ਨਵੀਂ ਦਿੱਲੀ — ਕੁਝ ਖ਼ਾਤਾਧਾਰਕਾਂ ਨੇ ਕਈ ਬੈਂਕਾਂ ਵਿਚ ਬਿਨਾਂ ਕਿਸੇ ਕਾਰਨ ਕਈ ਬੈਂਕ ਖਾਤੇ ਖੋਲ੍ਹੇ ਹੁੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਤੁਸੀਂ ਆਮਦਨ ਟੈਕਸ ਵਿਭਾਗ ਦੇ ਰਾਡਾਰ 'ਤੇ ਆ ਸਕਦੇ ਹੋ। ਜੇ ਤੁਸੀਂ ਕੋਈ ਖਾਤਾ ਨਹੀਂ ਵਰਤ ਰਹੇ, ਤਾਂ ਇਸਨੂੰ ਬੰਦ ਕਰ ਦਿਓ। ਨਹੀਂ ਤਾਂ ਇਹ ਸੰਭਵ ਹੈ ਕਿ ਤੁਸੀਂ ਇਸ ਕਾਰਨ ਕਰਕੇ ਆਮਦਨ ਟੈਕਸ ਵਿਭਾਗ ਦੇ ਰਡਾਰ 'ਤੇ ਆ ਜਾਓ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਮਦਨ ਕਰ ਵਿਭਾਗ ਅਜਿਹੇ ਖਾਤਿਆਂ ਦੀ ਜਾਂਚ ਕਿਉਂ ਕਰ ਰਿਹਾ ਹੈ ..
ਇਨਕਮ ਟੈਕਸ ਵਿਭਾਗ ਇਹ ਸਮਝਦਾ ਹੈ ਕਿ ਲੋਕ ਕਈਂ ਬੈਂਕ ਖਾਤੇ ਇਸ ਲਈ ਖੋਲ੍ਹ ਕੇ ਰੱਖ ਲੈਂਦੇ ਹਨ ਤਾਂ ਜੋ ਕਾਲੇ ਧਨ ਨੂੰ ਸਫ਼ੈਦ ਧਨ ਬਣਾਉਣ ਦਾ ਸਾਧਨ ਬਣ ਸਕਣ।
ਬਹੁਤੇ ਖਾਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਵਿਚ ਕਰਦੇ ਹਨ ਸਹਾਇਤਾ
ਭਾਰਤ ਵਿਚ ਅਜੇ ਤੱਕ ਅਜਿਹਾ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੈ ਜਿਹੜਾ ਕਿ ਇਕ ਵਿਅਕਤੀ ਨੂੰ ਬਹੁਤ ਸਾਰੇ ਬੈਂਕਾਂ ਵਿਚ ਖਾਤਾ ਖੋਲ੍ਹਣ ਤੋਂ ਰੋਕਦਾ ਹੋਵੇ। ਪਰ ਜਦੋਂ ਇਨਕਮ ਟੈਕਸ ਵਿਭਾਗ ਦੀ ਸਰਗਰਮੀ ਦੀ ਗੱਲ ਆਉਂਦੀ ਹੈ, ਤਾਂ ਵਿਭਾਗ ਦੀ ਨਜ਼ਰ ਸਭ ਤੋਂ ਪਹਿਲਾਂ ਇਨ੍ਹਾਂ ਖਾਤਿਆਂ 'ਤੇ ਹੀ ਹੁੰਦੀ ਹੈ। ਇਸ ਲਈ ਅਜਿਹੇ ਲੋਕ ਮੁਸੀਬਤ ਵਿਚ ਫਸ ਸਕਦੇ ਹਨ। ਵਿਭਾਗ ਜਾਂਚ ਕਰਦਾ ਹੈ ਕਿ ਜੇ ਕਿਸੇ ਨੇ ਬਿਨਾਂ ਕਾਰਨ ਬਹੁਤ ਸਾਰੇ ਬੈਂਕਾਂ ਵਿਚ ਖਾਤਾ ਖੋਲ੍ਹਿਆ ਹੈ, ਤਾਂ ਉਹ ਕਿਤੇ ਵੀ ਡੰਮੀ ਖਾਤਾ ਤਾਂ ਨਹੀਂ ਜਾਂ ਇਹ ਖ਼ਾਤੇ ਕਿਸੇ ਵੀ ਸ਼ੈੱਲ ਜਾਂ ਫਰਜ਼ੀ ਕੰਪਨੀ ਨਾਲ ਜੁੜੇ ਹੋਏ ਤਾਂ ਨਹੀਂ ਹਨ। ਇਹ ਖ਼ਾਤੇ ਕਿਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਵਿਚ ਸਹਾਇਤਾ ਤਾਂ ਨਹੀਂ ਕਰ ਰਹੇ।
ਇਹ ਵੀ ਦੇਖੋ : PNB ਨੇ ਖਾਤਾਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਅੱਜ ਤੋਂ ਇਹ ਨਿਯਮ ਹੋਇਆ ਲਾਗੂ
ਬੈਂਕ ਆਮਦਨ ਕਰ ਵਿਭਾਗ ਨੂੰ ਦੇ ਰਹੇ ਹਨ ਜਾਣਕਾਰੀ
ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਆਮਦਨ ਟੈਕਸ ਵਿਭਾਗ ਬੈਂਕਾਂ ਤੋਂ ਬਾਕਾਇਦਾ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ। ਬੈਂਕ ਤੁਰੰਤ ਇਨਕਮ ਟੈਕਸ ਵਿਭਾਗ ਨੂੰ ਉਸ ਵਿਅਕਤੀ ਬਾਰੇ ਸੂਚਿਤ ਕਰਦਾ ਹੈ ਜੋ ਵੱਡੀ ਰਕਮ ਕਢਵਾ ਰਿਹਾ ਹੈ ਜਾਂ ਜਮ੍ਹਾ ਕਰ ਰਿਹਾ ਹੈ। ਇੰਨਾ ਹੀ ਨਹੀਂ ਇਕੋ ਪੈਨ ਨੰਬਰ 'ਤੇ ਕਿੰਨੇ ਬੈਂਕ ਖਾਤੇ ਖੁੱਲ੍ਹੇ ਹੋਏ ਹਨ। ਇਸ ਬਾਰੇ ਵੀ ਜਾਣਕਾਰੀ ਇਕ ਕਲਿੱਕ ਵਿਚ ਲਈ ਜਾ ਸਕਦੀ ਹੈ।
ਇਹ ਵੀ ਦੇਖੋ : ਜਲਦੀ ਹੀ ਰੇਲਵੇ ਚਲਾਏਗਾ 100 ਨਵੀਂਆਂ ਟ੍ਰੇਨਾਂ, ਮੈਟਰੋ ਨੂੰ ਹਰੀ ਝੰਡੀ ਮਿਲਣ ਨਾਲ ਵਧੀ ਉਮੀਦ
ਇਕੋ ਵਿਅਕਤੀ ਦੇ ਕਈ ਸ਼ਹਿਰਾਂ ਵਿਚ ਖਾਤਾ ਖੋਲ੍ਹਣ 'ਤੇ ਪੈਦਾ ਹੁੰਦਾ ਹੈ ਸ਼ੱਕ
ਜੇ ਇਕ ਵਿਅਕਤੀ ਨੇ ਵੱਖ-ਵੱਖ ਸ਼ਹਿਰਾਂ ਵਿਚ ਕਈ ਬੈਂਕ ਖਾਤੇ ਖੋਲ੍ਹ ਰੱਖੇ ਹਨ, ਤਾਂ ਉਹ ਲਾਜ਼ਮੀ ਤੌਰ 'ਤੇ ਸ਼ੱਕ ਦੇ ਘੇਰੇ 'ਚ ਆ ਸਕਦਾ ਹੈ। ਅੱਜ ਤੋਂ ਬਹੁਤ ਸਾਲ ਪਹਿਲਾਂ ਜਦੋਂ ਬੈਂਕਾਂ ਵਿਚ ਕੇਂਦਰੀ ਬੈਂਕਿੰਗ ਪ੍ਰਣਾਲੀ ਨਹੀਂ ਸੀ ਤਾਂ ਅਜਿਹਾ ਹੁੰਦਾ ਸੀ। ਬਹੁਤ ਸਾਰੇ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਕਾਰੋਬਾਰੀ ਅਜਿਹਾ ਕਰਦੇ ਸਨ, ਕਿਉਂਕਿ ਉਸ ਸਮੇਂ ਕਿਸੇ ਹੋਰ ਸ਼ਹਿਰ ਦੇ ਬੈਂਕ ਦਾ ਚੈੱਕ ਕਲੀਅਰ ਹੋਣ 'ਚ ਸਮਾਂ ਲਗਦਾ ਸੀ। ਹੁਣ ਸੀ.ਬੀ.ਐਸ. ਸਿਸਟਮ ਦੇ ਤਹਿਤ ਅੱਖ ਦੇ ਝਪਕਦੇ ਹੀ ਪੈਸਾ ਮਰਜ਼ੀ ਦੇ ਖ਼ਾਤੇ 'ਚ ਤਬਦੀਲ ਕਰਵਾਇਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਜੇ ਕੋਈ ਵਿਅਕਤੀ ਵੱਖ-ਵੱਖ ਸ਼ਹਿਰਾਂ ਵਿਚ ਖਾਤਾ ਖੋਲ੍ਹਦਾ ਹੈ, ਤਾਂ ਸਪੱਸ਼ਟ ਤੌਰ 'ਤੇ ਇਸਦਾ ਕੋਈ ਹੋਰ ਉਦੇਸ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਹ ਵੀ ਦੇਖੋ : ਕੋਰੋਨਾ ਕਾਲ ’ਚ ਬਦਲੀ ਲੋਕਾਂ ਦੀ ਪਸੰਦ, ਫੁੱਟਵੀਅਰ ਇੰਡਸਟਰੀ ਨੂੰ ਮਿਲਿਆ 'ਚੱਪਲਾਂ' ਦਾ ਸਹਾਰਾ
ਜਲਦੀ ਹੀ ਰੇਲਵੇ ਚਲਾਏਗਾ 100 ਨਵੀਂਆਂ ਟ੍ਰੇਨਾਂ, ਮੈਟਰੋ ਨੂੰ ਹਰੀ ਝੰਡੀ ਮਿਲਣ ਨਾਲ ਵਧੀ ਉਮੀਦ
NEXT STORY