ਮੁੰਬਈ– ਨੌਕਰੀਆਂ 'ਚ ਨਵੇਂ ਲੋਕਾਂ ਦੀ ਮੰਗ ’ਚ ਜ਼ਿਕਰਯੋਗ ਸੁਧਾਰ ਹੋਇਆ ਹੈ। ਕੋਵਿਡ-19 ਮਹਾਮਾਰੀ ਕਾਰਣ ਲਾਗੂ ਲਾਕਡਾਊਨ ਦੌਰਾਨ ਨਵੇਂ ਲੋਕਾਂ ਦੀਆਂ ਨੌਕਰੀਆਂ ’ਚ ਭਾਰੀ ਗਿਰਾਵਟ ਆਈ ਸੀ। ਮਾਹਰਾਂ ਦਾ ਕਹਿਣਾ ਹੈ ਕਿ ਜੂਨ ਤੋਂ ਭਰਤੀ ਲਈ ਨਵੇਂ-ਨਵੇਂ ਲੋਕਾਂ ਲਈ ਮੰਗ ਸੁਧਰ ਰਹੀ ਹੈ ਅਤੇ ਇਹ ਰੁਖ਼ ਇਸ ਵਿੱਤੀ ਸਾਲ ਦੇ ਅਖੀਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਮੁੱਖ ਰੂਪ ਨਾਲ ਸਿੱਖਿਆ ਤਕਨਾਲੌਜੀ ਅਤੇ ਈ-ਲਰਨਿੰਗ ਖੇਤਰ ’ਚ ਨਵੇਂ ਹੁਨਰ ਦੀ ਮੰਗ ’ਚ ਜ਼ਿਕਰਯੋਗ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਬਾਅਦ ਸਿਹਤ ਸੇਵਾ, ਮਨੁੱਖੀ ਸੋਮਾ ਤਕਨਾਲੌਜੀ ਅਤੇ ਵਿੱਤੀ ਤਕਨਾਲੋਜੀ ਖੇਤਰ ’ਚ ਵੀ ਨਵੇਂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਸੁਧਰ ਰਹੇ ਹਨ। ਟੀਮਲੀਜ਼.ਕਾਮ ਅਤੇ ਫ੍ਰੈਂਸ਼ਰਸਵਰਲਡ.ਕਾਮ ਦੇ ਉਪ ਪ੍ਰਧਾਨ ਅਤੇ ਕਾਰੋਬਾਰ ਮੁਖੀ ਕੌਸ਼ਿਕ ਬੈਨਰਜੀ ਨੇ ਕਿਹਾ ਕਿ 25 ਮਾਰਚ ਤੋਂ 30 ਅਪ੍ਰੈਲ ਦੌਰਾਨ ਨਵੇਂ ਲੋਕਾਂ ਲਈ ਨਿਯੁਕਤੀਆਂ ਘੱਟ ਕੇ ਸਿਰਫ 1.5 ਲੱਖ ਰਹਿ ਗਈਆਂ ਸਨ, ਜਦੋਂ ਕਿ ਔਸਤਨ ਇਹ ਪੰਜ ਲੱਖ ਪ੍ਰਤੀ ਮਹੀਨਾ ਰਹਿੰਦੀਆਂ ਹਨ।
ਬੈਨਰਜੀ ਨੇ ਕਿਹਾ ਕਿ ਹਾਲਾਂਕਿ ਹੁਣ ਹਾਲਾਤ ’ਚ ਸੁਧਾਰ ਹੈ ਅਤੇ ਪੋਰਟਲ ’ਤੇ ਨਵੇਂ ਵਰਕਰਾਂ ਲਈ ਕਰੀਬ 3.5 ਲੱਖ ਨੌਕਰੀਆਂ ਸੂਚੀਬੱਧ ਹਨ। ਉਨ੍ਹਾਂ ਨੇ ਕਿਹਾ ਕਿ ਜੂਨ ਦੇ ਅਖੀਰ ਤੋਂ ਨਿਯੁਕਤੀਆਂ ਦੀ ਸਥਿਤੀ ’ਚ ਸੁਧਾਰ ਹੋਇਆ ਹੈ ਅਤੇ ਇਹ ਰੁਖ਼ ਸਤੰਬਰ-ਨਵੰਬਰ ਦੀ ਮਿਆਦ ਦੌਰਾਨ ਹੋਰ ਮਜ਼ਬੂਤ ਹੋਣ ਦੇ ਸੰਕੇਤ ਹਨ। ਬੈਨਰਜੀ ਨੇ ਕਿਹਾ ਕਿ ਸਿੱਖਿਆ ਤਕਨਾਲੋਜੀ ਅਤੇ ਈ-ਲਰਨਿੰਗ ਦੇ ਨਾਲ ਸਿਹਤ ਸੇਵਾ, ਐੱਚ. ਆਰ. ਤਕਨਾਲੌਜੀ ਅਤੇ ਵਿੱਤੀ ਤਕਨਾਲੋਜੀ ਖੇਤਰ ’ਚ ਨਵੇਂ ਲੋਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਆਈ. ਟੀ. ਈ. ਐੱਸ.. ਬੀ. ਐੱਫ. ਐੱਸ. ਆਈ., ਦੂਰਸੰਚਾਰ ਅਤੇ ਸੈਮੀਕੰਡਕਟਰ ਉਦਯੋਗ ’ਚ ਵੀ ਹੁਣ ਭਰਤੀਆਂ ਸ਼ੁਰੂ ਹੋ ਗਈਆਂ ਹਨ।
ਦੀਵਾਲੀ ਮੌਕੇ 14 ਨਵੰਬਰ ਨੂੰ ਬਾਜ਼ਾਰ 'ਚ ਇਕ ਘੰਟੇ ਲਈ ਹੋਵੇਗਾ ਕਾਰੋਬਾਰ
NEXT STORY