ਨਵੀਂ ਦਿੱਲੀ- ਅਮਰੀਕਾ ਦਾ ਇੱਕ ਬਹੁਤ ਹੀ ਗੁਪਤ ਪ੍ਰਮਾਣੂ ਹਥਿਆਰ ਹੁਣ ਸਾਹਮਣੇ ਆ ਗਿਆ ਹੈ, ਜਿਸ ਨੂੰ ਅਮਰੀਕਾ ਦੇ ਦੁਸ਼ਮਣ ਦੇਸ਼ਾਂ ਲਈ 'ਐਂਡਗੇਮ ਬੰਬਾਰ' ਮੰਨਿਆ ਜਾ ਰਿਹਾ ਹੈ ਤੇ ਇਸ ਨੂੰ ਰੂਸ ਤੇ ਚੀਨ ਲਈ ਇੱਕ ਸਖ਼ਤ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।
ਗੁਪਤ ਹਥਿਆਰ ਆਇਾ ਦੁਨੀਆ ਸਾਹਮਣੇ
ਇਹ ਅਮਰੀਕਾ ਦੀ ਨਵੀਂ AGM-181 LRSO ਮਿਜ਼ਾਈਲ ਹੈ, ਜਿਸਨੂੰ ਲੌਂਗ ਰੇਂਜ ਸਟੈਂਡ-ਆਫ ਵੀ ਕਿਹਾ ਜਾਂਦਾ ਹੈ। ਇਹ ਇੱਕ ਕਰੂਜ਼ ਮਿਜ਼ਾਈਲ ਹੈ ਜੋ ਹਵਾ ਤੋਂ ਛੱਡੀ ਜਾਂਦੀ ਹੈ ਅਤੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਦੀ ਸਮਰੱਥਾ ਰੱਖਦੀ ਹੈ। ਹਾਲ ਹੀ ਵਿੱਚ, ਕੈਲੀਫੋਰਨੀਆ ਵਿੱਚ ਇੱਕ 'ਪਲੇਨਸਪੌਟਰ' ਨੇ ਇਸਦੀ ਪਹਿਲੀ ਝਲਕ ਦੇਖੀ, ਜਿਸ ਤੋਂ ਬਾਅਦ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਵੱਲੋਂ ਇਸਨੂੰ ਗੁਪਤ ਰੱਖਣ ਦਾ ਰਾਜ਼ ਖੁੱਲ੍ਹ ਗਿਆ।

ਖਾਸੀਅਤ ਅਤੇ ਤਾਕਤ
ਇਹ ਮਿਜ਼ਾਈਲ ਸਟੀਲਥ ਹੈ, ਭਾਵ ਅਦ੍ਰਿਸ਼ ਹੈ ਅਤੇ ਰਾਡਾਰ ਇਸਨੂੰ ਆਸਾਨੀ ਨਾਲ ਨਹੀਂ ਫੜ ਪਾਉਂਦੇ। ਇਹ ਦੁਸ਼ਮਣ ਦੇ ਏਅਰ ਡਿਫੈਂਸ ਸਿਸਟਮ (IADS) ਨੂੰ ਚਕਮਾ ਦੇ ਕੇ ਹਮਲਾ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ।
ਇਸਦੇ ਮੁੱਖ ਖਾਸੀਅਤਾਂ ਹੇਠ ਲਿਖੇ ਅਨੁਸਾਰ ਹਨ:
1. ਰੇਂਜ: ਇਸਦੀ ਰੇਂਜ 2,500 ਕਿਲੋਮੀਟਰ ਤੋਂ ਵੱਧ ਹੈ।
2. ਵਾਰਹੈੱਡ: ਇਹ W80-4 ਪ੍ਰਮਾਣੂ ਹੈੱਡ ਲੈ ਕੇ ਜਾਂਦੀ ਹੈ। ਇਸਦੀ ਤਾਕਤ (Variable Yield) 5 ਤੋਂ 150 ਕਿਲੋਟਨ ਤੱਕ ਬਦਲੀ ਜਾ ਸਕਦੀ ਹੈ।
3. ਤਾਕਤ: 150 ਕਿਲੋਟਨ ਦੀ ਸਮਰੱਥਾ 'ਤੇ, ਇਹ ਹਿਰੋਸ਼ਿਮਾ 'ਤੇ ਸੁੱਟੇ ਗਏ ਬੰਬ ਨਾਲੋਂ 10 ਗੁਣਾ ਜ਼ਿਆਦਾ ਤਾਕਤਵਰ ਹੈ।
4. ਲੌਂਚ ਪਲੇਟਫਾਰਮ: ਇਸਨੂੰ B-52H/J ਬੰਬਾਰ ਅਤੇ ਅਮਰੀਕਾ ਦੇ ਨਵੇਂ ਸਟੀਲਥ ਬੰਬਾਰ B-21 ਰੇਡਰ ਤੋਂ ਛੱਡਿਆ ਜਾਵੇਗਾ।

ਪੁਰਾਣੀ ਮਿਜ਼ਾਈਲ ਦੀ ਲਈ ਥਾਂ
LRSO ਨੂੰ 1982 ਤੋਂ ਵਰਤੀ ਜਾ ਰਹੀ ਪੁਰਾਣੀ AGM-86B ਮਿਜ਼ਾਈਲ ਨੂੰ ਬਦਲਣ ਲਈ ਬਣਾਇਆ ਗਿਆ ਹੈ। ਇਸ ਦੇ ਵਿਕਾਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ (2017-2021) ਦੌਰਾਨ ਤੇਜ਼ ਕੀਤਾ ਗਿਆ ਸੀ। ਇਸਦਾ ਨਿਰਮਾਣ ਰੇਥੀਅਨ ਕੰਪਨੀ ਕਰ ਰਹੀ ਹੈ। ਵਰਤਮਾਨ 'ਚ ਇਹ ਟੈਸਟਿੰਗ ਅਧੀਨ ਹੈ ਅਤੇ 2030 ਦੇ ਆਸ-ਪਾਸ ਸੇਨਾ 'ਚ ਪੂਰੀ ਤਰ੍ਹਾਂ ਤਾਇਨਾਤ ਹੋ ਜਾਵੇਗੀ।
ਰੂਸ ਤੇ ਚੀਨ ਨੂੰ ਚੇਤਾਵਨੀ
ਅਮਰੀਕਾ ਵੱਲੋਂ ਇਸ ਮਿਜ਼ਾਈਲ ਨੂੰ ਜਨਤਕ ਕਰਨ ਦਾ ਸੰਦੇਸ਼ ਸਾਫ਼ ਹੈ, ਇਹ ਰੂਸ ਤੇ ਚੀਨ ਨੂੰ ਚੇਤਾਵਨੀ ਦੇਣ ਲਈ ਬਣਾਈ ਗਈ ਹੈ ਕਿ ਅਮਰੀਕਾ ਦੀ ਤਾਕਤ ਵਧ ਗਈ ਹੈ। ਇਸ ਨੂੰ ਰੂਸ ਦੇ ਹਾਈਪਰਸੋਨਿਕ ਹਥਿਆਰਾਂ ਅਤੇ ਚੀਨ ਦੀਆਂ ਮਿਜ਼ਾਈਲਾਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ 'ਡਿਟਰੈਂਸ' (ਡਰਾਵਾ) ਬਣਾਈ ਰੱਖਣਾ ਹੈ ਤਾਂ ਜੋ ਦੁਸ਼ਮਣ ਹਮਲਾ ਕਰਨ ਤੋਂ ਪਹਿਲਾਂ ਸੋਚੇ।
ਪਾਕਿ ; ਅੱਤਵਾਦੀਆਂ ਦਾ ਵੱਡਾ ਹਮਲਾ ! ਫ਼ੌਜੀ ਕਾਫ਼ਲੇ ਨੂੰ ਬਣਾਇਆ ਨਿਸ਼ਾਨਾ, 10 ਜਵਾਨਾਂ ਦੀ ਮੌਤ
NEXT STORY