ਮੁੰਬਈ (ਭਾਸ਼ਾ) — ਘਰੇਲੂ ਸਟਾਕ ਮਾਰਕੀਟ 'ਚ ਗਿਰਾਵਟ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 9 ਪੈਸੇ ਡਿੱਗ ਕੇ 74.45 ਦੇ ਪੱਧਰ 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਐਕਸਚੇਂਜ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 74.44 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਹੋਰ ਡਿੱਗ ਕੇ 74.45 ਦੇ ਪੱਧਰ 'ਤੇ ਆ ਗਿਆ ਜਿਹੜਾ ਕਿ ਪਿਛਲੇ ਬੰਦ ਦੇ ਮੁਕਾਬਲੇ 9 ਪੈਸੇ ਹੇਠਾਂ ਆ ਗਿਆ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ 18 ਪੈਸੇ ਟੁੱਟ ਕੇ 74.36 ਦੇ ਪੱਧਰ 'ਤੇ ਬੰਦ ਹੋਇਆ ਸੀ। ਆਈਐਫਏ ਗਲੋਬਲ ਦੇ ਸੰਸਥਾਪਕ ਅਤੇ ਸੀ.ਈ.ਓ. ਅਭਿਸ਼ੇਕ ਗੋਯੰਕਾ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਜੋ ਬਿਡੇਨ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਦੀ ਖ਼ਬਰ ਅਤੇ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਆਉਣ ਦੀਆਂ ਖ਼ਬਰਾਂ ਨੂੰ ਲੈ ਕੇ ਹੁਣ ਉਤਸ਼ਾਹ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਆਪਕ ਅਰਥਾਂ ਵਿਚ ਜੋਖਮ ਦੀ ਧਾਰਨਾ ਸਕਾਰਾਤਮਕ ਰਹੀ ਅਤੇ ਡਾਲਰ ਨੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਜ਼ੋਰਦਾਰ ਵਾਪਸੀ ਕੀਤੀ ਹੈ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਬੁੱਧਵਾਰ ਨੂੰ ਪੂੰਜੀ ਬਾਜ਼ਾਰ ਵਿਚ ਸ਼ੁੱਧ ਖਰੀਦਦਾਰ ਰਹੇ ਅਤੇ 6,207.19 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ
NEXT STORY