ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 449 ਅੰਕ ਡਿੱਗ ਕੇ 54,653 'ਤੇ ਖੁੱਲ੍ਹਿਆ ਅਤੇ ਹੁਣ 800 ਅੰਕ ਡਿੱਗ ਕੇ 54,358 'ਤੇ ਕਾਰੋਬਾਰ ਕਰ ਰਿਹਾ ਹੈ। ਸੂਚੀਬੱਧ ਕੰਪਨੀਆਂ ਵਿੱਚੋਂ 779 ਸ਼ੇਅਰ ਲਾਭ ਵਿੱਚ ਅਤੇ 1,570 ਗਿਰਾਵਟ ਵਿੱਚ ਕਾਰੋਬਾਰ ਕਰ ਰਹੇ ਹਨ। ਕੱਲ੍ਹ ਮਾਰਕੀਟ ਕੈਪ 251 ਲੱਖ ਕਰੋੜ ਰੁਪਏ ਸੀ ਜੋ ਅੱਜ 248 ਲੱਖ ਕਰੋੜ ਰੁਪਏ ਰਹਿ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 366 ਅੰਕ (0.66%) ਡਿੱਗ ਕੇ 55,102 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 108 ਅੰਕ (0.55%) ਡਿੱਗ ਕੇ 16,498 'ਤੇ ਬੰਦ ਹੋਇਆ।
ਟਾਪ ਗੇਨਰਜ਼
NTPC, ਟਾਟਾ ਸਟੀਲ
ਟਾਪ ਲੂਜ਼ਰਜ਼
ਮਾਰੂਤੀ, ਐਕਸਿਸ ਬੈਂਕ, ਵਿਪਰੋ, ਬਜਾਜ ਫਾਈਨਾਂਸ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਬੈਂਕ, ਅਲਟਰਾਟੈਕ, ਹਿੰਦੁਸਤਾਨ ਯੂਨੀਲੀਵਰ, ਕੋਟਕ ਬੈਂਕ, ਬਜਾਜ ਫਿਨਸਰਵ, ਟੇਕ ਮਹਿੰਦਰਾ, ਐਸਬੀਆਈ, ਡਾ ਰੈੱਡੀ, ਐਚਡੀਐਫਸੀ, ਇਨਫੋਸਿਸ, ਆਈਸੀਆਈਸੀਆਈ ਬੈਂਕ, ਟੀਸੀਐਸ, ਏਅਰਟੈੱਲ, ਐਚਸੀਐਲ ਟੈਕ , ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਆਈ.ਟੀ.ਸੀ., ਪਾਵਰ ਗ੍ਰਿਡ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 16,339 'ਤੇ ਖੁੱਲ੍ਹਿਆ ਅਤੇ ਹੁਣ 200 ਅੰਕ ਡਿੱਗ ਕੇ 16,294 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕ ਵਿੱਚੋਂ 6 ਲਾਭ ਵਿੱਚ ਹਨ ਅਤੇ 44 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਹਿੰਡਾਲਕੋ, ਟਾਟਾ ਸਟੀਲ, ਭਾਰਤ ਪੈਟਰੋਲੀਅਮ, NTPC, UPL
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਹੀਰੋ ਮੋਟੋ ਕਾਰਪੋਰੇਸ਼ਨ, ਮਾਰੂਤੀ, ਐਕਸਿਸ ਬੈਂਕ , ਟਾਈਟਨ
ਵਿੱਤ ਮੰਤਰਾਲਾ 15 ਮਾਰਚ ਤੋਂ ਰੋਜ਼ਾਨਾ ਮਾਲੀਏ ਅਤੇ ਖਰਚਿਆਂ ਦੀ ਕਰੇਗਾ ਨਿਗਰਾਨੀ
NEXT STORY