ਨਵੀਂ ਦਿੱਲੀ—ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤਮਾਲਾ ਪ੍ਰਾਜੈਕਟ ਦੇ ਤਹਿਤ 7 ਲੱਖ ਕਰੋੜ ਰੁਪਏ ਖਰਚ ਕਰਨ ਦੀ ਮਹੱਤਵਪੂਰਨ ਯੋਜਨਾ ਬਣਾਈ ਹੈ ਪਰ ਵਿੱਤੀ ਮੰਤਰਾਲੇ ਉਨ੍ਹਾਂ ਦਾ ਬਜਟ ਘੱਟ ਕਰਨ ਦੀ ਤਿਆਰੀ 'ਚ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ 7 ਮਹੀਨੇ ਬੀਤ ਜਾਣ ਦੇ ਬਾਵਜੂਦ ਮੰਤਰਾਲੇ ਬਜਟ 'ਚ ਨਿਰਧਾਰਤ ਰਾਸ਼ੀ ਦੀ ਪੂਰੀ ਵਰਤੋਂ ਨਹੀਂ ਕਰ ਪਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਮੰਤਰਾਲੇ ਨੂੰ ਮੌਜੂਦਾ ਵਿੱਤੀ ਸਾਲ ਲਈ ਨਿਰਧਾਰਤ ਰਾਸ਼ੀ 'ਚੋਂ 7 ਫੀਸਦੀ ਭਾਵ 6,000 ਕਰੋੜ ਰੁਪਏ ਦੀ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਇਸ ਦੀ ਪੂਰੀ ਵਰਤੋਂ ਨਹੀਂ ਕਰ ਪਾਏਗਾ।
ਅਲਬਤਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਇਸ ਕਟੌਤੀ ਦੇ ਖਿਲਾਫ ਆਪਣਾ ਪੱਖ ਰੱਖਣ ਦੀ ਤਿਆਰੀ ਕਰ ਰਿਹਾ ਹੈ ਅਤੇ ਵਿੱਤ ਮੰਤਰਾਲੇ ਨੂੰ ਉਸ ਦੀ ਗੱਲ ਮੰਨਣੀ ਪੈ ਸਕਦੀ ਹੈ। ਸੂਤਰਾਂ ਮੁਤਾਬਕ ਰੇਲਵੇ, ਬਿਜਲੀ, ਦੂਰਸੰਚਾਰ ਅਤੇ ਨਾਗਰਿਕ ਉੱਡਾਣ ਸਮੇਤ ਬੁਨਿਆਦੀ ਖੇਤਰ ਦੇ ਦੂਜੇ ਮੰਤਰਾਲਿਆਂ ਦੇ ਨਿਰਧਾਰਤ 'ਚ ਵੀ ਕਟੌਤੀ ਕਰਨ 'ਤੇ ਵਿੱਤ ਮੰਤਰਾਲੇ ਵਿਚਾਰ ਕਰ ਰਿਹਾ ਹੈ। ਇਸ ਪ੍ਰਸਤਾਵ ਦੇ ਬਾਰੇ 'ਚ ਪੁੱਛਣ 'ਤੇ ਵਿੱਤ ਸਕੱਤਰ ਅਸ਼ੋਕ ਲਵਾਸਾ ਨੇ ਕਿਹਾ ਕਿ ਅਮੂਮਨ ਕਿਸੇ ਮੰਤਰਾਲੇ ਦੇ ਬਜਟ 'ਚ ਕਟੌਤੀ ਦੇ ਪ੍ਰਸਤਾਵ 'ਤੇ ਕੁਝ ਨਹੀਂ ਕਿਹਾ।
ਮੰਤਰੀ ਮੰਡਲ ਨੇ ਮੰਗਲਵਾਰ ਨੂੰ ਭਾਰਤਮਾਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਤਹਿਤ 7 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਦੇਸ਼ ਦੇ ਪੱਛਮੀ ਅਤੇ ਪੂਰਬੀ ਸੀਮਾਵਰਤੀ ਇਲਾਕਿਆਂ 'ਚ 20,000 ਕਿਮੀ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਪ੍ਰਾਜੈਕਟਾਂ ਦਾ ਪਹਿਲਾਂ ਪੜ੍ਹਾਅ 3 ਤੋਂ 5 ਸਾਲ 'ਚ ਪੂਰਾ ਹੋਵੇਗਾ ਅਤੇ ਇਸ ਦੇ ਤਹਿਤ 5.5 ਲੱਖ ਕਰੋੜ ਰੁਪਏ ਦੇ ਸੜਕ ਪ੍ਰਾਜੈਕਟਾਂ ਦਾ ਵਿਕਾਸ ਹੋਵੇਗਾ। ਭਾਰਤਮਾਲ ਪ੍ਰਾਜੈਕਟਾਂ ਲਈ ਵੱਖ-ਵੱਖ ਸਰੋਤਾਂ ਤੋਂ ਫੰਡ ਜੁਟਾਇਆ ਜਾਵੇਗਾ। ਇਸ 'ਚ 2.9 ਲੱਖ ਕਰੋੜ ਰੁਪਏ ਬਾਜ਼ਾਰ ਤੋਂ 1.06 ਲੱਖ ਕਰੋੜ ਰੁਪਏ ਨਿੱਜੀ ਨਿਵੇਸ਼ ਤੋਂ ਅਤੇ 2.19 ਲੱਖ ਕਰੋੜ ਰੁਪਏ ਕੇਂਦਰੀ ਸੜਕ ਫੰਡ ਭਾਵ ਟੋਲ ਸੰਗ੍ਰਹਿ ਤੋਂ ਜੁਟਾਏ ਜਾਣਗੇ।
ਸੋਨੇ ਦੇ ਰੇਟ ਚੜ੍ਹੇ, ਚਾਂਦੀ ਵੀ ਹੋਈ ਮਹਿੰਗੀ
NEXT STORY