ਨਵੀਂ ਦਿੱਲੀ-ਕੰਪਟਰੋਲਰ ਅਤੇ ਆਡਿਟਰ ਜਨਰਲ (ਕੈਗ) ਰਾਜੀਵ ਮਹਾਰਿਸ਼ੀ ਨੇ ਕਿਹਾ ਕਿ ਜੇਕਰ ਸਾਰੇ ਲੈਣ-ਦੇਣ ਸੂਚਨਾ ਤਕਨੀਕੀ (ਆਈ. ਟੀ.) ਮੰਚ ’ਤੇ ਹੋਣ, ਤਾਂ ਉਨ੍ਹਾਂ ਲਈ ਸਰਕਾਰੀ ਖਰਚ ਅਤੇ ਪ੍ਰਾਪਤੀਅਾਂ ਦਾ 100 ਫੀਸਦੀ ਆਡਿਟ ਕਰਨਾ ਸੰਭਵ ਹੋ ਸਕਦਾ ਹੈ। ਕੈਗ ਵਰਗੀ ਸੰਸਥਾ ਨੂੰ ਹੋਰ ਜ਼ਿਆਦਾ ਆਜ਼ਾਦੀ ਦਿੱਤੇ ਜਾਣ ’ਤੇ ਜ਼ੋਰ ਦਿੰਦੇ ਹੋਏ ਮਹਾਰਿਸ਼ੀ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਜੀ ਨੇ ਇਸ ਸੰਸਥਾ ਅਤੇ ਇਸ ਦੀ ਅਾਜ਼ਾਦੀ ਦੇ ਮੁੱਲ ਨੂੰ ਪਛਾਣਿਅਾ ਸੀ। ਕੈਗ ਨੇ ਕਿਹਾ ਕਿ ਇਸ ਸਮੇਂ ਸਰਕਾਰ ਕਲਿਆਣਕਾਰੀ ਯੋਜਨਾਵਾਂ ’ਤੇ ਭਾਰੀ ਰਾਸ਼ੀ ਖਰਚ ਕਰ ਰਹੀ ਹੈ। ਅਜਿਹੇ ’ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਖਰਚ ਕੀਤੇ ਗਏ ਇਕ-ਇਕ ਰੁਪਏ ਦਾ ਹਿਸਾਬ-ਕਿਤਾਬ ਰੱਖਿਆ ਜਾਵੇ।
ਇੱਥੇ 29ਵੀਂ ਜਨਰਲ ਅਕਾਊਂਟੈਂਟ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਹਾਰਿਸ਼ੀ ਨੇ ਕਿਹਾ ਕਿ ਕੈਗ ਲਗਾਤਾਰ ਆਪਣੀ ਪ੍ਰਣਾਲੀ ਦੀ ਸਮੀਖਿਅਾ ਕਰ ਰਿਹਾ ਹੈ ਤਾਂ ਕਿ ਸਰਕਾਰ ਦੇ ਬਦਲਦੇ ਪੈਟਰਨ ਦੇ ਹਿਸਾਬ ਨਾਲ ਆਡਿਟ ਕੁਸ਼ਲਤਾ ਨੂੰ ਸੁਧਾਰਿਆ ਜਾ ਸਕੇ।
ਪਤਾ ਸੀ ਸੱਤਾ ’ਚ ਨਹੀਂ ਆ ਸਕਦੇ ਇਸ ਲਈ ਕੀਤੇ ਵੱਡੇ ਵਾਅਦੇ : ਗਡਕਰੀ
NEXT STORY