ:ਅਨਿਲ ਅੰਬਾਨੀ ਨੂੰ ਨਹੀਂ ਮਿਲੀ ਦਿੱਲੀ HC ਤੋਂ ਰਾਹਤ, ਕੋਰਟ ਨੇ ਦਿੱਤਾ ਐੱਸ.ਬੀ.ਆਈ. ਨੂੰ ਇਹ ਆਦੇਸ਼
ਇਸ ਸਰਵਿਸ ’ਚ 24X7 ਮਿਲੇਗੀ ਸੇਵਾ
ਆਈ.ਡੀ.ਬੀ.ਆਈ. ਬੈਂਕ ਦੇ ਚੀਫ਼ ਜਨਰਲ ਮੈਨੇਜਰ ਸ਼ਰਦ ਕਾਮੰਤ ਮੁਤਾਬਕ ਆਈ.ਡੀ.ਬੀ.ਆਈ. ਦੇ ਗਾਹਕ ਵਟਸਐਪ ਬੈਂਕਿੰਗ ਦੀ ਸੁਵਿਧਾ ਦੀ 24X7 ਕਰ ਸਕਦੇ ਹਨ।
ਨੋਟ: IDBI ਦੀ ਸ਼ੁਰੂ ਕੀਤੀ ਗਈ ਵਟਸਐਪ ਬੈਂਕਿੰਗ ਸੇਵਾ ਬਾਰੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ
AGR ਦੇ 44,000 ਕਰੋੜ ਰੁ: 'ਚ ਪੇਚ, DoT ਖ਼ਿਲਾਫ SC ਪੁੱਜਾ AIRTEL
NEXT STORY