ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਅਗਰਬੱਤੀ ਅਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੇ ਆਯਾਤ 'ਤੇ ਸ਼ਨੀਵਾਰ ਨੂੰ ਰੋਕ ਲਗਾ ਦਿੱਤੀ ਹੈ | ਇਸ ਦੀ ਮੁੱਖ ਵਜ੍ਹਾ ਇਨ੍ਹਾਂ ਦਾ ਚੀਨ ਅਤੇ ਵਿਯਤਮਾਨ ਵਰਗੇ ਦੇਸ਼ਾਂ ਤੋਂ ਆਯਾਤ ਬਹੁਤ ਜ਼ਿਆਦਾ ਵੱਧਣਾ ਹੈ | ਹੁਣ ਇਨ੍ਹਾਂ ਉਤਪਾਦਾਂ ਦੇ ਆਯਾਤਕਾਂ ਨੂੰ ਆਯਾਤ ਲਈ ਸਰਕਾਰ ਤੋਂ ਲਾਈਸੈਂਸ ਲੈਣਾ ਹੋਵੇਗਾ |
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਕ ਅਧਿਸੂਚਨਾ 'ਚ ਕਿਹਾ ਕਿ ਅਗਰਬੱਤੀ ਅਤੇ ਹੋਰ ਖੁਸ਼ਬੂਦਾਰ ਪਦਾਰਥਾਂ ਦੀ ਆਯਾਤ ਨੀਤੀ ਨੂੰ ਸੰਸ਼ੋਧਿਤ ਕਰ ਮੁਕਤ ਤੋਂ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਕਮਰੇ ਆਦਿ 'ਚ ਖੁਸ਼ਬੂ ਫੈਲਾਉਣ 'ਚ ਵਰਤੋਂ ਹੋਣ ਵਾਲੇ ਪਦਾਰਥਾਂ ਨੂੰ ਵੀ ਪ੍ਰਤੀਬੰਧਿਤ ਕੀਤਾ ਗਿਆ ਹੈ |
ਇਨ੍ਹਾਂ ਦਾ ਆਯਾਤ 2017-18 'ਚ 75.1 ਲੱਖ ਡਾਲਰ ਦਾ ਸੀ ਜੋ 2018-19 'ਚ ਵਧ ਕੇ 1.23 ਕਰੋੜ ਡਾਲਰ ਹੋ ਗਿਆ | ਇਸ ਤਰ੍ਹਾਂ ਅਗਰਬੱਤੀ ਅਤੇ ਹੋਰ ਖੁਸ਼ਬੂਦਾਰ ਪਦਾਰਥਾਂ ਦਾ ਆਯਾਤ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ 1.77 ਕਰੋੜ ਡਾਲਰ ਰਿਹਾ | ਵਿੱਤੀ ਸਾਲ 2018-19 'ਚ ਇਨ੍ਹਾਂ ਦਾ ਆਯਾਤ 8.35 ਕਰੋੜ ਡਾਲਰ ਸੀ |
ਰਸੋਈ ਗੈਸ ਹੋ ਗਈ ਮਹਿੰਗੀ, ਹੁਣ ਇੰਨੀ ਕੀਮਤ ’ਚ ਪਵੇਗਾ LPG ਸਿਲੰਡਰ
NEXT STORY