ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਵਿੱਚ 29 ਅਪ੍ਰੈਲ ਨੂੰ ਜ਼ਬਰਦਸਤ ਰੌਣਕ ਦੇਖਣ ਨੂੰ ਮਿਲੀ। ਪਿਛਲੇ ਕਾਰੋਬਾਰੀ ਸੈਸ਼ਨ ਦੀ ਉਥਲ-ਪੁਥਲ ਤੋਂ ਬਾਅਦ, ਅੱਜ ਬਾਜ਼ਾਰ ਖੁੱਲ੍ਹਦੇ ਹੀ ਖਰੀਦਦਾਰਾਂ ਨੇ ਮੋਰਚਾ ਸੰਭਾਲ ਲਿਆ। ਸੈਂਸੈਕਸ ਨੇ 1087.29 ਅੰਕਾਂ ਦੀ ਵੱਡੀ ਛਾਲ ਮਾਰਦਿਆਂ 77,974.20 ਦਾ ਉੱਚਾ ਪੱਧਰ ਛੋਹਿਆ, ਜਦਕਿ ਨਿਫਟੀ ਵੀ 336.1 ਅੰਕ ਵਧ ਕੇ 24,331.80 ਦੇ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ! ਸ਼ੁਰੂ ਹੋਈ 3 ਦਿਨਾਂ ਬੈਠਕ, ਸੈਲਰੀ-ਫਿੱਟਮੈਂਟ ਫੈਕਟਰ 'ਤੇ ਹੋਵੇਗਾ ਫ਼ੈਸਲਾ
ਬਾਜ਼ਾਰ ਵਿੱਚ ਤੇਜ਼ੀ ਦੇ 4 ਵੱਡੇ ਕਾਰਨ:
ਹੇਠਲੇ ਪੱਧਰ 'ਤੇ ਖਰੀਦਦਾਰੀ (Value Buying): ਪਿਛਲੇ ਦਿਨੀਂ ਆਈ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਨੂੰ ਕਈ ਦਿੱਗਜ ਸ਼ੇਅਰ ਸਸਤੇ ਭਾਅ 'ਤੇ ਮਿਲੇ। ਖਾਸ ਕਰਕੇ ਆਟੋ, ਰੀਅਲਟੀ, ਆਈਟੀ (IT) ਅਤੇ ਐਫਐਮਸੀਜੀ (FMCG) ਸੈਕਟਰਾਂ ਵਿੱਚ ਨਿਵੇਸ਼ਕਾਂ ਨੇ ਜੰਮ ਕੇ ਖਰੀਦਦਾਰੀ ਕੀਤੀ।
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦੀ ਕੀਮਤ 0.21 ਫੀਸਦੀ ਡਿੱਗ ਕੇ 111 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ। ਭਾਰਤ ਆਪਣੀ ਲੋੜ ਦਾ 85% ਤੇਲ ਦਰਾਮਦ ਕਰਦਾ ਹੈ, ਇਸ ਲਈ ਕੀਮਤਾਂ ਘਟਣ ਨਾਲ ਦੇਸ਼ ਦਾ ਇੰਪੋਰਟ ਬਿੱਲ ਘਟੇਗਾ ਅਤੇ ਰੁਪਏ 'ਤੇ ਦਬਾਅ ਘੱਟ ਹੋਵੇਗਾ।
ਇਹ ਵੀ ਪੜ੍ਹੋ : ਰੀਅਲ ਅਸਟੇਟ ਧਮਾਕਾ! ਵਿਕ ਗਿਆ ਮੁੰਬਈ ਦਾ ਆਲੀਸ਼ਾਨ Sea Facing ਬੰਗਲਾ, ਕੀਮਤ ਜਾਣ ਉੱਡਣਗੇ ਹੋਸ਼
ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤ
ਭਾਰਤੀ ਬਾਜ਼ਾਰ ਨੂੰ ਦੂਜੇ ਏਸ਼ੀਆਈ ਬਾਜ਼ਾਰਾਂ ਦੀ ਮਜ਼ਬੂਤੀ ਤੋਂ ਵੀ ਸਹਾਰਾ ਮਿਲਿਆ। ਹੇਂਗ ਸੇਂਗ, ਕੋਸਪੀ ਅਤੇ ਸ਼ੰਘਾਈ ਕੰਪੋਜ਼ਿਟ ਵਰਗੇ ਪ੍ਰਮੁੱਖ ਬਾਜ਼ਾਰ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਸਨ।
ਜਿੱਥੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਮੰਗਲਵਾਰ ਨੂੰ 2,103.74 ਕਰੋੜ ਰੁਪਏ ਦੇ ਸ਼ੇਅਰ ਵੇਚੇ, ਉੱਥੇ ਹੀ ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 1,712.01 ਕਰੋੜ ਰੁਪਏ ਦੀ ਖਰੀਦਦਾਰੀ ਕਰਕੇ ਬਾਜ਼ਾਰ ਦੀ ਗਿਰਾਵਟ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਇਨ੍ਹਾਂ ਸ਼ੇਅਰਾਂ ਵਿੱਚ ਰਿਹਾ ਦਬਦਬਾ
ਬਾਜ਼ਾਰ ਦੀ ਇਸ ਤੇਜ਼ੀ ਵਿੱਚ Garden Reach Shipbuilders ਦੇ ਸ਼ੇਅਰਾਂ ਨੇ ਸਭ ਦਾ ਧਿਆਨ ਖਿੱਚਿਆ, ਜੋ ਤਾਬੜਤੋੜ ਖਰੀਦਦਾਰੀ ਕਾਰਨ 16% ਤੱਕ ਉਛਲ ਗਏ।
ਨੋਟ: ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਜੋਖਮਾਂ ਦੇ ਅਧੀਨ ਹੈ। ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਇਹ ਵੀ ਪੜ੍ਹੋ : ਘਰ 'ਚ ਰੱਖਿਆ ਕੈਸ਼ ਬੈਂਕ 'ਚ ਜਮ੍ਹਾ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ! ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹਵਾਈ ਸਫ਼ਰ 'ਤੇ ਸੰਕਟ ਦੇ ਬੱਦਲ: ਬੰਦ ਹੋਣ ਦੀ ਕਗਾਰ 'ਤੇ Indian Airlines, FIA ਨੇ ਸਰਕਾਰ ਤੋਂ ਮੰਗੀ ਮਦਦ
NEXT STORY