ਨਵੀਂ ਦਿੱਲੀ — ਜੇਕਰ ਤੁਹਾਡੇ ਕੋਲ ਪਰਮਾਨੈਂਟ ਅਕਾਊਂਟ ਨੰਬਰ ਨਹੀਂ ਹੈ ਤਾਂ ਇਕ ਤੋਂ ਜ਼ਿਆਦਾ ਬੈਂਕ ਐੱਫ.ਡੀ. ਤੁਹਾਡੇ ਲਈ ਮੁਸੀਬਤ ਬਣ ਸਕਦੀਆਂ ਹਨ। ਕੇਂਦਰ ਸਰਕਾਰ ਨੇ ਹੁਣ ਇਸ ਤਰ੍ਹਾਂ ਦੇ ਲੋਕਾਂ ਦਾ ਟਰਾਂਜੈਕਸ਼ਨ ਵੀ ਟਰੈਕ ਕਰਨ ਦਾ ਤਰੀਕਾ ਲੱਭ ਲਿਆ ਹੈ, ਜਿਨ੍ਹਾਂ ਕੋਲ ਪੈਨ ਨਹੀਂ ਹੈ ਅਤੇ ਜਿਹੜੇ ਫਾਰਮ 60 ਦੇ ਜ਼ਰੀਏ ਇਸ ਤਰ੍ਹਾਂ ਦੇ ਟਰਾਂਜੈਕਸ਼ਨ ਕਰਦੇ ਹਨ, ਜਿਸ ਲਈ ਪੈਨ ਜ਼ਰੂਰੀ ਹੈ। ਹੁਣ ਸਰਕਾਰ ਇਸ ਤਰ੍ਹਾਂ ਦੇ ਲੋਕਾਂ ਦਾ ਟਰਾਂਜੈਕਸ਼ਨ ਦਾ ਵੇਰਵਾ ਪ੍ਰਾਪਤ ਕਰੇਗੀ। ਇਸ ਤੋਂ ਬਾਅਦ ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਉਂਦਾ ਹੈ ਕਿ ਕਿਸੇ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵਧ ਹੈ ਅਤੇ ਉਸਦੇ ਕੋਲ ਪੈਨ ਨਹੀਂ ਹੈ ਉਸ ਵਿਅਕਤੀ ਦੇ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਹੋ ਸਕਦੀ ਹੈ।
ਫਾਰਮ 60 ਭਰਦੇ ਸਮੇਂ ਰਹੋ ਸੁਚੇਤ
ਮਾਹਰਾਂ ਅਨੁਸਾਰ ਜੇਕਰ ਤੁਹਾਡੇ ਕੋਲ ਪੱਕਾ ਖਾਤਾ ਨੰਬਰ ਨਹੀਂ ਹੈ ਅਤੇ ਤੁਸੀਂ ਕੋਈ ਇਸ ਤਰ੍ਹਾਂ ਦਾ ਟਰਾਂਜੈਕਸ਼ਨ ਕਰਨਾ ਚਾਹੁੰਦੇ ਹੋ ਜਿਸ ਲਈ ਪੈਨ ਕਾਰਡ ਜ਼ਰੂਰੀ ਹੈ ਤਾਂ ਤੁਸੀਂ ਫਾਰਮ 60 ਭਰ ਕੇ ਇਸ ਤਰ੍ਹਾਂ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਕ ਵਿੱਤੀ ਸਾਲ ਵਿਚ ਇਕ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਟਰਾਂਜੈਕਸ਼ਨ ਕਰਦੇ ਹੋ ਜਿਸ ਲਈ ਤੁਹਾਨੂੰ ਫਾਰਮ 60 ਭਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਹਾਡੇ ਸਾਰੇ ਟਰਾਂਜੈਕਸ਼ਨ ਦੀ ਜਾਣਕਾਰੀ ਸਰਕਾਰ ਕੋਲ ਪਹੁੰਚ ਜਾਵੇਗੀ। ਫਾਰਮ 60 ਦੀ ਸੁਵਿਧਾ ਇਸ ਤਰ੍ਹਾਂ ਦੇ ਲੋਕਾਂ ਲਈ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ ਟੈਕਸ ਛੋਟ ਦੀ ਸੀਮਾ ਯਾਨੀ ਸਾਲਾਨਾ 2.5 ਲੱਖ ਤੋਂ ਘੱਟ ਹੈ। ਜੇਕਰ ਤੁਹਾਡੀ ਆਮਦਨੀ ਇਸ ਤੋਂ ਜ਼ਿਆਦਾ ਹੈ ਅਤੇ ਤੁਸੀਂ ਇਕ ਤੋਂ ਜ਼ਿਆਦਾ ਫਾਰਮ 60 ਭਰਦੇ ਹੋ ਤਾਂ ਤੁਸੀਂ ਮੁਸੀਬਤ ਵਿਚ ਫਸ ਸਕਦੇ ਹੋ। ਆਮਦਨ ਕਰ ਵਿਭਾਗ ਤੁਹਾਨੂੰ ਨੋਟਿਸ ਭੇਜ ਸਕਦਾ ਹੈ ਅਤੇ ਜੇਕਰ ਜਾਂਚ ਦੌਰਾਨ ਇਹ ਸਾਬਤ ਹੋ ਜਾਂਦੈ ਕਿ ਤੁਸੀਂ ਗਲਤ ਤਰੀਕੇ ਨਾਲ ਫਾਰਮ 60 ਭਰ ਰਹੇ ਹੋ ਤਾਂ ਤੁਹਾਡੇ ਖਿਲਾਫ ਮੁਕੱਦਮਾ ਦਾਇਰ ਹੋ ਸਕਦਾ ਹੈ।
ਸ਼ਹਿਰੀ ਲੋਕਾਂ ਲਈ ਤਿਆਰ ਕੀਤੀ ਗਈ ਵਿਸ਼ੇਸ਼ ਇਲੈਕਟ੍ਰਿਕ ਨੇਕਡ ਬਾਈਕ, ਇਕ ਚਾਰਜ 'ਚ ਚੱਲੇਗੀ 100Km
NEXT STORY