ਜਲੰਧਰ— ਸ਼ਹਿਰਾਂ ਵਿਚ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦਿਆਂ ਅਜਿਹੀ ਇਲੈਕਟ੍ਰਿਕ ਨੇਕਡ ਬਾਈਕ ਤਿਆਰ ਕੀਤੀ ਗਈ ਹੈ, ਜੋ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਈਕਲਾਂ ਤੋਂ ਕਾਫੀ ਸਸਤੀ ਪਵੇਗੀ। ਇਸ ਦੀ ਨਿਰਮਾਤਾ ਕੈਲੀਫੋਰਨੀਆ ਸਕੂਟਰ ਕੰਪਨੀ ਨੇ ਦੱਸਿਆ ਕਿ ਜੇ ਇਸ ਇਲੈਕਟ੍ਰਿਕ ਬਾਈਕ ਨੂੰ 32km/h ਦੀ ਰਫਤਾਰ 'ਤੇ ਚਲਾਇਆ ਜਾਵੇ ਤਾਂ ਇਕ ਵਾਰ ਫੁਲ ਚਾਰਜ ਕਰ ਕੇ ਇਸ ਨਾਲ 100 ਕਿਲੋਮੀਟਰ ਤਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ।
ਭੀੜ-ਭੜੱਕੇ ਭਰੇ ਇਲਾਕੇ ਵਿਚ ਇਹ ਇਕ ਚਾਰਜ 'ਚ ਲਗਭਗ 64 ਕਿਲੋਮੀਟਰ ਦਾ ਬੈਕਅੱਪ ਦਿੰਦੀ ਹੈ। ਸਿਟੀ ਸਲਿਕਰ ਨਾਂ ਦੀ ਇਹ ਇਲੈਕਟ੍ਰਿਕ ਬਾਈਕ ਖਾਸ ਤੌਰ 'ਤੇ ਘੱਟ ਕੀਮਤ 'ਚ ਲੋਕਾਂ ਤਕ ਇਲੈਕਟ੍ਰੀਕਲ ਵ੍ਹੀਕਲ ਦੀਆਂ ਸਹੂਲਤਾਂ ਪਹੁੰਚਾਉਣ ਲਈ ਬਣਾਈ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਵਿਚ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਕੀਮਤ 1995 ਅਮਰੀਕੀ ਡਾਲਰ (ਲਗਭਗ 1.37 ਲੱਖ ਰੁਪਏ) ਰੱਖੀ ਗਈ ਹੈ।

2.16-kWh ਸਮਰੱਥਾ ਵਾਲੀ ਬੈਟਰੀ
ਇਸ ਇਲੈਕਟ੍ਰਿਕ ਪਾਵਰਡ ਬਾਈਕ ਵਿਚ 2.16-kWh ਸਮਰੱਥਾ ਵਾਲੀ ਬੈਟਰੀ ਲਾਈ ਗਈ ਹੈ, ਜੋ ਇਸ ਨੂੰ 75 km/h ਦੀ ਉੱਚ ਰਫਤਾਰ ਤਕ ਪਹੁੰਚਾਉਣ ਵਿਚ ਮਦਦ ਕਰਦੀ ਹੈ। ਇਸ ਦੀ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਵਰਤੋਂ ਵਿਚ ਲਿਆਉਣ ਅਤੇ ਕੰਮ 'ਤੇ ਜਾਣ ਵਾਲੇ ਵਿਅਕਤੀਆਂ ਲਈ ਬਣਾਇਆ ਗਿਆ ਹੈ। ਰਿਪੋਰਟ ਅਨੁਸਾਰ ਜੇ ਤੁਸੀਂ ਕੰਮ 'ਤੇ ਜਾ ਕੇ ਇਸ ਨੂੰ ਚਾਰਜਿੰਗ 'ਤੇ ਲਾਓਗੇ ਤਾਂ ਇਹ 6 ਤੋਂ 8 ਘੰਟਿਆਂ ਵਿਚ ਫੁਲ ਚਾਰਜ ਹੋ ਜਾਵੇਗੀ, ਜਿਸ ਨਾਲ ਤੁਸੀਂ ਲੰਮੀ ਦੂਰੀ ਦਾ ਸਫਰ ਵੀ ਤਹਿ ਕਰ ਸਕੋਗੇ।

ਮਾਡਰਨ ਡਿਜ਼ਾਈਨ
2 ਸੀਟਾਂ ਵਾਲੇ ਇਸ ਇਲੈਕਟ੍ਰਿਕ ਮੋਟਰਸਾਈਕਲ ਦਾ ਡਿਜ਼ਾਈਨ ਨੇਕਡ ਫਰੇਮ 'ਤੇ ਆਧਾਰਤ ਤਿਆਰ ਕੀਤਾ ਗਿਆ ਹੈ। ਇਸ ਵਿਚ ਡਿਜੀਟਲ ਡੈਸ਼ਬੋਰਡ ਤੇ ਹੈੱਡਲਾਈਟਸ ਲਾਈਆਂ ਗਈਆਂ ਹਨ। ਸੁਰੱਖਿਆ ਨੂੰ ਦੇਖਦਿਆਂ ਇਸ ਦੇ ਫਰੰਟ 'ਚ ਸਿੰਗਲ ਡਿਸਕ ਬਰੇਕ ਵੀ ਲੱਗੀ ਹੈ। ਇਸ ਦਾ ਭਾਰ ਸਿਰਫ 98 ਕਿਲੋ ਹੈ ਅਤੇ ਇਸ ਨੂੰ ਛੋਟੇ ਕੱਦ ਵਾਲੇ ਲੋਕਾਂ ਲਈ ਕਾਫੀ ਖਾਸ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਇਲੈਕਟ੍ਰਿਕ ਮੋਟਰਸਾਈਕਲ ਨੂੰ ਭਾਰਤ ਵਿਚ ਮੁਹੱਈਆ ਕਰਵਾਉਣ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।

ਸਾਂਭ-ਸੰਭਾਲ ਦੀ ਘੱਟ ਲਾਗਤ
ਇਲੈਕਟ੍ਰਿਕ ਬਾਈਕ ਹੋਣ ਕਾਰਨ ਇਸ ਦੀ ਸਾਂਭ-ਸੰਭਾਲ ਦਾ ਖਰਚਾ ਵੀ ਕਾਫੀ ਘੱਟ ਹੋਵੇਗਾ। ਇਹ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਈਕਲਾਂ ਨਾਲੋਂ ਕਾਫੀ ਸਸਤਾ ਪਵੇਗਾ। ਇਸ ਦੀ ਨਿਰਮਾਤਾ ਕੰਪਨੀ ਨੇ ਇਸ ਨੂੰ ਪੈਡਲਾਂ ਵਾਲੇ ਈ-ਬਾਈਕਸ ਨਾਲੋਂ ਵੀ ਕਾਫੀ ਸਸਤਾ ਦੱਸਿਆ ਹੈ।
ਬੀਮਾ ਕੰਪਨੀਆਂ ਦੇ ਕੋਲ ਲਾਵਾਰਿਸ ਪਏ ਹਨ 15000 ਕਰੋੜ ਰੁਪਏ
NEXT STORY