ਬਿਜ਼ਨੈੱਸ ਡੈਸਕ: ਲਕਸ਼ਮੀ ਵਿਲਾਸ ਬੈਂਕ ਦਾ ਸ਼ੇਅਰ ਮੋਰੇਟੋਰੀਅਮ ਦੇ ਬਾਅਦ ਅੱਜ ਸਵੇਰ ਇਕਦਮ ਤੋਂ 20 ਫੀਸਦੀ ਖੁੱਲ੍ਹਦੇ ਹੀ ਡਿੱਗ ਗਿਆ। ਆਰ.ਬੀ.ਆਈ. ਨੇ ਲਕਸ਼ਮੀ ਵਿਲਾਸ ਬੈਂਕ (ਐੱਲ.ਵੀ.ਬੀ.) ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਇਸ ’ਤੇ 1 ਮਹੀਨੇ ਦਾ ਮੋਰੇਟੋਰੀਅਮ ਲਗਾ ਦਿੱਤਾ ਹੈ। ਇਸ ਦੇ ਨਾਲ ਇਸ ਬੈਂਕ ਦਾ ਡੀ.ਬੀ.ਐੱਸ.ਬੈਂਕ ’ਚ ਮਰਜ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਇਸ ਬੈਂਕ ਦੇ ਖਾਤਾਧਾਰਕਾਂ ’ਤੇ 25000 ਰੁਪਏ ਤੋਂ ਜ਼ਿਆਦਾ ਨਾ ਕੱਢਣ ’ਤੇ ਰੋਕ ਵੀ ਲਗਾ ਦਿੱਤੀ ਹੈ। ਇਸ ਖ਼ਬਰ ਦੇ ਬਾਅਦ ਅੱਜ ਸਵੇਰੇ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਇਸ ਦੇ ਸ਼ੇਅਰ ’ਚ ਲੋਅਰ ਸਰਕਿਟ ਲੱਗ ਗਿਆ।
ਇਹ ਹੈ ਸ਼ੇਅਰ ਦਾ ਹਾਲ
ਲਕਸ਼ਮੀ ਵਿਲਾਸ ਬੈਂਕ ਦਾ ਸ਼ੇਅਰ ਐੱਨ.ਐੱਸ.ਈ. ’ਤੇ ਅੱਜ ਸਵੇਰੇ ਲੋਅਰ ਸਰਕਿਟ ਦੇ ਨਾਲ 12.45 ਰੁਪਏ ਦੇ ਪੱਧਰ ’ਤੇ ਖੁੱਲਿ੍ਹਆ। ਅੱਜ ਇਸ ’ਚ 3.10 ਰੁਪਏ ਦੀ ਗਿਰਾਵਟ ਦਰਜ ਹੋਈ ਹੈ ਜੋ ਕਰੀਬ 19.94 ਫੀਸਦੀ ਹੁੰਦੀ ਹੈ। ਉੱਧਰ ਬੀ.ਐੱਸ.ਈ. ’ਚ ਇਹ 12.40 ਰੁਪਏ ਦੇ ਪੱਧਰ ’ਤੇ ਖੁੱਲਿ੍ਹਆ ਹੈ। ਇਸ ’ਚ ਕਰੀਬ 3.10 ਰੁਪਏ ਦੀ ਗਿਰਾਵਟ ਦਰਜ ਹੋਈ ਜੋ 20 ਫੀਸਦੀ ਹੁੰਦੀ ਹੈ। ਇਸ ਤੋਂ ਪਹਿਲਾਂ ਕੱਲ ਭਾਵ ਮੰਗਲਵਾਰ ਨੂੰ ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ ’ਤੇ ਮੋਰੇਟੋਰੀਅਮ ਲਾਗੂ ਕੀਤਾ ਸੀ।
ਆਰ.ਬੀ.ਆਈ. ਮੁਤਾਬਕ ਇਸ ਬੈਂਕ ਦੇ ਰਿਵਾਈਵਲ ਦਾ ਕੋਈ ਦਮਦਾਰ ਪਲਾਨ ਨਾ ਹੋਣ ਦੀ ਵਜ੍ਹਾ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਲਕਸ਼ਮੀ ਵਿਲਾਸ ਬੈਂਕ ’ਤੇ ਮੋਰੇਟੋਰੀਅਮ ਲਾਗੂ ਕਰਨ ਦੇ ਨਾਲ ਹੀ ਆਰ.ਬੀ.ਆਈ. ਨੇ ਇਸ ਦਾ ਡੀ.ਬੀ.ਐੱਸ. ਬੈਂਕ ਇੰਡੀਆ ਲਿਮਟਿਡ ਦੇ ਨਾਲ ਇਸ ਦੇ ਮਰਜ ਦਾ ਐਲਾਨ ਕੀਤਾ। ਆਰ.ਬੀ.ਆਈ. ਦੀ ਮਰਜ ਸਕੀਮ ਮੁਤਾਬਕ ਡੀ.ਵੀ.ਐੱਸ. ਬੈਂਕ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਆਰ.ਬੀ.ਆਈ. ਮੁਤਾਬਕ ਡੀ.ਬੀ.ਐੱਸ. ਬੈਂਕ ਦੇ ਕੋਲ ਪੂਰੀ ਪੂੰਜੀ ਹੈ ਅਤੇ ਮਰਜ ਤੋਂ ਬਾਅਦ ਵੀ ਇਸ ਬੈਂਕ ਦੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ।
ਖਰਾਬ ਆਏ ਸਨ ਵਿੱਤੀ ਨਤੀਜੇ
ਲਕਸ਼ਮੀ ਵਿਲਾਸ ਬੈਂਕ ਦੇ ਦੂਜੀ ਤਿਮਾਹੀ ਦੇ ਵਿੱਤੀ ਨਤੀਜਿਆਂ ’ਚ ਬੈਂਕ ਦੀ ਖਰਾਬ ਵਿੱਤੀ ਸਥਿਤੀ ਦਾ ਪਤਾ ਚੱਲਦਾ ਸੀ। ਬੈਂਕ ਦਾ ਗ੍ਰਾਸ ਨਾਨ ਪਰਫਾਰਮਿੰਗ ਐਸੇਟਸ 24.45 ਫੀਸਦੀ ਸੀ, ਉੱਧਰ ਬੈਂਕ ਦਾ ਐੱਨ.ਪੀ.ਏ. 7.01 ਫੀਸਦੀ ਹੋ ਗਿਆ ਸੀ।
ਸੋਨੇ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ, ਜਾਣੋ ਤਾਜ਼ਾ ਮੁੱਲ
NEXT STORY