ਨਵੀਂ ਦਿੱਲੀ (ਵਾਰਤਾ) - ਇਕ ਦਿਨ ਸਥਿਰ ਰਹਿਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸ਼ੁੱਕਰਵਾਰ ਭਾਵ ਅੱਜ ਫਿਰ ਵਧ ਕੇ ਇਕ ਨਵਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਪੈਟਰੋਲ 29 ਪੈਸੇ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਗਿਆ। ਇਸ ਦੇ ਕਾਰਨ ਮੁੰਬਈ ਵਿਚ ਪਹਿਲੀ ਵਾਰ ਪੈਟਰੋਲ 102 ਰੁਪਏ ਅਤੇ ਡੀਜ਼ਲ 94 ਰੁਪਏ ਨੂੰ ਪਾਰ ਕਰ ਗਿਆ। ਚੇਨਈ ਵਿਚ ਪੈਟਰੋਲ ਪਹਿਲੀ ਵਾਰ 97 ਰੁਪਏ ਤੋਂ ਉੱਪਰ ਹੋ ਗਿਆ।
ਮੋਹਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ 29 ਪੈਸੇ ਮਹਿੰਗਾ ਹੋ ਕੇ 95.85 ਰੁਪਏ ਅਤੇ ਡੀਜ਼ਲ 28 ਪੈਸੇ ਦੀ ਤੇਜ਼ੀ ਨਾਲ 86.75 ਰੁਪਏ ਪ੍ਰਤੀ ਲੀਟਰ ਹੋ ਗਿਆ।
ਇਹ ਵੀ ਪੜ੍ਹੋ : Fssai ਨੇ ਜਾਰੀ ਕੀਤਾ ਆਦੇਸ਼, ਖ਼ਰੀਦ ਬਿੱਲ ਉੱਤੇ ਲਾਜ਼ਮੀ ਹੋਵੇਗਾ ਇਸ ਨੰਬਰ ਦਾ ਜ਼ਿਕਰ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4 ਮਈ ਤੋਂ ਹੁਣ ਤੱਕ 22 ਦਿਨਾਂ ਵਾਧਾ ਕੀਤਾ ਗਿਆ ਹੈ, ਜਦੋਂਕਿ ਬਾਕੀ 17 ਦਿਨਾਂ ਵਿਚ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਸਮੇਂ ਦੌਰਾਨ ਦਿੱਲੀ ਵਿਚ ਪੈਟਰੋਲ 5.45 ਰੁਪਏ ਅਤੇ ਡੀਜ਼ਲ 6.02 ਰੁਪਏ ਮਹਿੰਗਾ ਹੋ ਗਿਆ ਹੈ। ਮੁੰਬਈ 'ਚ ਪੈਟਰੋਲ 'ਚ 28 ਪੈਸੇ ਅਤੇ ਡੀਜ਼ਲ 'ਚ 30 ਪੈਸੇ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 102.04 ਰੁਪਏ ਅਤੇ ਡੀਜ਼ਲ ਦੀ ਕੀਮਤ 94.15 ਰੁਪਏ ਪ੍ਰਤੀ ਲਿਟਰ ਦੇ ਪਾਰ ਹੋ ਗਈ ਹੈ।
ਚੇਨਈ ਵਿਚ ਪੈਟਰੋਲ 25 ਪੈਸੇ ਮਹਿੰਗਾ ਹੋ ਕੇ 97.19 ਰੁਪਏ ਅਤੇ ਡੀਜ਼ਲ 27 ਪੈਸੇ ਦੀ ਤੇਜ਼ੀ ਨਾਲ 91.42 ਰੁਪਏ ਪ੍ਰਤੀ ਲੀਟਰ ਹੋ ਗਿਆ। ਕੋਲਕਾਤਾ ਵਿਚ ਦੋਵਾਂ ਬਾਲਣਾਂ ਦੀਆਂ ਕੀਮਤਾਂ ਵਿਚ 28-28 ਪੈਸੇ ਦਾ ਵਾਧਾ ਹੋਇਆ ਹੈ। ਉਥੇ ਇਕ ਲੀਟਰ ਪੈਟਰੋਲ 95.80 ਰੁਪਏ ਅਤੇ ਡੀਜ਼ਲ 89.60 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲਿਟਰ
ਦਿੱਲੀ 95.85 86.75
ਮੁੰਬਈ 102.04 94.15
ਚੇਨਈ 97.19 91.42
ਕੋਲਕਾਤਾ 95.80 89.60
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਾਲਾਬੰਦੀ ਦਰਮਿਆਨ ਖਾਣ ਵਾਲੇ ਤੇਲਾਂ ਨੇ ਆਮ ਆਦਮੀ ਦਾ ਕੱਢਿਆ ਤੇਲ
NEXT STORY