ਇੰਟਰਨੈਸ਼ਨਲ ਡੈਸਕ- ਚੀਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 40 ਸਾਲਾ ਵਿਅਕਤੀ ਦੇ ਦਿਲ ਦੀ ਧੜਕਣ ਲਗਭਗ 40 ਘੰਟੇ ਤੱਕ ਬੰਦ ਰਹੀ, ਪਰ ਫਿਰ ਵੀ ਡਾਕਟਰਾਂ ਨੇ ਉਸ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਘਟਨਾ ਨੇ ਮੈਡੀਕਲ ਜਗਤ ਅਤੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਇਹ ਮਾਮਲਾ ਝੇਜੀਆੰਗ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਦੇ ਹਸਪਤਾਲ ਵਿੱਚ ਸਾਹਮਣੇ ਆਇਆ। ਹਸਪਤਾਲ ਦੇ ਐਮਰਜੈਂਸੀ ਡਾਕਟਰ ਲੂ ਜਿਓ ਅਨੁਸਾਰ ਇਸ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ। ਕਈ ਵਾਰ ਇਲੈਕਟ੍ਰਿਕ ਝਟਕੇ (ਡਿਫਿਬ੍ਰਿਲੇਸ਼ਨ) ਦੇਣ ਦੇ ਬਾਵਜੂਦ ਵੀ ਉਸ ਦਾ ਦਿਲ ਨਹੀਂ ਧੜਕਿਆ। ਅੰਤ ਵਿੱਚ ਡਾਕਟਰਾਂ ਦੀ ਟੀਮ ਨੇ ਈਸੀਐਮਓ (ECMO) ਤਕਨੀਕ ਦੀ ਵਰਤੋਂ ਕੀਤੀ, ਜਿਸ ਦੀ ਮਦਦ ਨਾਲ ਉਸ ਦੀ ਜਾਨ ਬਚਾਈ ਜਾ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਾ ਦਿਲ ਲਗਭਗ ਦੋ ਦਿਨਾਂ ਤੱਕ ਧੜਕਿਆ ਨਹੀਂ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮਰ ਜਾਓ ਜਾਂ ਮਾਰ ਦਿਓ! ਕਿਮ ਜੋਂਗ ਨੇ ਯੂਕਰੇਨ ਖ਼ਿਲਾਫ਼ ਆਪਣੀ ਫੌਜ ਨੂੰ ਦੇ'ਤੇ ਸਖ਼ਤ ਹੁਕਮ
ਜਾਣੋ ECMO ਤਕਨੀਕ ਬਾਰੇ
ਈਸੀਐਮਓ (Extracorporeal Membrane Oxygenation) ਇੱਕ ਅਜਿਹੀ ਮਸ਼ੀਨ ਹੈ ਜੋ ਸਰੀਰ ਵਿੱਚ ਬਨਾਵਟੀ ਦਿਲ ਅਤੇ ਫੇਫੜਿਆਂ ਵਾਂਗ ਕੰਮ ਕਰਦੀ ਹੈ। ਇਹ ਖੂਨ ਵਿੱਚ ਆਕਸੀਜਨ ਭਰਦੀ ਹੈ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੀ ਹੈ। ਡਾਕਟਰਾਂ ਅਨੁਸਾਰ, ਇਹ ਮਸ਼ੀਨ ਦਿਲ ਦੀ ਗਤੀ ਰੁਕਣ ਵਾਲੇ ਮਰੀਜ਼ਾਂ ਦੇ ਬਚਣ ਦੀ ਸੰਭਾਵਨਾ ਨੂੰ 1 ਫੀਸਦੀ ਤੋਂ ਵਧਾ ਕੇ 50 ਫੀਸਦੀ ਤੱਕ ਕਰ ਸਕਦੀ ਹੈ। ਹਾਲਾਂਕਿ ਇਹ ਤਕਨੀਕ ਜੀਵਨ ਬਚਾਉਣ ਵਾਲੀ ਹੈ, ਪਰ ਇਹ ਕਾਫੀ ਖਰਚੀਲੀ ਵੀ ਹੈ। ਚੀਨ ਵਿੱਚ ਇਸ ਮਸ਼ੀਨ ਨੂੰ ਸ਼ੁਰੂ ਕਰਨ ਦਾ ਖਰਚਾ ਲਗਭਗ 50,000 ਯੂਆਨ (ਕਰੀਬ 7,000 ਅਮਰੀਕੀ ਡਾਲਰ) ਹੈ ਅਤੇ ਇਸ ਤੋਂ ਬਾਅਦ ਰੋਜ਼ਾਨਾ ਦਾ ਖਰਚਾ 10,000 ਯੂਆਨ ਤੋਂ ਵੱਧ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਇਲਾਜ ਆਮ ਤੌਰ 'ਤੇ ਮੈਡੀਕਲ ਬੀਮੇ ਦੇ ਅਧੀਨ ਵੀ ਨਹੀਂ ਆਉਂਦਾ।
ਮਰੀਜ਼ ਨੂੰ ਲਗਭਗ 10 ਦਿਨਾਂ ਤੱਕ ਈਸੀਐਮਓ ਮਸ਼ੀਨ ਦੇ ਸਹਾਰੇ ਰੱਖਿਆ ਗਿਆ। ਡਾਕਟਰ ਲੂ ਨੇ ਦੱਸਿਆ ਕਿ ਇਲਾਜ ਦੌਰਾਨ ਖੂਨ ਦੇ ਥੱਕੇ ਬਣਨ ਅਤੇ ਬਲੀਡਿੰਗ ਵਰਗੇ ਕਈ ਖ਼ਤਰੇ ਸਨ, ਪਰ ਟੀਮ ਦੀ ਨਿਗਰਾਨੀ ਸਦਕਾ 20 ਦਿਨਾਂ ਬਾਅਦ ਉਹ ਸ਼ਖਸ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਪੈਰਾਂ 'ਤੇ ਚੱਲ ਕੇ ਹਸਪਤਾਲ ਤੋਂ ਬਾਹਰ ਆਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2022 ਵਿੱਚ ਵੀ ਚੀਨ ਵਿੱਚ ਇੱਕ 36 ਸਾਲਾ ਔਰਤ ਨੂੰ ਬਚਾਇਆ ਗਿਆ ਸੀ, ਜਿਸ ਦਾ ਦਿਲ 96 ਘੰਟੇ ਤੱਕ ਬੰਦ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੱਖਿਆ ਮੰਤਰੀ ਕਰ ਰਹੇ ਗੁੰਮਰਾਹ ! JD Vance ਨੇ ਪੀਟ ਹੇਗਸੇਥ 'ਤੇ ਜਤਾਇਆ ਸ਼ੱਕ, ਖੜ੍ਹੇ ਕੀਤੇ ਵੱਡੇ ਸਵਾਲ
NEXT STORY