ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ ਵਿਚ ਹੋਏ ਵਾਧੇ ਅਤੇ ਅਮਰੀਕੀ ਮੁਦਰਾ ਦੀ ਕਮਜ਼ੋਰੀ ਦੇ ਚਲਦੇ ਭਾਰਤੀ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 14 ਪੈਸੇ ਦੀ ਤੇਜ਼ੀ ਨਾਲ 72.92 ਦੇ ਪੱਧਰ 'ਤੇ ਪਹੁੰਚ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 72.97 ਦੇ ਪੱਧਰ 'ਤੇ ਖੁੱਲ੍ਹੀ ਅਤੇ ਫਿਰ ਹੋਰ ਤੇਜ਼ੀ ਦਰਜ ਕਰਕੇ 72.92 ਦੇ ਪੱਧਰ 'ਤੇ ਪਹੁੰਚ ਗਈ, ਜੋ ਪਿਛਲੇ ਬੰਦ ਦੇ ਮੁਕਾਬਲੇ 14 ਪੈਸੇ ਦੇ ਵਾਧੇ ਨੂੰ ਦਰਸਾਉਂਦੀ ਹੈ। ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.06 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.10% ਦੀ ਗਿਰਾਵਟ ਨਾਲ 89.98 ਦੇ ਪੱਧਰ 'ਤੇ ਸੀ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.34% ਦੀ ਗਿਰਾਵਟ ਨਾਲ 72.27 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।
ਰਿਕਾਰਡ ਪੱਧਰ 'ਤੇ ਤੇਲ ਦੀਆਂ ਕੀਮਤਾਂ, ਪੈਟਰੋਲ 102 ਰੁਪਏ ਤੋਂ ਹੋਇਆ ਪਾਰ
NEXT STORY