ਨਵੀਂ ਦਿੱਲੀ— ਪਿਛਲੇ ਕੁਝ ਮਹੀਨਿਆਂ ਤੋਂ ਖਾਧ ਤੇਲਾਂ ਦੀਆਂ ਕੀਮਤਾਂ 'ਚ ਜਾਰੀ ਤੇਜ਼ੀ ਹੋਰ ਵੀ ਵਧਣ ਦੀ ਸੰਭਾਵਨਾ ਹੈ। ਪਿਛਲੇ ਇਕ ਮਹੀਨੇ 'ਚ ਪਾਮ ਤੇਲ ਦੀਆਂ ਕੀਮਤਾਂ ਕਰੀਬ 14 ਫੀਸਦੀ ਵਧ ਚੁੱਕੀਆਂ ਹਨ। ਦੇਸ਼ 'ਚ ਸੋਇਆਬੀਨ ਦੀ ਫਸਲ ਖਰਾਬ ਹੋਣ ਅਤੇ ਹਾੜੀ ਸੀਜ਼ਨ ਦੀ ਤੇਲਾਂ ਵਾਲੀਆਂ ਫਸਲ ਆਉਣ 'ਚ ਕਰੀਬ ਦੋ ਮਹੀਨੇ ਦੇਰੀ ਨਾਲ ਲਗਭਗ ਸਾਰੇ ਖਾਧ ਤੇਲਾਂ ਦਾ ਮਹਿੰਗਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਕਸ਼ਮੀਰ ਮਾਮਲੇ 'ਚ ਮਲੇਸ਼ੀਆ ਦੀ ਟਿੱਪਣੀ ਦੇ ਬਾਅਦ ਸਰਕਾਰ ਨੇ ਕੱਲ ਰਿਫਾਇੰਡ ਪਾਮ ਤੇਲ ਦੇ ਆਯਾਤ 'ਤੇ ਰੋਕ ਲਗਾਈ ਹੈ। ਘਰੇਲੂ ਬਾਜ਼ਾਰ 'ਚ ਅੱਜ ਪਾਮ ਤੇਲ ਦੀ ਕੀਮਤ ਵਧ ਕੇ 890 ਰੁਪਏ ਪ੍ਰਤੀ 10 ਕਿਲੋ 'ਤੇ ਪਹੁੰਚ ਗਈ ਹੈ। ਪਿਛਲੇ ਇਕ ਮਹੀਨੇ 'ਚ ਰਿਫਾਇੰਡ ਪਾਮ ਤੇਲ ਦੇ ਭਾਅ 13.7 ਫੀਸਦੀ, ਤਿੰਨ ਮਹੀਨੇ 'ਚ 40 ਫੀਸਦੀ ਅਤੇ ਅਕਤੂਬਰ ਤੋਂ ਹੁਣ ਤੱਕ ਕਰੀਬ 43 ਫੀਸਦੀ ਵਧ ਚੁੱਕੀ ਹੈ। ਪਾਮ ਤੇਲ ਦੇ ਨਾਲ ਦੂਜੇ ਖਾਧ ਤੇਲਾਂ ਦੇ ਭਾਅ ਵੀ ਤੇਜ਼ੀ ਨਾਲ ਵਧੇ ਹਨ। ਪਿਛਲੇ ਇਕ ਮਹੀਨੇ 'ਚ ਮੂੰਗਫਲੀ ਤੇਲ 9.2 ਫੀਸਦੀ ਵਧ ਕੇ 1.130 ਰੁਪਏ ਪ੍ਰਤੀ ਕਿਲੋ, ਸੂਰਜਮੁਖੀ ਤੇਲ 10.4 ਫੀਸਦੀ ਵਧ ਕੇ 925 ਰੁਪਏ ਪ੍ਰਤੀ 10 ਕਿਲੋ, ਸੋਇਆਬੀਨ ਤੇਲ 9.6 ਫੀਸਦੀ ਵਧ ਕੇ 910 ਰੁਪਏ ਪ੍ਰਤੀ ਕਿਲੋ ਅਤੇ ਸਰ੍ਹੋਂ ਦਾ ਤੇਲ ਕਰੀਬ 9 ਫੀਸਦੀ ਵਧ ਕੇ 980 ਰੁਪਏ ਪ੍ਰਤੀ ਕਿਲੋ ਪਹੁੰਚ ਗਏ ਹਨ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਮੁਤਾਬਕ ਰਿਫਾਇੰਡ ਬਲੀਚਡ ਡਿਓਡੋਰਾਈਜ਼ਡ ਪਾਮ ਤੇਲ ਅਤੇ ਰਿਫਾਇੰਡ ਬਲੀਚਡ ਡਿਓਡੋਰਾਈਜ਼ਡ ਪਾਮੋਲਿਨ ਤੇਲ ਦੀ ਆਯਾਤ ਨੀਤੀ 'ਚ ਸੋਸ਼ਧਨ ਕੀਤਾ ਗਿਆ ਹੈ। ਇਨ੍ਹਾਂ ਤੇਲਾਂ ਦੇ ਆਯਾਤ ਨੂੰ ਮੁਕਤ ਸ਼੍ਰੇਣੀ ਤੋਂ ਹਟਾ ਕੇ ਪ੍ਰਤੀਬੰਧਿਤ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਤੇਲਾਂ ਦੇ ਆਯਾਤ ਲਈ ਹੁਣ ਆਯਾਤਕਾਂ ਨੂੰ ਸਰਕਾਰ ਤੋਂ ਆਗਿਆ ਲੈਣੀ ਹੋਵੇਗੀ ਅਤੇ ਇਸ ਲਈ ਲਾਈਸੈਂਸ ਲੈਣਾ ਹੋਵੇਗਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਹਰ ਸਾਲ ਡੇਢ ਕਰੋੜ ਟਨ ਖਾਧ ਤੇਲਾਂ ਦਾ ਆਯਾਤ ਕੀਤਾ ਜਾਂਦਾ ਹੈ ਜਿਸ 'ਚ ਸਭ ਤੋਂ ਜ਼ਿਆਦਾ ਮਾਤਰਾ ਪਾਮ ਤੇਲ ਦੀ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਸਭ ਤੋਂ ਜ਼ਿਆਦਾ 90 ਲੱਖ ਟਨ ਪਾਮ ਤੇਲ ਦਾ ਆਯਾਤ ਕੀਤਾ ਜਾਂਦਾ ਹੈ, ਜਦੋਂਕਿ ਬਾਕੀ 60 ਲੱਖ ਟਨ ਸੋਇਆਬੀਨ ਅਤੇ ਸੂਰਜਮੁਖੀ ਤੇਲ ਦੀ ਆਯਾਤ ਕੀਤਾ ਜਾਂਦਾ ਹੈ। ਕਾਰੋਬਾਰੀਆਂ ਮੁਤਾਬਕ 30 ਫੀਸਦੀ ਪਾਮ ਤੇਲ ਦਾ ਆਯਾਤ ਮਲੇਸ਼ੀਆ ਤੋਂ ਜਦੋਂਕਿ 70 ਫੀਸਦੀ ਦਾ ਆਯਾਤ ਇੰਡੋਨੇਸ਼ੀਆ ਤੋਂ ਹੁੰਦਾ ਹੈ।
ਬਜਟ ਤੋਂ ਪਹਿਲਾਂ ਸਰਕਾਰ ਦਾ ਤੋਹਫਾ, 5 ਦਿਨਾਂ 'ਚ ਸ਼ੁਰੂ ਹੋ ਸਕੇਗਾ ਨਵਾਂ ਕਾਰੋਬਾਰ
NEXT STORY