ਨਵੀਂ ਦਿੱਲੀ— ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ 5 ਸਹਿਯੋਗੀ ਬੈਂਕਾਂ 'ਚ ਰਿਹਾ ਹੈ, ਤਾਂ ਤੁਹਾਡੇ ਲਈ ਇਹ ਖਬਰ ਜ਼ਰੂਰੀ ਹੈ। 1 ਅਪ੍ਰੈਲ 2017 ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦਾ ਖਾਤਾ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਤ੍ਰਾਵਣਕੋਰ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਅਤੇ ਸਟੇਟ ਬੈਂਕ ਆਫ ਹੈਦਰਾਬਾਦ 'ਚ 'ਚ ਰਿਹਾ ਹੈ, ਉਨ੍ਹਾਂ 'ਚੋਂ ਜਿਨ੍ਹਾਂ ਲੋਕਾਂ ਨੇ ਅਜੇ ਤਕ ਭਾਰਤੀ ਸਟੇਟ ਬੈਂਕ 'ਚ ਇਨ੍ਹਾਂ ਸਹਿਯੋਗੀ ਬੈਂਕਾਂ ਦੇ ਰਲੇਵੇਂ ਬਾਅਦ ਹੁਣ ਤਕ ਨਵੀਂ ਚੈੱਕ ਬੁੱਕ ਨਹੀਂ ਲਈ ਹੈ ਉਨ੍ਹਾਂ ਨੂੰ 31 ਮਾਰਚ ਦੇ ਬਾਅਦ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਇਸ 'ਚ ਭਾਰਤੀ ਮਹਿਲਾ ਬੈਂਕ ਦੇ ਗਾਹਕ ਵੀ ਸ਼ਾਮਲ ਹਨ। ਭਾਰਤੀ ਸਟੇਟ ਬੈਂਕ ਨੇ ਆਪਣੇ ਇਨ੍ਹਾਂ ਗਾਹਕਾਂ ਨੂੰ ਕਿਹਾ ਹੈ ਕਿ ਉਹ 31 ਮਾਰਚ 2018 ਤਕ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਲੈਣ। ਪੁਰਾਣੀ ਚੈੱਕ ਬੁੱਕ 31 ਮਾਰਚ 2018 ਦੇ ਬਾਅਦ ਕਿਤੇ ਨਹੀਂ ਚੱਲੇਗੀ, ਜਿਸ ਕਾਰਨ ਤੁਸੀਂ ਚੈੱਕ ਜ਼ਰੀਏ ਪੇਮੈਂਟ ਨਹੀਂ ਕਰ ਸਕੋਗੇ। ਜ਼ਿਕਰਯੋਗ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੈਂਕਾਂ 'ਚ ਛੁੱਟੀ ਹੈ ਅਤੇ ਫਿਰ 31 ਮਾਰਚ ਨੂੰ ਬੈਂਕ ਖੁੱਲ੍ਹੇ ਰਹਿਣਗੇ।
ਕਿਵੇਂ ਕਰ ਸਕਦੇ ਹੋ ਚੈੱਕ ਬੁੱਕ ਲਈ ਅਪਲਾਈ?

ਭਾਰਤੀ ਸਟੇਟ ਬੈਂਕ 'ਚ ਸ਼ਾਮਲ ਹੋਏ ਸਹਿਯੋਗੀ ਬੈਂਕਾਂ ਦੇ ਗਾਹਕ ਆਪਣੀ ਐੱਸ. ਬੀ. ਆਈ. ਬਰਾਂਚ 'ਚ ਜਾ ਕੇ ਨਵੀਂ ਚੈੱਕ ਬੁੱਕ ਲੈ ਸਕਦੇ ਹਨ। ਇਸ ਦੇ ਇਲਾਵਾ ਜਿਨ੍ਹਾਂ ਗਾਹਕਾਂ ਕੋਲ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਹੈ ਉਹ ਇਸ ਜ਼ਰੀਏ ਵੀ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਸਕਦੇ ਹਨ। ਉੱਥੇ ਹੀ, ਇਹ ਸੁਵਿਧਾ ਤੁਹਾਨੂੰ ਏ. ਟੀ. ਐੱਮ. 'ਚ ਵੀ ਮਿਲ ਰਹੀ ਹੈ। ਐੱਸ. ਬੀ. ਆਈ. ਨੇ ਗਾਹਕਾਂ ਨੂੰ ਆਖਰੀ ਤਰੀਕ ਦੀ ਉਡੀਕ ਨਾ ਕਰਦੇ ਹੋ ਜਲਦੀ ਨਵੀਂ ਚੈੱਕ ਬੁੱਕ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ, ਤਾਂ ਕਿ ਚੈੱਕ ਜ਼ਰੀਏ ਪੇਮੈਂਟ ਕਰਨ 'ਚ ਮੁਸ਼ਕਿਲ ਨਾ ਹੋਵੇ।
ਰੁਪਏ 'ਚ 9 ਪੈਸੇ ਦੀ ਵਾਧਾ, 64.78 'ਤੇ ਖੁਲ੍ਹਿਆ
NEXT STORY