ਪਲੱਕੜ (ਕੇਰਲ), (ਭਾਸ਼ਾ)- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਪਲੱਕੜ ਦੇ ਕੈਂਪਸ ਵਿਚ ਇਕ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਕਥਿਤ ਹਮਲੇ ਵਿਚ ਅੰਤਿਮ ਸਾਲ ਦੀ ਇਕ ਵਿਦਿਆਰਥਣ ਜ਼ਖ਼ਮੀ ਹੋ ਗਈ। ਗੁਆਂਢੀ ਸੂਬੇ ਤਾਮਿਲਨਾਡੂ ਦੇ ਸਲੇਮ ਦੀ ਰਹਿਣ ਵਾਲੀ ਇਸ ਵਿਦਿਆਰਥਣ ਦਾ ਕੋਇੰਬਟੂਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਅਨੁਸਾਰ, ਵਿਦਿਆਰਥਣ ਕੈਂਪਸ ਵਿਚ ਪੈਦਲ ਜਾ ਰਹੀ ਸੀ ਕਿ ਉਦੋਂ ਪਿੱਛੋਂ ਉਸ ’ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੇ ਮੱਥੇ ’ਤੇ ਸੱਟ ਲੱਗੀ। ਹਮਲਾਵਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਦਿੱਲੀ ਵਿੱਚ ਸਰਕਾਰੀ ਕਰਮਚਾਰੀ 'ਤੇ ਹਮਲਾ ਅਤੇ ਸੋਨੇ ਦੀ ਚੇਨ ਚੋਰੀ; ਤਿੰਨ ਗ੍ਰਿਫ਼ਤਾਰ
NEXT STORY